17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੀ.ਪੀ.ਆਈ.ਐਮ. ਆਗੂ ਸਾਥੀ ਜਟਾਣਾ ਦੀ ਜੀਵਨ ਸਾਥਣ ਨੂੰ ਸ਼ਰਧਾਂਜਲੀਆਂ ।

ਸੀ.ਪੀ.ਆਈ.ਐਮ. ਆਗੂ ਸਾਥੀ ਜਟਾਣਾ ਦੀ ਜੀਵਨ ਸਾਥਣ ਨੂੰ ਸ਼ਰਧਾਂਜਲੀਆਂ ।

ਮੋਦੀ ਅਤੇ ਕੈਪਟਨ ਮਲਕ ਭਾਗੋਆਂ ਦੀਆਂ ਪੱਖੀ ਸਰਕਾਰਾਂ – ਕਾਮਰੇਡ ਦਲਿਓ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਤੰਬਰ ਸੀ.ਪੀ.ਆਈ. (ਐਮ) ਦੇ ਜਿਲ੍ਹਾ ਆਗੂ ਸਾਥੀ ਸ਼ੰਕਰ ਸਿੰਘ ਜਟਾਣਾ ਦੀ ਜੀਵਨ ਸਾਥਣ ਬੀਬੀ ਅੰਗਰੇਜ਼ ਕੌਰ , ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ । ਦੀ ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਆਗੂਆਂ ਨੇ ਕਿਹਾ ਕਿ ਬੀਬੀ ਜੀ ਦਾ ਸੀ.ਪੀ. ਐਮ. ਵੱਲੋਂ ਲੜੇ ਸੰਘਰਸ਼ਾਂ ਵਿੱਚ ਅਹਿਮ ਯੋਗਦਾਨ ਰਿਹਾ ਹੈ।
ਇਸ ਮੌਕੇ ‘ਤੇ ਸੀ.ਪੀ.ਆਈ. (ਐਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਨੇ ਬੀਬੀ ਜੀ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਸਾਥੀ ਜਟਾਣਾ ਸਮੇਤ ਉਨ੍ਹਾਂ ਦਾ ਸਾਰਾ ਪਰਿਵਾਰ ਲਾਲ ਝੰਡੇ ਦੇ ਪਰਪੱਕ ਸਿਪਾਹੀ ਰਹੇ ਹਨ ਅਤੇ ਪਿਛਲੇ 4-5 ਦਹਾਕਿਆਂ ਤੋਂ ਕਿਰਤੀਆਂ ਦੇ ਹੱਕਾਂ-ਹਕੂਕਾਂ ਲਈ ਨਿਧੱੜਕ ਹੋ ਕੇ ਲੜਦੇ ਰਹੇ ਹਨ.। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਬਾਬੇ ਨਾਨਕ ਦੀ ਭਾਈ ਲਾਲੋਆਂ ਦਾ ਖੂਨ ਚੂਸ ਰਹੀਆਂ ਹਨ ਅਤੇ ਮਲਕ ਭਾਗੋਆਂ ਦੇ ਹਿੱਤ ਪਾਲ ਰਹੀਆਂ ਹਨ , ਇਨ੍ਹਾਂ ਚੁਣੋਤੀਆਂ ਖਿਲਾਫ਼ ਸੰਘਰਸ਼ਾਂ ਨੂੰ ਤੇਜ਼ ਕਰਨਾ ਹੀ ਬੀਬੀ ਅੰਗਰੇਜ਼ ਕੌਰ ਨੂੰ ਸੱਚੀ ਸਰਧਾਂਜਲੀ ਹੋਵੇਗੀ।
ਸਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਸਤਪਾਲ ਚੋਪੜਾ , ਕਾ.ਜੁਗਰਾਜ ਸਿੰਘ ਹੀਰਕੇ , ਸੀ ਪੀ ਐਮ ਦੇ ਕਾ. ਗੁਰਪਿਆਰ ਸਿੰਘ ਫੱਤਾ , ਕਾ. ਜਸਵੰਤ ਸਿੰਘ ਬੀਰੋਕੇ , ਕਾ. ਤੇਜਾ ਸਿੰਘ ਹੀਰਕੇ , ਕਾ. ਸਿਮਰੂ ਸਿੰਘ ਬਰਨ , ਡੀ ਵਾਈ ਐਫ ਆਈ ਦੇ ਆਗੂ ਰਵਿੰਦਰ ਕੱਕੜ ਆਦਿ ਸ਼ਾਮਲ ਸਨ । ਇਸ ਮੌਕੇ ਜਟਾਣਾ ਪਰਿਵਾਰ ਨੇ ਸੀ ਪੀ ਐਮ ਸਮੇਤ ਵੱਖ-ਵੱਖ ਸੰਸਥਾਵਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ।

Today Now News

RELATED ARTICLES
- Advertisment -

POPULAR POSTS