17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ"ਬਰਨਾਲਾ ਦੇ ਪਿੰਡ ਜੋਧਪੁਰ ਦੇ ਖ਼ੁਦਕੁਸ਼ੀ ਪੀੜਿਤ ਪਰਿਵਾਰ ਦੀ ਬੱਚੀ ਦੀ ਪੜ੍ਹਾਈ...

“ਬਰਨਾਲਾ ਦੇ ਪਿੰਡ ਜੋਧਪੁਰ ਦੇ ਖ਼ੁਦਕੁਸ਼ੀ ਪੀੜਿਤ ਪਰਿਵਾਰ ਦੀ ਬੱਚੀ ਦੀ ਪੜ੍ਹਾਈ ਦੇ ਖਰਚੇ ਤੇ ਪੂਰੇ ਨਹੀਂ ਉੱਤਰੇ ਸਾਂਸਦ ਭਗਵੰਤ ਮਾਨ” : ਦਵਿੰਦਰ ਬੀਹਲਾ ।

ਅਕਾਲੀ ਆਗੂ ਦਵਿੰਦਰ ਬੀਹਲਾ ਨੇ ਜਸਪ੍ਰੀਤ ਕੌਰ ਦੀ 12ਵੀਂ ਤੱਕ ਦੀ ਪੜਾਈ ਦਾ ਖਰਚਾ ਚੁੱਕਣ ਦਾ ਕੀਤਾ ਐਲਾਨ ।

