ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰ ਨਾਲ ਸਰਕਾਰ ਅਤੇ ਪਿੰਡ ਦੇ ਰਹਿੰਦਿਆਂ ਨੂੰ ਹਮੇਸ਼ਾ ਹੀ ਆਪਣਾ ਸਹਿਯੋਗ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਪਰਿਵਾਰ ਨੂੰ ਇਹ ਮਾਣ ਮਹਿਸੂਸ ਹੋ ਸਕੇ ।

ਤਰਨ ਤਾਰਨ (ਰਿੰਪਲ ਗੋਲਣ) : ਦੇਸ਼ ਕੌਮ ਦੀ ਰਾਖੀ ਕਰਦੇ ਇੰਡੀਅਨ ਆਰਮੀ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਾਬਕਾ ਫ਼ੌਜੀਆਂ ਅਤੇ ਦੇਸ਼ ਕੌਮ ਲਈ ਸ਼ਹੀਦ ਹੋਏ ਫੌਜੀਆਂ ਨੂੰ ਉਨ੍ਹਾਂ ਨੂੰ ਬਣਦਾ ਅਧਿਕਾਰ ਨਾ ਮਿਲਣ ਦੇ ਰੋਸ ਵਜੋਂ ਮੀਡੀਆ ਦੇ ਸਾਹਮਣੇ ਆਏ ਸਾਬਕਾ ਫੌਜੀ ਸਰਵਣ ਸਿੰਘ ਸੰਧੂ ਭਿੱਖੀਵਿੰਡ ਨੇ ਦੱਸਿਆ ਕਿ ਉਹ ਉੱਨੀ ਸੌ ਕੱਤਰ ਦੀ ਜੰਗ ਵਿੱਚ ਆਪਣੀਆਂ ਸੇਵਾ ਨਿਭਾਉਣ ਤੋਂ ਬਾਅਦ ਕਈ ਮਿਸ਼ਨ ਉਨ੍ਹਾਂ ਵੱਲੋਂ ਫ਼ਤਹਿ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਅਤੇ ਹੁਣ ਉਹ ਬਤੌਰ ਜੀ.ਓ.ਜੀ. ਆਪਣੀ ਡਿਊਟੀ ਨਿਭਾ ਰਹੇ ਹਨ । ਉਨ੍ਹਾਂ ਨੇ ਆਪਣਾ ਰੋਸ ਜਾਹਿਰ ਕਰਦੇ ਹੋਏ ਕਿਹਾ ਕੇ ਜਦ ਦੇਸ਼ ਹਿੱਤਾਂ ਦੀ ਰਾਖੀ ਕਰਦੇ ਹੋਏ ਫੌਜ ਦਾ ਜਵਾਨ ਬਾਰਡਰ ਜਾਂ ਕਿਤੇ ਹੋਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਅੰਤਿਮ ਵਿਦਾਇਗੀ ਮੌਕੇ ਸਰਕਾਰਾਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵਿੱਚ ਇਹ ਹੈ ਕਿ ਉਨ੍ਹਾਂ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਇੰਡੀਅਨ ਆਰਮੀ ਤੋਂ ਬਿਨਾਂ ਕੋਈ ਸਰਕਾਰ ਅਤੇ ਕੋਈ ਵੀ ਪਿੰਡ ਦਾ ਨੁਮਾਇੰਦਾ ਨਹੀਂ ਪੁੱਛਦਾ । ਉਨ੍ਹਾਂ ਕਿਹਾ ਕਿ ਉਸ ਟਾਈਮ ਤੇ ਸਰਕਾਰਾਂ ਵੱਲੋਂ ਐਲਾਨ ਕਰ ਦਿੱਤੇ ਜਾਂਦੇ ਹਨ ਕਿ ਸ਼ਹੀਦ ਦੀ ਪਿੰਡ ਵਿੱਚ ਕੋਈ ਯਾਦਗਾਰੀ ਬਣੇਗੀ ਪਰ ਬਾਅਦ ਵਿਚ ਐਸਾ ਕੁਝ ਵੀ ਨਹੀਂ ਹੁੰਦਾ ਜਿਸ ਨਾਲ ਉਸ ਸ਼ਹੀਦ ਫ਼ੌਜੀ ਦੀ ਸ਼ਹਾਦਤ ਬਾਰੇ ਲੋਕ ਜਾਣੂ ਰਹਿ ਸਕਣ ਸਰਵਣ ਸਿੰਘ ਨੇ ਕਿਹਾ ਕਿ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰ ਨਾਲ ਸਰਕਾਰ ਅਤੇ ਪਿੰਡ ਦੇ ਰਹਿੰਦਿਆਂ ਨੂੰ ਹਮੇਸ਼ਾ ਹੀ ਆਪਣਾ ਸਹਿਯੋਗ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਪਰਿਵਾਰ ਨੂੰ ਇਹ ਮਾਣ ਮਹਿਸੂਸ ਹੋ ਸਕੇ ।






