17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਬਦਬੂਦਾਰ ਕਣਕ ਵੰਡਣ ਤੇ ਖਪਤਕਾਰਾਂ ਵੱਲੋਂ ਰੋਸ ਪ੍ਰਦਰਸ਼ਨ ।

ਬਦਬੂਦਾਰ ਕਣਕ ਵੰਡਣ ਤੇ ਖਪਤਕਾਰਾਂ ਵੱਲੋਂ ਰੋਸ ਪ੍ਰਦਰਸ਼ਨ ।

ਖੁਰਾਕ ਸਪਲਾਈ ਵਿਭਾਗ ਨੇ ਕਣਕ ਦਾ ਟਰੱਕ ਵਾਪਸ ਬੁਲਾਇਆ,ਇੰਸਪੈਕਟਰ ਨੇ ਦੋਸ਼ਾਂ ਨੂੰ ਨਕਾਰਿਆ ।
ਮਾਮਲੇ ਚ ਇੰਸਪੈਕਟਰ ਦੋਸ਼ੀ ਪਾਇਆ ਗਿਆ ਤਾਂ ਹੋਵੇਗੀ ਕਾਰਵਾਈ ਡੀ.ਐੱਫ.ਐੱਸ.ਓ ਕਿੰਮੀ ਵਿਨੀਤ ਕੌਰ ਸੇਠੀ ਤਰਨ ਤਾਰਨ ।

ਤਰਨਤਾਰਨ (ਰਿੰਪਲ ਗੋਲਣ) : ਪੰਜਾਬ ਸਰਕਾਰ ਵੱਲੋਂ ਮਿਲਦੀ ਦੋ ਰੁਪਏ ਕਿੱਲੋ ਵਾਲੀ ਸਸਤੀ ਕਣਕ ਜਿਥੇ ਆਮ ਲੋਕਾਂ ਨੂੰ ਦੇ ਕੇ ਸਰਕਾਰ ਲੋਕਾਂ ਦੀ ਨਿਗ੍ਹਾ ਵਿੱਚ ਆਪਣਾ ਰੁਤਬਾ ਵਧਾਉਣ ਤੇ ਲੱਗੀ ਹੋਈ ਹੈ । ਉਥੇ ਹੀ ਖੁਰਾਕ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਬਦਬੂਦਾਰ ਉੱਲੀ ਲੱਗੀ ਹੋਈ ਕਣਕ ਡੀਪੂ ਹੋਲਡਰ ਨਾਲ ਮਿਲਕੇ ਗੁਦਾਮਾਂ ਵਿੱਚੋਂ ਚੁਕਾਈ ਜਾ ਰਹੀ ਹੈ । ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਖਾਲੜਾ ਤੋਂ ਜਿੱਥੇ ਕਿ ਡੀਪੂ ਹੋਲਡਰ ਭਗਵੰਤ ਸਿੰਘ ਵੱਲੋਂ ਜਦੋਂ ਲੋਕਾਂ ਨੂੰ 2 ਰੁਪਏ ਕਿੱਲੋ ਵਾਲੀ ਕਣਕ ਦਿੱਤੀ ਗਈ ਤਾਂ ਜਦ ਲੋਕਾਂ ਨੇ ਇਸ ਕਣਕ ਨੂੰ ਉੱਥੇ ਮੌਕੇ ਤੇ ਖੋਲ੍ਹ ਕੇ ਦੇਖਿਆ ਤਾਂ ਇਹ ਸਰਕਾਰੀ ਕਣਕ ਬਦਬੂਦਾਰ ਅਤੇ ਉੱਲੀ ਲੱਗੀ ਹੋਈ ਦਿਖਾਈ ਦਿੱਤੀ । ਜਿਸ ਦਾ ਵਿਰੋਧ ਕਰਦਿਆਂ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸ਼ਾ ਦੇਵੀ,ਪ੍ਰਕਾਸ਼ ਸਿੰਘ,ਲੱਖਾ ਸਿੰਘ,ਅਸ਼ਵਨੀ ਕੁਮਾਰ,ਸਤਨਾਮ ਸਿੰਘ,ਬਲਵੀਰ ਸਿੰਘ,ਮਲਕੀਤ ਸਿੰਘ,ਸੁਖਵੰਤ ਸਿੰਘ,ਕੇਵਲ ਸਿੰਘ,ਰਛਪਾਲ ਸਿੰਘ,ਸੋਨੂੰ ਸਿੰਘ ਨੇ ਦੱਸਿਆ ਕਿ ਡਿਪੂ ਹੋਲਡਰ ਭਗਵੰਤ ਸਿੰਘ ਵੱਲੋਂ ਜੋ ਕਣਕ ਦਿੱਤੀ ਗਈ ਹੈ ਉਹ ਕਣਕ ਨਾ ਤੇ ਬੰਦੀਆ ਦੇ ਖਾਣਯੋਗ ਹੈ ਅਤੇ ਨਾ ਹੀ ਡੰਗਰਾਂ ਨੂੰ ਪਾਉਣ ਵਾਲੀ ਹੈ ਕਣਕ ਵਿੱਚੋਂ ਬਦਬੂ ਆ ਰਹੀ ਹੈ ਇਸ ਮੌਕੇ ਕਣਕ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਤੋੜਿਆਂ ਵਿੱਚੋਂ ਕਣਕ ਕੱਢ ਕੇ ਕਣਕ ਦਾ ਵਜ਼ਨ ਵਧਾਉਣ ਲਈ ਕਣਕ ਵਿੱਚ ਪਾਣੀ ਪਾਇਆ ਜਾਂਦਾ ਹੈ ਜਿਸ ਨਾਲ ਕਣਕ ਖਰਾਬ ਅਤੇ ਕਾਲੀ ਹੋ ਗਈ ਹੈ ਇਹੀ ਖ਼ਰਾਬ ਹੋਈ ਕਣਕ ਸਾਨੂੰ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ 5-6 ਮਹੀਨੇ ਬਾਅਦ ਕਣਕ ਮਿਲਦੀ ਹੈ ਜੇਕਰ ਉਹ ਵੀ ਮਾੜੀ ਮਿਲੀ ਹੈ ਤੇ ਇਸ ਨਾਲੋਂ ਚੰਗਾ ਹੈ ਕਿ ਸਾਨੂੰ ਕਣਕ ਨਾ ਹੀ ਮਿਲੇ । ਲੋਕਾਂ ਮੰਗ ਕੀਤੀ ਕਿ ਅਜਿਹੀ ਬਦਬੂਦਾਰ ਕਣਕ ਦੇਣ ਵਾਲੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ । ਉੱਧਰ ਜਦੋਂ ਦੂਜੇ ਪਾਸੇ ਫੋਨ ਤੇ ਤਰਨਤਾਰਨ ਦੀ ਡੀ.ਐੱਫ.ਐੱਸ.ਓ. ਮੈਡਮ ਕਿੰਮੀ ਵਿਨੀਤ ਕੌਰ ਸੇਠੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਬਦਬੂਦਾਰ ਕਣਕ ਨੂੰ ਵਾਪਿਸ ਮੰਗਵਾ ਚੈੱਕ ਕਰਕੇ ਕਣਕ ਲੋਕਾਂ ਨੂੰ ਬਦਲਕੇ ਦਿੱਤੀ ਜਾਵੇਗੀ । ਓੁਹਨਾ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਖੁਰਾਕ ਸਪਲਾਈ ਵਿਭਾਗ ਦਾ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS