ਸ ਅਰਜਨ ਸਿੰਘ ਸ ਅਲਵਿੰਦਰ ਪਾਲ ਸਿੰਘ ਪੱਖੋਕੇ ਹਲਕਾ ਇੰਚਾਰਜ ਖਡੂਰ ਸਾਹਿਬ ਦੇ ਬਹੁਤ ਹੀ ਨਜਦੀਕੀ ਸਾਥੀ ਸਨ ।
ਸ ਅਰਜਨ ਸਿੰਘ ਜੀ ਅਕਾਲੀ ਦਲ ਦੇ ਬਹੁਤ ਹੀ ਮਿਹਨਤੀ ਵਰਕਰ ਸਨ ।

ਤਰਨ ਤਾਰਨ (ਜਸਬੀਰ ਸਿੰਘ) : ਸਤਿਕਾਰਯੋਗ ਸ ਅਰਜਨ ਸਿੰਘ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਅਕਾਲ ਚਲਾਣਾ ਕਰ ਗਏ । ਅੱਜ ਜੱਥੇਦਾਰ ਅਲਵਿੰਦਰ ਪਾਲ ਸਿੰਘ ਪੱਖੋਕੇ ਹਲਕਾ ਇੰਚਾਰਜ ਖਡੂਰ ਸਾਹਿਬ ਵਲੋ ਉਹਨਾਂ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਸਮੇ ਉਹਨਾ ਵਲੋ ਸ ਅਰਜਨ ਸਿੰਘ ਮੈਨੇਜਰ ਦੀ ਬੇਵਕਤੀ ਮੌਤ ਨੇ ਮੈਨੂੰ ਨਿੱਜੀ ਤੌਰ ਤੇ ਬਹੁਤ ਦੁੱਖ ਹੋਇਆ ਹੈ ਅਤੇ ਨਾਲ ਹੀ ਅਕਾਲੀ ਦਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਨਾ ਪੂਰਾ ਹੋਣ ਵਾਲਾ ਹੈ ।
ਇਸ ਮੌਕੇ ਤੇ ਅਮਰੀਕ ਸਿੰਘ ਪਖੋਕੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ ਸਾਬਕਾ ਚੇਅਰਮੈਨ, ਤਾਰਾਚੰਦ, ਦਲਬੀਰ ਸਿੰਘ ਜਹਾਗੀਰ, ਜਸਬੀਰ ਸਿੰਘ ਲੱਡੂ ਸਾਬਕਾ ਜਿਲਾ ਮੀਡੀਆ ਇੰਚਾਰਜ ਤਰਨਤਾਰਨ, ਯਾਦਵਿੰਦਰ ਸਿੰਘ ਰੂੜੇ ਹਾਸਲ /ਅਤੇ ਹਲਕਾ ਸ੍ਰੀ ਖਡੂਰ ਸਾਹਿਬ ਦੇ ਸਮੂਹ ਅਕਾਲੀ ਵਰਕਰਾ ਵਲੋ ਵਹਿਗੁਰੂ ਜੀ ਅੱਗੇ ਅਰਦਾਸ ਕੀਤੀ ਗਈ ਕੇ ਵਾਹਿਗੁਰੂ ਜੀ ਸ ਅਰਜਨ ਸਿੰਘ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ।






