17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀ ਦਲ ਦਾ ਭਾਜਪਾ ਨਾਲ 23 ਸਾਲਾਂ ਦਾ ਨਹੁੰ ਮਾਸ ਦਾ ਰਿਸਤਾ...

ਅਕਾਲੀ ਦਲ ਦਾ ਭਾਜਪਾ ਨਾਲ 23 ਸਾਲਾਂ ਦਾ ਨਹੁੰ ਮਾਸ ਦਾ ਰਿਸਤਾ ਤੋੜਨ ਪਿੱਛੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣ ਸਟੰਟ ।

“ਹਾਥੀ ਕੇ ਦਾਂਤ ਖਾਨੇ ਕੋ ਔਰ ਦਿਖਾਨੇਂ ਕੋ ਔਰ” : ਨਰਿੰਦਰ-ਜਸਮੇਲ

ਬਰਨਾਲਾ (ਕਰਨਪਰੀਤ ਧੰਦਰਾਲ) : ਜਿਲ੍ਹਾ ਕਾਂਗਰਸ ਦੇ ਸੀਨੀਅਰ ਕਾਗਰਸੀ ਆਗੂ ਤੇ ਜਿਲ੍ਹਾ ਸਿਕਾਇਤ ਸਪੈਸ਼ਲ ਇਨਵਾਇਟੀ ਕਮੇਟੀ ਮੈਂਬਰ ਨਰਿੰਦਰ ਸਰਮਾਂ ਅਤੇ ਜਸਮੇਲ ਡੇਅਰੀ ਵਾਲਾ ਨੇਂ ਪ੍ਹੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋਸਲ ਮੀਡੀਆਂ ਤੇ ਵਾਇਰਲ ਹੋਈਆਂ ਵੀਡੀੳਜ ਵਿੱਚ ਸੁਖਵੀਰ ਬਾਦਲ ਵੱਲੋਂ ਕੇਂਦਰ ਸਰਕਾਰ ਵਲੋਂ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਸਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਹਧਾਨ ਸੁਨੀਲ ਕੁਮਾਰ ਜਾਖੜ ਨੂੰ ਕਹਿ ਰਹੇ ਹਨ ਕਿ ਇਹਨਾਂ ਬਿਲਾਂ ਵਿੱਚ ਕੁੱਝ ਵੀ ਕਿਸਾਨ ਵਿਰੋਧੀ ਨਹੀਂ ਜਿਸ ਤੋਂ ਅਕਾਲੀ ਦਲ ਦਾ ਅਸਲੀ ਚੇਹਰਾ ਜਨਤਾ ਦੀ ਕਚਿਹਰੀ ਵਿੱਚ ਨੰਗਾ ਹੋ ਗਿਆ। ਸੂਬੇ ਭਰ ਵਿੱਚ ਕਿਸਾਨਾਂ ਵਲੋਂ ਸੁਰੂ ਕੀਤੇ ਗਏ ਸੰਘਰਸ ਦੌਰਾਨ ਅਕਾਲੀ ਦਲ ਦਾ ਜਬਰਦਸਤ ਵਿਰੋਧ ਕੀਤੇ ਜਾਣ ਤੇ ਅਚਾਨਕ ਯੂ ਟਰਨ ਲੈਂਦਿਆਂ ਪਹਿਲਾਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਨੇ ਅਸਤੀਫਾ ਦੇ ਦਿਤਾ ਸੀ ਜਿਸ ਨੂੰ ਕਿਸਾਨਾਂ ਨੇ ਦੇਰ ਨਾਲ ਲਿਆ ਫੈਸਲਾ ਅਤੇ ਇਸ ਨੂੰ ਸਿਆਸੀ ਸਟੰਟ ਦਸਿਆ। ਜਿਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕਸੂਤੇ ਫਸ ਗਏ ਕਿਉਕਿ ਪੰਜਾਬ ਵਿਚ ਅਕਾਲੀ ਦਲ ਦੀ ਹੋਂਦ ਨੂੰ ਡੁੰਘੀ ਸੱਟ ਵੱਜੀ ਜੋ ਅਕਾਲੀ ਦਲ ਤੋਂ ਸਹਾਰ ਨਹੀਂ ਹੋਈ ਆਉਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਸਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਬੀ ਜੇ ਪੀ ਨਾਲੋਂ ਗਠਜੋੜ ਖਤਮ ਕਰਨ ਦਾ ਐਲਾਣ ਕਰ ਦਿਤਾ। ਜਿਸ ਤੋਂ ਪੰਜਾਬ ਦਾ ਹਰ ਕਿਸਾਨ ਮਜਦੂਰ ਭਲੀ ਭਾਂਤੀ ਜਾਣੂੰ ਹੈ। ਧਰਨਿਆ ਵਿੱਚ ਕਾਂਗਰਸੀ ਆਗੂਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਮੰਤਰੀ ਹਰਸਿਮਰਤ ਕੌਰ ਨੇ ਖੇਤੀ ਆਰਡੀਨੈਂਸਾਂ ਪਾਸ ਕਰਨ ਦੀ ਹਾਮੀ ਭਰੀ ਸੀ ਪਰ ਹੁਣ ਸੁਖਵੀਰ ਬਾਦਲ ਨੇ ਯੂਟਰਨ ਲੈਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਹਨੇਰੇ ਵਿਚ ਰੱਖਿਆ ਅਤੇ ਅਕਾਲੀ ਦਲ ਨੇ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਲਈ ਕਿਹਾ ਸੀ ਪਰ ਸਾਡੀ ਕੋਈ ਰਾਏ ਨਹੀਂ ਮੰਨੀ ਗਈ। ਕਿਉਕਿ ਅਕਾਲੀ ਕੇਂਦਰ ਵਿਚ ਭਾਜਪਾ ਦਾ ਭਾਈਵਾਲ ਹੋਣ ਕਰਕੇ ਅਕਾਲੀ ਦਲ ਨੂੰ ਵੀ ਬਿਲ ਪਾਸ ਹੋਣ ਵਿੱਚ ਬਰਾਬਰ ਦਾ ਦੋਸੀ ਮੰਨਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS