17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਅਕਾਲੀ ਦਲ ਦੇ ਸਿਰ ਤੇ...

ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਅਕਾਲੀ ਦਲ ਦੇ ਸਿਰ ਤੇ ਭਾਜਪਾ ਨੇ 10 ਸਾਲ ਵਜੀਰੀਆ ਦਾ ਅਨੰਦ ਮਾਣਿਆ : ਕੀਤੂ, ਸਿੱਧੂ ।

ਗੱਠਜੋਡ਼ ਵਿੱਚੋ ਕਿਨਾਰਾ ਕਰਕੇ ਸੁਖਬੀਰ ਬਾਦਲ ਨੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਲੋਕ ਪਿੰਡਾ ਵਿੱਚ ਭਾਜਪਾ ਨੂੰ ਮੂੰਹ ਨਹੀ ਲਾਉਣਗੇ : ਕੀਤੂ,  ਇੰਜ ਸਿੱਧੂ

ਬਰਨਾਲਾ (ਕਰਨਪਰੀਤ ਧੰਦਰਾਲ) : ਸਹੀ ਦਿਸਾ ਵਿੱਚ ਸਹੀ ਕਦਮ ਕਰਾਰ ਦਿੰਦਿਆਂ ਜਿਲਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ 23 ਸਾਲ ਪੁਰਾਣੇ ਗੱਠਜੋਡ਼ ਨੂੰ ਅਲਵਿਦਾ ਕਹਿਣਾ ਅਤੀ ਸਲਾਘਾਯੋਗ ਕਦਮ ਅਤੇ ਪੰਜਾਬ ਤੇ ਕਿਸਾਨੀ ਦੇ ਹਿਤਾਂ ਦੀ ਰਾਖੀ ਲਈ ਇਤਿਹਾਸਕ ਕਦਮ ਕਰਾਰ ਦਿੰਦਿਆ ਪ੍ਰੈਸ ਦੇ ਨਾ ਸਾਂਝੇ ਤੌਰ ਤੇ ਬਿਆਨ ਜਾਰੀ ਕਰਦਿਆ  ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਅਤੇ 10 ਸਾਲ ਦੇ ਰਾਜ ਦੌਰਾਨ ਭਾਜਪਾਈਆਂ ਨੇ ਅਕਾਲੀ ਦਲ ਦੇ ਸਿਰ ਤੇ ਵਜੀਰੀਆਂ ਦਾ ਅਨੰਦ ਮਾਣਿਆ ਓਹਨਾ ਨੇ ਭਾਜਪਾ ਪਾਰਟੀ ਵਿੱਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਹੁਦਿਆਂ ਤੋਂ ਪੰਜਾਬ ਅਤੇ ਕਿਸਾਨੀ ਦੇ ਹਿਤਾ ਖਾਤਰ ਅਸਤੀਫੇ ਦੇਕੇ ਭਾਜਪਾ ਨੂੰ ਅਲਵਿਦਾ ਕਹਿਣ।ਸ਼ਿਰੋਮਣੀ ਅਕਾਲੀ ਦਲ ਕਿਸਾਨਾਂ ਦੀ ਅਤੇ ਮਜਦੂਰਾਂ ਦੀ ਪਾਰਟੀ ਹੈ।ਅਕਾਲੀ ਦਲ ਦੀਆ ਜਡ਼ਾਂ ਕਿਸਾਨੀ ਵਿੱਚ ਹਨ ਤੇ ਕਿਸਾਨੀ ਲਈ ਅਤੇ ਪੰਜਾਬ ਦੇ ਹਿਤਾ ਲਈ ਸ਼ਿਰੋਮਣੀ ਅਕਾਲੀ ਦਲ ਵੱਡੀ ਤੋ ਵੱਡੀ ਕੁਰਬਾਨੀ ਕਰਨ ਤੋ ਗੁਰੇਜ ਨਹੀਂ ਕਰੇਗਾ।ਦੋਵਾ ਆਗੂਆਂ ਨੇ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸਾ ਦਾ ਦਰਜਾ ਨਾ ਦੇਣ ਦੀ ਭੀ ਨਿਖੇਧੀ ਕੀਤੀ ਕੀਤੂ ਨੇ ਕਿਹਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਲਾਹੌਰ ਤੱਕ ਫੈਲਿਆ ਹੋਣ ਕਰਕੇ ਲਾਹੌਰ ਤਕ ਲੋਕ ਪੰਜਾਬੀ ਭਾਸਾ ਨੂੰ ਪਿਆਰ ਕਰਦੇ ਹਨ ਤੇ ਕੇਦਰ ਸਰਕਾਰ ਦਾ ਇਹ ਫੈਂਸਲਾ ਅਤੀ ਮੰਦਭਾਗਾ ਹੈ ਅਤੇ ਇਸ ਨਾਲ ਜੰਮੂ ਕਸ਼ਮੀਰ ਦੇ ਲੋਕਾ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਇਸ ਮੌਕੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਸੰਜੀਵ ਸੋਰੀ ਸਾਬਕਾ ਪ੍ਰਧਾਨ ਧਰਮ ਸਿੰਘ ਫੌਜੀ ਪਰਮਜੀਤ ਸਿੰਘ ਢਿੱਲੋਂ  ਪਰਮਜੀਤ ਸਿੰਘ ਖਾਲਸਾ ਮੈਂਬਰ ਐੱਸ ਜੀ ਪੀ ਸੀ ਜਤਿੰਦਰ ਜਿੰਮੀ ਰਿੰਪੀ ਵਰਮਾ ਬੇਅੰਤ ਬਾਠ ਯਾਦਵਿੰਦਰ ਸਿੰਘ ਬਿੱਟੂ ਐਮ ਸੀ ਮਨੀ ਐੱਸ ਓ ਆਈ ਸੂਬੇਦਾਰ ਸਰਬਜੀਤ ਸਿੰਘ ਨਿਹਾਲ ਸਿੰਘ ਉੱਪਲੀ ਜੱਸਾ ਸਿੱਧੂ ਬਲਵਿੰਦਰ ਸਿੰਘ ਸਮਾਓ ਨੀਰਜ ਕੁਮਾਰ ਗੁਰਦੇਵ ਸਿੰਘ ਮੱਕਡ਼ ਗੁਰਮੀਤ ਸਿੰਘ ਦੂਲੋ ਹਰਿੰਦਰ ਦਾਸ ਤੋਤਾ ਹਰਭਜਨ ਸਿੰਘ ਭਜੀ ਆਦਿ ਆਗੂ ਹਾਜਰ ਸਨ।

Today Now News

RELATED ARTICLES
- Advertisment -

POPULAR POSTS