17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਲਾਜ਼ਮ ਸਾਂਝਾ ਫਰੰਟ ਦੀ ਭੁੱਖ ਹੜਤਾਲ ਦਾ 13 ਵਾਂ ਦਿਨ ਸ਼ਹੀਦ ਭਗਤ...

ਮੁਲਾਜ਼ਮ ਸਾਂਝਾ ਫਰੰਟ ਦੀ ਭੁੱਖ ਹੜਤਾਲ ਦਾ 13 ਵਾਂ ਦਿਨ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ।

ਸ਼ਹੀਦ ਭਗਤ ਸਿੰਘ ਦੀ ਸੋਚ ਦੇ ਅਸਲੀ ਵਾਰਸ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਤੇ ਪਏ ਹੋਏ ਹਨ ।

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਤੇ ਯੂ.ਟੀ. ਮੁਲਾਜਮਾਂ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 16 ਸਿਤੰਬਰ ਤੋਂ ਸੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਤੇਰਵੇਂ ਦਿਨ ਅੱਜ ਵੱਖ ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੱਜ ਕੇ ਭੜਾਸ ਕੱਢੀ । ਪੈਨਸ਼ਨਰਜ਼ ਕਨਫੈਡਰੇਸ਼ਨ ਆਗੂ ਬਖਸੀਸ ਸਿੰਘ ਤੇ ਮਨੋਹਰ ਲਾਲ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (1406 – 22-ਬੀ) ਦੇ ਆਗੂ ਅਨਿਲ ਕੁਮਾਰ ਤੇ ਹਰਿੰਦਰ ਮੱਲੀਆਂ, ਪ ਸ. ਸ. ਫ. (ਸੱਜਣ) ਦੇ ਮੋਹਨ ਸਿੰਘ ਵੇਅਰ ਹਾਊਸ ਤੇ ਖੁਸ਼ੀਆ ਸਿੰਘ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਕੁਮਾਰ ਤੇ ਰਾਹੁਲ ਜੈਦੀਆ, ਮਨਿਸਟਰੀਅਲ ਯੂਨੀਅਨ ਦੇ ਨਛੱਤਰ ਸਿੰਘ ਭਾਈਰੂਪਾ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਅਸਲੀ ਵਾਰਸ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਰਾਹ ਤੇ ਪਏ ਹੋਏ ਹਨ ਤੇ ਸੜਕਾਂ ਤੇ ਰੁਲ ਰਹੇ ਹਨ ਤੇ ਦੂਜੇ ਪਾਸੇ ਸਮੇਂ ਦੀਆਂ ਸਰਕਾਰਾਂ ਨੇ ਲੋਕ ਤੇ ਮੁਲਾਜ਼ਮ ਦੋਖੀ ਨੀਤੀਆਂ ਲਾਗੂ ਕਰਨ ਦਾ ਕੁਹਾੜਾ ਤੇਜ਼ ਕੀਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕੋਝੀਆਂ ਨੀਤੀਆਂ ਕਾਰਨ ਸੂਬੇ ਦਾ ਸਮੁੱਚਾ ਵਰਗ ਪੀੜਿਤ ਹੈ ਤੇ ਸੜਕਾਂ ਤੇ ਨਿਕਲਣ ਲਈ ਮਜਬੂਰ ਹੈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨ ਦੇ ਖਿਲਾਫ ਸਮੁੱਚੇ ਪੰਜਾਬ ਵਿੱਚ ਮਿਤੀ 28,29 ਤੇ 30 ਸਿਤੰਬਰ ਨੂੰ ਪੰਜਾਬ ਸਰਕਾਰ ਅਰਥੀਆਂ ਨੂੰ ਲਾਂਬੂ ਲਾਏ ਜਾਣਗੇ । 

ਇਸ ਤੋਂ ਪਹਿਲਾਂ ਭੁੱਖ ਹੜਤਾਲੀ ਸਾਥੀਆਂ ਨੂੰ ਅੱਜ ਤੇਰਵੇਂ ਦਿਨ ਦੀ ਸ਼ੁਰੂਆਤ ਕਰਵਾਉਦਿਆਂ ਦਰਸ਼ਨ ਚੀਮਾ ਪ. ਸ. ਸ. ਫ਼. (1406 – 22 ਬੀ) ਸੁਖਜੰਟ ਸਿੰਘ ਬਿਜਲੀ ਬੋਰਡ, ਮੇਲਾ ਸਿੰਘ ਬਿਜਲੀ ਬੋਰਡ, ਪਰਮਜੀਤ ਪਾਸੀ, ਪੈਨਸ਼ਨਰਜ਼ ਆਗੂ, ਵਿਨੈ ਸਾਰਸਰ ਨੇ ਕਿਹਾ ਕਿ ਅੱਜ ਤੇਰਵੇਂ ਜੱਥੇ ਵਿੱਚ ਪੈਨਸ਼ਨਰਜ ਕਨਫੈਡਰੇਸ਼ਨ ਦੇ ਲਾਲ ਸਿੰਘ ਤੇ ਕਰਮ ਸਿੰਘ, ਪੀ. ਸ. ਸ. ਫ. (1406 – 22-ਬੀ) ਦੇ ਬਿੰਦਰ ਸਿੰਘ ਪੀ ਡਬਲਯੂ. ਡੀ., ਸਫਾਈ ਸੇਵਕ ਯੂਨੀਅਨ ਦੇ ਰਾਕੇਸ਼ ਕੁਮਾਰ ਚਾਵਰੀਆ, ਮੁਕੇਸ਼ ਚਾਵਰੀਆ, ਬਲਵੀਰ ਕੁਮਾਰ, ਰਵੀ ਕੁਮਾਰ, ਜੀਤ ਸਿੰਘ ਪੈਨਸ਼ਨਰ ਬਿਜਲੀ ਵਿਭਾਗ ਭੁੱਖ ਹੜਤਾਲ ਤੇ ਬੈਠੇ।

ਆਗੂਆਂ ਨੇ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ , ਸਫਾਈ ਸੇਵਕ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ, ਪੇ ਕਮਿਸ਼ਨ ਤੇ ਡੀ ਏ ਦੀਆਂ ਕਿਸਤਾਂ ਜਾਰੀ ਕਰਵਾਉਣ, ਆਸ਼ਾ ਵਰਕਰ ਆਂਗਨਵਾੜੀ ਵਰਕਰ ਤੇ ਮਿਡ ਡੇ ਮੀਲ ਵਰਕਰ ਨੂੰ ਸਰਕਾਰੀ ਮੰਨ ਕੇ ਰੈਗੂਲਰ ਗ੍ਰੇਡ ਦੇਣ, 2400 ਰੁਪਏ ਜਜੀਆ ਕਰ ਬੰਦ ਕਰਵਾਉਣ, ਸਰਕਾਰੀ ਅਦਾਰਿਆਂ ਦਾ ਨਿੱਜੀ ਕਰਨ ਰੋਕਣ ਮੁੱਖ ਮੰਗਾਂ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਵੰਤ ਸਿੰਘ, ਮਹਿੰਦਰ ਸਿੰਘ ਕਾਲਾ ਪ੍ਰਧਾਨ ਦਿਹਾਤੀ, ਗੁਰਜੰਟ ਸਿੰਘ ਕੈਰੇ, ਹਰਨੇਕ ਸਿੰਘ ,ਜਗਵਿੰਦਰ ਪਾਲ ਹੰਡਿਆਇਆ, ਨਾਹਰ ਸਿੰਘ, ਸਰੂਪ ਰਾਮ ਹਮੀਦੀ, ਸੱਜਣ ਸਿੰਘ ਵੇਅਰ ਹਾਊਸ ਤਪਾ, ਹਮੀਰ ਸਿੰਘ, ਸਫਾਈ ਸੇਵਕ ਯੂਨੀਅਨ ਦੇ ਵਿਜੇ ਕੁਮਾਰ, ਮਦਨ ਲਾਲ, ਰਾਜ ਕੁਮਾਰ, ਮੋਹਨ ਲਾਲ ਭਦੌੜ, ਗੁਰਜਸ਼ਨਜੀਤ ਸਿੰਘ , ਸੇਵਕ ਸਿੰਘ,, ਅਮਰੀਕ ਸਿੰਘ ਭੱਦਲਵੱਢ, ਜੁਗਰਾਜ ਸਿੰਘ ਰਾਮਾ ਆਦਿ ਸਨ । ਅੱਜ ਦੇ ਭੁੱਖ ਹਡ਼ਤਾਲ ਦੀ ਸਮਾਪਤੀ ਗੁਲਸ਼ਨ ਕੁਮਾਰ ਜਿਲਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਨੇ ਜੂਸ ਪਿਲਾ ਕੇ ਕੀਤੀ । 

Today Now News

RELATED ARTICLES
- Advertisment -

POPULAR POSTS