ਬਰਨਾਲਾ ( ਕਰਨਪਰੀਤ ਧੰਦਰਾਲ) : ‘ਆਪ’ ਵਾਲੇ ਸਿਰਫ ਝੂਠੇ ਵਾਅਦੇ ਹੀ ਕਰ ਸਕਦੇ ਹਨ ਜਿਸ ਦੀ ਮਿਸਾਲ ਪਿੰਡ ਜੋਧਪੁਰ ਦੇ ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਲੜਕੀ ਦੀ 12ਵੀਂ ਤੱਕ ਦਾ ਪੜਾਈ ਦੇ ਖਰਚਾ ਕਰਨ ਦੀਆਂ ਗੱਲਾਂ ਕਰਨ ਵਾਲੇ ਸਾਂਸਦ ਭਗਵੰਤ ਮਾਨ ਕੁੜੀ ਦੀ ਪੜ੍ਹਾਈ ਦੇ ਖਰਚੇ ਤੇ ਪੂਰੇ ਨਹੀਂ ਉੱਤਰੇ ਜਿਸ ਨੂੰ ਲੈਕੇ ‘ਆਪ’ ਦਾ ਅਸਲ ਚੇਹਰਾ ਜਨਤਾ ਦੀ ਕਚਿਹਰੀ ਚ ਨੰਗਾ ਚਿੱਟਾ ਹੋ ਚੱਕਾ ਹੈ । ਇਹਨਾਂ ਸਬਦਾਂ ਦਾ ਪ੍ਹਗਟਾਵਾ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਜਸਪ੍ਹੀਤ ਦੀ ਆਪਣੇ ਵੱਲੋਂ 9ਵੀਂ ਕਲਾਸ ਦੀ ਪੂਰੀ ਫੀਸ ਭਰਨ ਉਪਰੰਤ ਪ੍ਹੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਾਲ 2006 ‘ਚ ਜੋਧਪੁਰ ਦੇ ਪਰਿਵਾਰ ਦੀ ਬੈਂਕ ਵੱਲੋਂ ਕੁਰਕੀ ਆ ਗਈ ਸੀ, ਇਸ ਕੁਰਕੀ ਸਮੇਂ ਮਾਂ ‘ਤੇ ਪੁੱਤ ਨੇ ਜ਼ਹਿਰੀਲੀ ਚੀਜ ਨਾਲ ਖ਼ੁਦਕੁਸ਼ੀ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਸੰਸਦ ਭਗਵੰਤ ਮਾਨ ਘਰ ਦੁੱਖ ਪ੍ਰਗਟ ਕਰਨ ਪੁੱਜੇ ਸਨ ‘ਤੇ ਉਹਨਾਂ ਪਤਵੰਤਿਆਂ ਦੀ ਹਾਜਰੀ ‘ਚ ਜਸਪ੍ਰੀਤ ਕੌਰ ਦਾ ਵਿਆਹ ਤੱਕ ਦਾ ਖਰਚਾ ਉਠਾਉਣ ਦਾ ਐਲਾਨ ਕੀਤਾ ਸੀ ਪਰੰਤੂ ਵਾਅਦੇ ਖੋਖਲੇ ਨਿੱਕਲੇ ਜਿਸ ‘ਤੇ ਉਹ ਖਰੇ ਨਹੀ ਉਤਰੇ। ਸਿਰਫ਼ 1 ਵਾਰ ਹੀ ਫੀਸ ਭਰੀ ਜਦਕਿ ਉਸ ਤੋਂ ਬਾਅਦ ਅਧਿਆਪਕਾਂ ਵੱਲੋਂ ਵੀ ਫੀਸ ਭਰੀ ਗਈ ਸੀ । ਉਸ ਦਾ ਭਰਾ ਘਰ ਦਾ ਖਰਚਾ ਪੂਰਾ ਕਰਨ ਲਈ ਬੱਕਰੀਆਂ ਚਾਰਨ ਜਾਂਦਾ ਹੈ । ਪਰੰਤੂ ਦਵਿੰਦਰ ਬੀਹਲਾ ਦੀ ਪੂਰੀ ਟੀਮ ਨੇਂ ਘੋਖ ਪੜਤਾਲ ਕਰਨ ਉਪਰੰਤ ਅਕਾਲ ਅਕੈਡਮੀ ਟੱਲੇਵਾਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੀ 12ਵੀਂ ਤੱਕ ਦੀ ਪੜਾਈ ਦਾ ਖਰਚਾ ਉਹ ਖੁਦ ਕਰਨਗੇ ‘ਤੇ 9ਵੀਂ ਕਲਾਸ ਦੀ ਫੀਸ 15 ਹਜਾਰ ਰੁਪਏ ਭਰ ਦਿੱਤੀ ਗਈ ਹੈ । ਇਸ ਮੌਕੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜੋਧਪੁਰ ਪਰਿਵਾਰ ਨਾਲ ਜੋ ਹੋਇਆ ਉਹ ਬਹੁਤ ਦੁਖਦਾਈ ਹੈ । ਉਹਨਾਂ ਕਿਹਾ ਕਿ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਦੀ ਭਾਵਨਾ ਨਾਲ ਖੇਡ ਰਹੇ ਹਨ। ਜਿੱਥੇ ਬੇਅਦਬੀਆਂ ਨੂੰ ਲੈ ਕੇ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਥੇ ਬੱਚਿਆਂ ਦੇ ਭਵਿੱਖ ਤੇ ਵੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਸੱਚੇ ਹੁੰਦੇ ਤਾਂ ਹਰ ਸਾਲ ਲੜਕੀ ਦੀ ਫੀਸ ਜਰੂਰ ਭਰਦੇ ਪਰ ਉਹਨਾਂ ਦੀ ਸੋਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਪਰ ਹੁਣ ਪੰਜਾਬ ਦੇ ਲੋਕ ਇਹਨਾਂ ਦੀਆਂ ਮੋਮੋ-ਠੱਗਣੀਆਂ ਗੱਲਾਂ ‘ਚ ਨਹੀ ਆਉਣਗੇ। ਉਹਨਾਂ ਕਿਹਾ ਕਿ ਉਹ ਇੱਕ ਸਮਾਜ ਸੇਵਾ ਦੇ ਤੌਰ ‘ਤੇ ਕੰਮ ਕਰਦੇ ਹਨ, ਰਾਜਨੀਤੀ ਬਾਅਦ ‘ਚ ਹੈ।

Today Now News

RELATED ARTICLES
- Advertisment -

POPULAR POSTS