“ਕਿੱਥੇ ਤੁਰ ਗਿਆ ਜਿੰਗਰੀਆ ਯਾਰਾ ਮਹਿਫ਼ਲਾਂ ਉਦਾਸ ਕਰਕੇ “
“ਤੈਨੂੰ ਅੱਜ ਵੀ ਰੋਨੇ ਆਂ ਜੋਗਿੰਦਰ ਯਾਰਾ ਯਾਦ ਕਰਕੇ “

ਮੋਗਾ (ਹਰਪਾਲ ਸਹਾਰਨ) : ਸਾਡੇ ਸਮਾਜ ਅੰਦਰ ਕੁਝ ਇਨਸਾਨ ਅਜਿਹੇ ਪੈਦਾ ਹੁੰਦੇ ਹਨ ਜੋ ਆਪਣੇ ਜੀਵਨ ਦਰਮਿਆਨ ਅਜਿਹੇ ਕਾਰਜ ਕਰ ਜਾਂਦੇ ਹਨ ਜੋ ਕਦੇ ਸੋਚਿਆ ਤੱਕ ਨਹੀਂ ਹੁੰਦਾ ਅਤੇ ਅਜਿਹੇ ਇਨਸਾਨਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਕੰਮ ਦੂਸਰਿਆ ਲਈ ਮਾਰਗ ਦਰਸ਼ਕ ਬਣ ਕੇ ਉੱਭਰਦੇ ਹਨ । ਅਜਿਹੀ ਹੀ ਸ਼ਖ਼ਸੀਅਤ ਦਾ ਮਾਲਕ ਸੀ ਹਮੇਸ਼ਾਂ ਹਸਮੁੱਖ ਰਹਿਣ ਵਾਲਾ ਖੁਸ਼ ਦਿਲ ਇਨਸਾਨ, ਹਰ ਇੱਕ ਨੂੰ ਪਿਆਰ ਕਰਨ ਵਾਲਾ ਪੱਤਰਕਾਰ ਬਾਈ ਜੋਗਿੰਦਰ ਸਿੰਘ ਮੋਗਾ । ਆਪ ਦਾ ਜਨਮ ਅਬੋਹਰ ਜ਼ਿਲ੍ਹੇ ਦੇ ਪਿੰਡ ਰੁਕਨਪੂਰਾ ਖੂਈਖੇੜਾ ਵਿਖੇ 4-6-1976 ਨੂੰ ਮਾਤਾ ਬਲਵਿੰਦਰ ਕੌਰ ਤੇ ਪਿਤਾ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ । ਪਰਿਵਾਰ ਬੜੇ ਚਾਵਾ ਮੁਲਾਰਾ ਪੁੱਤਰ ਨੂੰ ਪਾਲਿਆ ਆਪ ਨੇ 10*2 ਤੱਕ ਦੀ ਪੜਾਈ ਸਰਕਾਰੀ ਸਕੂਲ ਅਬੋਹਰ ਤੋ ਕੀਤੀ ਤੇ ਪੜਾਈ ਦੇ ਨਾਲ ਨਾਲ ਜੋਗਿੰਦਰ ਸਿੰਘ ਨੇ ਆਪਣੇ ਪਿਤਾ ਦੇ ਨਾਲ ਮਿਲਕੇ ਖੇਤੀ ਕਰਨ ਨੂੰ ਤਰਜੀਹ ਦਿੱਤੀ । ਕੁਝ ਸਮੇ ਬਾਅਦ ਆਪ ਦਾ ਵਿਆਹ ਅਨੂੰਪ ਸਿੰਘ ਫਤਿਹਪੁਰ ਢਾਣੀਆ (ਹਨੂੰਮਾਨਗੜ)ਦੀ ਸਪੁੱਤਰੀ ਪਰਮਜੀਤ ਕੌਰ ਵਾਸੀ ਨਾਲ ਹੋਇਆ । ਆਪ ਦੇ ਘਰ ਵਾਹਿਗੁਰੂ ਦੀ ਮੇਹਰ ਸਦਕਾ ਇੱਕ ਬੇਟੀ ਜੈਸਮੀਨ ਕੌਰ ਅਤੇ ਬੇਟੇ ਅਰਪਿਤ ਨੇ ਜਨਮ ਲਿਆ । ਜੋਗਿੰਦਰ ਸਿੰਘ ਹਸਮੁੱਖ ਸੁਭਾਅ ਅਤੇ ਯਾਰਾਂ ਨਾਲ ਯਾਰੀਆਂ ਪਾਉਣ ਵਾਲਾ ਇਨਸਾਨ ਸੀ । ਇਸੇ ਸਮੇਂ ਦਰਮਿਆਨ ਆਪ ਦੀ ਦੋਸਤੀ ਲਾਗਲੇ ਪਿੰਡ ਦੇ ਰਹਿਣ ਲੜਕੇ ਚਰਨਪ੍ਰੀਤ ਸਿੰਘ ਪੈਣ ਤੋਂ ਬਾਅਦ ਜਦੋਂ ਚਨਪ੍ਰੀਤ ਮੋਗੇ ਆ ਗਿਆ ਤੇ ਪੰਜਾਬ ਟੂੰਡੇ ਟੀ ਵੀ ਚੈਨਲ ਵਿੱਚ ਬਤੌਰ ਪੱਤਰਕਾਰ ਦੋ ਜਿਲਿਆ ਵਿੱਚ ਸੇਵਾਵਾਂ ਨਿਭਾਉਣ ਲੱਗਿਆ ਤਾਂ ਉਸ ਵੱਕਤ ਉਸ ਨੇ ਜੋਗਿੰਦਰ ਸਿੰਘ ਨੂੰ ਵੀ ਮੋਗਾ ਬੁਲਾ ਲਿਆ । ਦੋਹਾਂ ਨੇ ਲੰਬਾ ਸਮਾਂ ਭਰਾਵਾਂ ਵਾਂਗ ਰਹਿਕੇ ਬਹੁਤ ਹੀ ਵਧੀਆ ਤਰੀਕੇ ਨਾਲ ਪੱਤਰਕਾਰਤਾ ਕੀਤੀ । ਜੋਗਿੰਦਰ ਸਿੰਘ ਜਿਸ ਨੇ ਜਿਲੇ ਲੋਕਾਂ ਵਿੱਚ ਆਪਣਾ ਇਨਾ ਪਿਆਰ ਬਣਾਇਆ ਕਿ ਹਰ ਪਿੰਡ ਹਰ ਸ਼ਹਿਰ ਹਰ ਕਸਬੇ ਦੇ ਲੋਕ ਜੋਗਿੰਦਰ ਦੀ ਟੱਣਕੀ ਅਵਾਜ ਦੇ ਫੈਨ ਸਨ ਜੋਗਿੰਦਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੈਲੀ ਪੋਸਟ ਪੰਜਾਬੀ ਅਤੇ ਫਾਸਟਵੇ ਟੀ ਵੀ ਚੈਨਲ ਵਿੱਚ ਬਤੌਰ ਸੀਨੀਅਰ ਪੱਤਰਕਾਰ ਵਜੋਂ ਜ਼ਿਲ੍ਹਾ ਮੋਗਾ ਵਿੱਚ ਸੇਵਾਵਾਂ ਨਿਭਾ ਰਿਹਾ ਸੀ । 21ਸਾਲਾਂ ਦੇ ਲੰਬੇ ਸਫ਼ਰ ਦਰਮਿਆਨ ਜੋਗਿੰਦਰ ਨੇ ਜਿੰਦਗੀ ਵਿੱਚ ਬਹੁਤ ਬਹੁਤ ਹੀ ਉਤਰਾਅ ਚੜ੍ਹਾਅ ਦੇਖੇ ਅਤੇ ਕਾਮਯਾਬੀ ਹਾਸਲ ਕੀਤੀ । ਜੋਗਿੰਦਰ ਨੇ ਕਾਫੀ ਮਿਹਨਤ ਕਰਨ ਤੋਂ ਬਾਅਦ ਮੋਗਾ ਦੇ ਧਰਮ ਸਿੰਘ ਨਗਰ ਵਿੱਚ ਆਪਣ ਘਰ ਬਣਾਇਆ ਜਿੱਥੇ ਉਹ ਆਪਣੀ ਧਰਮ ਪਤਨੀ ਪਰਮਜੀਤ ਕੌਰ ਤੇ ਬੇਟੀ ਜੈਸਮੀਨ ਕੌਰ ਤੇ ਬੇਟੇ ਅਰਪਿਤ ਨਾਲ ਰਹਿਕੇ ਬੱਚਿਆ ਨੂੰ ਵਿਦੇਸ਼ ਸੈਟਲ ਕਰਨ ਦੇ ਸੁਫਨੇ ਸਜਾ ਦਿਨ ਰਾਤ ਮੇਹਨਤ ਕਰਕੇ ਬੱਚਿਆ ਨੂੰ ਵਧੀਆ ਸਕੂਲਾ ਵਿੱਚ ਪੜ੍ਹਾਈ ਕਰਵਾ ਰਿਹਾ ਸੀ । ਪਤਨੀ ਪਰਮਜੀਤ ਕੌਰ ਤੇ ਬੱਚਿਆਂ ਨੇ ਕਦੀ ਸੂਫਨੇ ਵਿੱਚ ਵੀ ਸੋਚਿਆ ਨਹੀ ਹੋਣਾ ਕਿ ਉਨਾ ਦੇ ਦਿਲਾ ਅਰਮਾਨ ਅੱਧ ਵਿਚਕਾਰ ਹੀ ਚਕਨਾਚੂਰ ਹੋ ਕੇ ਰਹਿ ਜਾਣਗੇ । ਘਰ ਵਿੱਚ ਹੱਸਦਿਆਂ ਖੇਡਦਿਆਂ ਜਦੋਂ 13ਸਤੰਬਰ ਸ਼ਾਮ ਨੂੰ 9.23 ਮਿੰਟ ਜੋਗਿੰਦਰ ਸਿੰਘ ਬਾਜ਼ਾਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਮੋਟਰ ਸਾਇਕਲ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ । ਜਿੱਸ ਦਰਮਿਆਨ ਜੋਗਿੰਦਰ ਸਿੰਘ ਪਰਿਵਾਰ ਅਤੇ ਯਾਰਾਂ ਦੋਸਤਾਂ ਨੂੰ ਰੋਦਿਆ ਕਰਲਾਉਦਿਆ ਛੱਡਕੇ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜਿਆ । ਜੋਗਿੰਦਰ ਦੀ ਮੋਤ ਦੀ ਖਬਰ ਸੁਣਦਿਆ ਹਰੇਕ ਦੀਆ ਅੱਖਾ ਵਿਚੋ ਹੰਝੂ ਬਹਿ ਰਹੇ ਸਨ । ਹਰੇਕ ਦੀ ਜ਼ਬਾਨੋਂ ਇਹ ਹੀ ਅਵਾਜ ਨਿੱਕਲ ਰਹੀ ਸੀ ਕਿ “ਕਿੱਥੇ ਤੁਰ ਗਿਆ ਜਿੰਗਰੀਆ ਯਾਰਾ ਮਹਿਫ਼ਲਾਂ ਉਦਾਸ ਕਰਕੇ “ਤੈਨੂੰ ਅੱਜ ਵੀ ਰੋਨੇ ਆਂ ਜੋਗਿੰਦਰ ਯਾਰਾ ਯਾਦ ਕਰਕੇ “ਜੋਗਿੰਦਰ ਸਿੰਘ ਬੇਸੱਕ ਅੱਜ ਸਾਡੇ ਵਿੱਚ ਨਹੀ ਰਿਹਾ ਪਰ ਜੋਗਿੰਦਰ ਵਲੋ ਕੀਤੇ ਕੰਮ ਤੇ ਟੱਣਕਦੀ ਅਵਾਜ ਨਾਲ ਕੀਤੀਆ ਖਬਰਾ ਹਮੇਸਾ ਯਾਦ ਦਿਲਾਉਦੀਆ ਰਹਿਣਗੀਆ । ਜੋਗਿੰਦਰ ਸਿੰਘ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਜੱਦੀ ਪਿੰਡ ਰੁਕਨਪੁਰਾ ਖੂਈ ਖੇੜਾ ਤਹਿਸੀਲ ਅਬੋਹਰ (ਫਾਜਲਿਕਾ)ਵਿਖੇ 12ਤੋ1ਵਜੇ ਤੱਕ ਪਵੇਗਾ ਜਿੱਥੇ ਉਨ੍ਹਾਂ ਨੂੰ ਸਮਾਜ ਸੇਵੀ ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਜਲੀਆਂ ਭੇਟ ਕੀਤੀਆਂ ਜਾਣਗੀਆਂ ।




