ਲੁਟੇਰੇ ਘਰ ਵਿਚੋਂ ਹਥਿਆਰ ਬੰਦੂਕ ਬਾਰਾਂ ਬੋਰ, 25 ਕਾਰਤੂਸ, ਇੱਕ ਰਿਵਾਲਵਰ 32 ਬੋਰ, 12 ਕਾਰਤੂਸ, 14 ਤੌਲੇ ਸੋਨਾ ਇੱਕ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਵੀ ਨਾਲ ਲੈ ਗਏ ।

ਤਰਨ ਤਾਰਨ (ਰਿੰਪਲ ਗੋਲਣ) : ਪੁਲਿਸ ਥਾਣਾ ਵਲਟੋਹਾ ਦੇ ਅਧੀਨ ਆਉਂਦੇ ਪਿੰਡ ਦਾਸੂਵਾਲ ਵਿਖੇ ਸ਼ੁੱਕਰਵਾਰ-ਸ਼ਨੀਵਾਰ ਦੀ ਵਿਚਲੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਹਥਿਆਰ ਦੀ ਨੋਕ ਤੇ ਡਾਕਾ ਮਾਰੀਆ ਗਿਆ ਹੈ । ਇਸ ਦੋਰਾਨ ਅਣਪਛਾਤੇ ਲੁਟੇਰਿਆਂ ਵੱਲੋਂ ਘਰ ਵਿੱਚ ਹਾਜ਼ਰ ਪਤੀ-ਪਤਨੀ ਨਾਲ ਹੱਥੋਂ ਪਾਈ ਵੀ ਕੀਤੀ ਗਈ । ਜਿਸ ਦੀ ਸੂਚਨਾ ਪੁਲਿਸ ਥਾਣਾ ਵਲਟੋਹਾ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਇੰਦਰਜੀਤ ਸਿੰਘ ਨੰਬਰਦਾਰ ਪੁੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਆਸ ਪਾਸ ਦੋ ਵਿਅਕਤੀ ਕੋਠੀ ਨੂੰ ਪੌੜੀ ਲਾਲ ਕੇ ਤੀਸਰੀ ਮੰਜ਼ਿਲ ਰਾਹੀਂ ਕੋਠੀ ਵਿੱਚ ਦਾਖਲ ਹੋਏ ਤੇ ਮੇਰੇ ਕਮਰੇ ਆ ਗਏ ਤੇ ਮੇਰੇ ਸੁੱਤੇ ਪਏ ਦੇ ਮੁੰਹ ਤੇ ਚਪੇੜ ਮਾਰੀ ਤੇ ਮੇਰੇ ਨਾਲ ਹੱਥੋਂ ਪਾਈ ਕਰਨ ਲੱਗ ਪਏ ਤੇ ਮੇਰੀ ਪਤਨੀ ਨੂੰ ਧੱਕਾ ਮਾਰ ਕੇ ਬਾਥਰੂਮ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਥਰੂਮ ਵਿੱਚ ਬੰਦ ਨਾ ਹੋਈ । ਇਸ ਦੋਰਾਨ ਉਹਨਾਂ ਕੋਲ ਕੱਟਾ ਪਸਤੋਲ ਸੀ ਉਹਨਾਂ ਗੋਲੀ ਮਾਰਨ ਦੀ ਚੇਤਾਵਨੀ ਦਿੱਤੀ ।
ਇਸ ਦੋਰਾਨ ਲੁਟੇਰੇ ਘਰ ਵਿਚੋਂ ਹਥਿਆਰ ਬੰਦੂਕ ਬਾਰਾਂ ਬੋਰ, 25 ਕਾਰਤੂਸ, ਇੱਕ ਰਿਵਾਲਵਰ 32 ਬੋਰ, 12 ਕਾਰਤੂਸ, 14 ਤੌਲੇ ਸੋਨਾ ਇੱਕ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ. ਵੀ ਨਾਲ ਲੈ ਗਏ । ਕੋਠੀ ਵਿੱਚ ਹੋਈ ਇਸ ਲੁੱਟ ਖੋਹ ਦੀ ਸੂਚਨਾ ਪੁਲਿਸ ਥਾਣਾ ਵਲਟੋਹਾ ਨੂੰ ਦੇ ਦਿੱਤੀ ਗਈ ਹੈ । ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।






