16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਵਿਖੇ 12 ਫੋਟੋਗਰਾਫਰਾਂ ਐਸੋਸੀਏਸ਼ਨਾ ਵੱਲੋ ਕਰੋਨਾਂ ਕਾਰਣ ਵਿਆਹਾਂ ਦੇ...

ਬਰਨਾਲਾ ਵਿਖੇ 12 ਫੋਟੋਗਰਾਫਰਾਂ ਐਸੋਸੀਏਸ਼ਨਾ ਵੱਲੋ ਕਰੋਨਾਂ ਕਾਰਣ ਵਿਆਹਾਂ ਦੇ ਇਕੱਠਾਂ ਤੇ ਕੀਤੀ ਕਟੌਤੀ ਕਾਰਣ ਠੱਪ ਪਏ ਧੰਦੇ ਤੋਂ ਬੰਦਿਸ਼ਾਂ ਹਟਾਉਣ ਲਈ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ ।

ਇਸ ਮੌਕੇ ਸ਼ਹਿਰੀ ਪ੍ਹਧਾਨ ਰਣਜੀਤ ਅਨਮੋਲ ਗੁਰਦੀਪ ਬੀਹਲਾ ਬਲਜੀਤ ਸਿੰਘ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰਾਂ ਸ਼ਿਰਕਤ ਕੀਤੀ ।

ਬਰਨਾਲਾ (ਕਰਨਪਰੀਤ ਧੰਦਰਾਲ) : ਜਿਲ੍ਹਾ ਬਰਲਾਲਾ ਵਿਖੇ 12 ਫੋਟੋਗਰਾਫਰਾਂ ਐਸੋਸੀਏਸਨਾਂ ਵੱਲੋ ਫੈਲੇ ਕਰੋਨਾਂ ਦੀ ਮਹਾਂਮਾਰੀ ਕਾਰਣ ਵਿਆਹਾਂ ਦੇ ਇਕੱਠਾਂ ਤੇ ਕੀਤੀ ਕਟੌਤੀ ਕਾਰਣ ਠੱਪ ਪਏ ਧੰਦੇ ਤੋਂ ਬੰਦਿਸਾਂ ਹਟਾਉਣ ਲਈ ਸਰਕਾਰ ਵਿਰੁੱਧ ਸਾਂਤਮਈ ਰੋਸ ਮਾਰਚ ਕੱਢਿਆ । ਜਿਕਰਯੋਗ ਹੈ ਕਿ ਜਿਲ੍ਹਾਂ ਡਿਪਟੀ ਕਮਿਸਨਰ ਵੱਲੋਂ ਲਗਾਈ ਗਈ ਦਫਾ 144 ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਾਰਾਂ ਮੋਟਰਸਾਈਕਲਾਂ ਉੱਤੇ ਬਜਾਰਾਂ ਸਮੇਤ ਸ਼ਹਿਰ ਚ ਰੋਸ ਮਾਰਚ ਕੱਢਿਆ ਗਿਆ । ਇਸ ਮੌਕੇ ਪੀ.ਪੀ.ਏ ਸੂਬਾ ਪਰਧਾਨ ਗੁਰਨਾਮ ਸਿੰਘ ਸੇਰਪੁਰ ਦੱਸਿਆ ਕਿ ਪਿਛਲੇ ਸੱਤ ਮਹੀਨਿਆਂ ਤੋਂ ਫੋਟੋਗਰਾਫਰੀ ਦੇ ਆਮ ਧੰਦੇ ਨਾਲ ਜੁੜੇ ਫੋਟੋਗਰਾਫਰਾਂ ਨੂੰ ਭੁੱਖੇ ਮਾਰਨ ਦੀ ਨੀਤੀ ਤਹਿਤ ਸਰਕਾਰ ਵੱਲੋਂ ਵਿਆਹਾਂ ਦੇ ਇੱਕੱਠਾਂ ਤੇ ਪੀਬੰਦੀ ਲਾ ਰੱਖੀ ਹੈ ਜਦੋਂ ਕਿ ਬੱਸਾਂ ਟਰੇਨਾਂ ਹਵਾਈ ਜਹਾਜ ਹੋਟਲ ਖਾਣ ਪੀਣ ਸਮੇਤ ਹਰ ਤਰ੍ਹਾਂ ਦੀਆਂ ਦੁਕਾਨਾਂ ਤੇ ਕੋਈ ਪਾਬੰਦੀ ਨਹੀਂ । ਜਿਸ ਕਾਰਣ ਅੱਤ ਦੀ ਮਹਿੰਗਾਈ ਤੇ ਮੰਦੇ ਦੀ ਮਾਰ ਕਾਰਣ ਫੋਟੋਗਰਾਫੀ ਦਾ ਧੰਦਾ ਆਖਰੀ ਸਾਹਾਂ ਤੇ ਚੱਲ ਰਿਹਾ ਹੈ। ਜਿਸ ਦੀ ਸਰਕਾਰ ਨੂੰ ਕੋਈ ਪ੍ਹਵਾਹ ਨਹੀਂ ਦੀਆਂ ਜਿਸ ਨੂੰ ਲੈਕੇ ਫੋਟੋਗਰਾਫਰਾਂ ਦੀ ਸਿਰਮੌਰ ਸੰਸਥਾ ਪੀ.ਪੀ.ਏ ਵੱਲੋਂ ਪੰਜਾਬ ਪੱਧਰ ਤੇ ਸੰਘਰਸ ਆਰੰਭਿਆ ਹੈ। ਉਨ੍ਹਾਂ ਕਿਹਾ ਕਿ ਜੇ ਕਰ ਇਹ ਧੱਕੇਸਸ਼ਾਹੀ ਨਾਂ ਰੋਕੀ ਗਈ ਤਾ ਪੰਜਾਬ ਦੇ ਲੱਖਾਂ ਫੋਟੋਗਰਾਫਰ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਪੁਰਜੋਰ ਮੰਗ ਕੀਤੀ। ਬੇਨਤੀ ਕੀਤੀ। ਇਸ ਮੌਕੇ ਸ਼ਹਿਰੀ ਪ੍ਹਧਾਨ ਰਣਜੀਤ ਅਨਮੋਲ ਗੁਰਦੀਪ ਬੀਹਲਾ ਬਲਜੀਤ ਸਿੰਘ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਫੋਟੋਗ੍ਰਾਫਰਾਂ ਸ਼ਿਰਕਤ ਕੀਤੀ।

Today Now News

RELATED ARTICLES
- Advertisment -

POPULAR POSTS