17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪ੍ਰਾਈਂਵੇਟ ਸਕੂਲ ਵਲੋਂ ਪੇਪਰਾਂ ਦੇ ਬਹਾਨੇ ਡਿਵੈੱਲਪਮੈਂਟ ਬਿਲਡਿੰਗ ਫੰਡਾਂ ਦੀਆਂ ਫੀਸਾਂ ਉਗਰਾਹੁਣ...

ਪ੍ਰਾਈਂਵੇਟ ਸਕੂਲ ਵਲੋਂ ਪੇਪਰਾਂ ਦੇ ਬਹਾਨੇ ਡਿਵੈੱਲਪਮੈਂਟ ਬਿਲਡਿੰਗ ਫੰਡਾਂ ਦੀਆਂ ਫੀਸਾਂ ਉਗਰਾਹੁਣ ਲਈ ਮਜਬੂਰ ਕਰਨ ਤੇ ਬੱਚਿਆਂ ਦੇ ਮਾਪੇ ਭੜਕੇ ।

ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨਾਲ ਕੀਤੀ ਬਦਸਲੂਕੀ ਦੀ ਭਿਣਕ ਪੈਂਦਿਆਂ ਬਰਨਾਲਾ ਪ੍ਹੈਸ ਕਲੱਬ ਦੇ ਸਕੱਤਰ ਰਾਜੇਸ ਨੇਂ ਮੌਕੇ ਤੇ ਪਹੁੰਚ ਕੇ ਕੀਤੀ ਕੰਡਝਾੜ ਤੇ ਮੰਗਵਾਈ ਮੁਆਫੀ ।

ਬਰਨਾਲਾ (ਕਰਨਪਰੀਤ ਧੰਦਰਾਲ) : ਚੱਲ ਰਹੀ ਕਰੋਨਾ ਦੀ ਮਹਾਂਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਬੰਦ ਹੋਣ ਕਾਰਨ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਮੋਬਾਇਲ ਕਲਾਸਾਂ ਲਾ ਕੇ ਪੜਾਈ ਕਰਾਈ ਜਾ ਰਹੀ ਹੈ ਜਿਸ ਕਾਰਨ ਸਕੂਲ ਫੀਸਾਂ ਦੀ ਮੰਗ ਕਰ ਰਹੇ ਹਨ । ਪਰੰਤੂ ਬੱਚਿਆਂ ਦੇ ਮਾਪੇ ਆਰਥਿਕ ਤੰਗੀਆਂ ਦੀ ਦੁਹਾਈ ਪਾਉਂਦਿਆਂ ਪੂਰੀ ਫੀਸ ਭਰਨ ਲਈ ਤਿਆਰ ਨਹੀਂ ਹਨ । ਜਿਸ ਨੂੰ ਲੈ ਕੇ ਸਕੂਲ ਪ੍ਰਬੰਧਕ ਅਤੇ ਮਾਪਿਆਂ ਵਿਚਕਾਰ ਫੀਸਾਂ ਨੂੰ ਲੈ ਕੇ ਕਾਫੀ ਖਿਚੋਤਾਣ ਚਲ ਰਹੀ ਹੈ । ਬੱਚਿਆਂ ਦੇ ਮਾਪਿਆਂ ਵਲੋਂ ਕਈ ਵਾਰੀ ਸਥਾਨਕ ਮਦਰ ਟੀਚਰ ਸਕੂਲ ਅੱਗੇ ਰੋਸ ਪ੍ਰਦਰਸਨ ਕੀਤਾ ਗਿਆ । ਪ੍ਹੈਸ ਨਾਲ ਗੱਲਬਾਤ ਕਰਦਿਆਂ ਮਾਪਿਆਂ ਦਾ ਕਹਿਣਾ ਹੈ ਕਿ ਹੁਣ ਸਕੂਲਾਂ ਵਲੋਂ ਬੱਚਿਆਂ ਦੇ ਆਨਲਾਈਨ ਪੇਪਰ ਲਏ ਜਾ ਰਹੇ ਹਨ। ਸਕੂਲ ਪ੍ਰਬੰਧਕਾਂ ਵਲੋਂ ਪਹਿਲਾਂ ਫੀਸ ਦੀ ਮੰਗ ਕੀਤੀ ਗਈ ਫੀਸ ਨਾ ਦੇਣ ਤੇ ਪੇਪਰ ਨਾ ਲੈਣ ਬਾਰੇ ਕਿਹਾ ਜਾ ਰਿਹਾ ਜਿਸ ਨੂੰ ਲੈ ਕੇ ਮਾਪਿਆਂ ਦਾ ਗੁੱਸਾ ਭੜਕ ਗਿਆ। ਮਾਪਿਆਂ ਨੇ ਕਿਹਾ ਹਾਈ ਕੋਰਟ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਫੀਸ ਨਾ ਭਰਨ ਤੇ ਅਦਾਲਤ ਦਾ ਫੈਸਲਾ ਆਉਣ ਤੱਕ ਸਕੂਲ ਬੱਚੇ ਦਾ ਨਾਮ ਨਹੀਂ ਕੱਟ ਸਕਦੇ ਅਤੇ ਨਾ ਹੀ ਆਨਲਾਈਨ ਪੜਾਈ ਬੰਦ ਕਰ ਸਕਦੇ ਹਨ ਪਰ ਸਕੂਲ ਵਲੋਂ ਪੇਪਰਾਂ ਦੇ ਬਹਾਨੇ ਮਾਪਿਆਂ ਨੂੰ ਫੀਸਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਬਾਕੀ ਫੰਡ ਵੀ ਭਰਾਏ ਜਾ ਰਹੇ ਹਨ ਜੋ ਸਰਾਸਰ ਸਕੂਲ ਦੀ ਧੱਕੇਸਾਹੀ ਹੈ ਜੋ ਬਰਦਾਸਤ ਨਹੀਂ ਕੀਤੀ ਜਾਵੇਗੀ । ਮੌਕੇ ਤੇ ਚੱਲ ਰਹੇ ਘਟਨਾ¬ਕ੍ਰਮ ਦੀ ਕਵਰੇਜ ਕਰਨ ਗਏ ਮੀਡੀਆ ਕਰਮੀਆਂ ਨਾਲ ਸਟਾਫ ਵੱਲੋਂ ਕੀਤੀ ਗਈ ਬਦਸਲੂਕੀ ਦੀ ਭਿਣਕ ਪੈਂਦਿਆਂ ਬਰਨਾਲਾ ਪ੍ਹੈਸ ਕਲੱਬ ਦੇ ਸਕੱਤਰ ਰਾਜੇਸ ਕੁਮਾਰ ਨੇਂ ਮੌਕੇ ਤੇ ਪਹੁੰਚ ਕੇ ਕੰਡਝਾੜ ਕੀਤੀ ਤੇ ਮੁਆਫੀ ਮੰਗਵਾਈ ਅਤੇ ਅੱਗੇ ਤੋਂ ਅਜਿਹਾ ਕਰਨ ਦੀ ਤੌਬਾ ਕੀਤੀ। ਇਸ ਸਬੰਧੀ ਜਦ ਸਕੂਲ ਚੇਅਰਮੇਨ ਕਪਿਲ ਮਿੱਤਲ ਨੂੰ ਫੋਨ ਕੀਤਾ ਤਾਂ ਉਨਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ । ਜੋ ਵੀ ਹੈ ਇਹ ਬੱਚਿਆਂ ਦੇ ਭਵਿਖ ਲਈ ਬਹੁਤ ਖਤਰਨਾਕ ਹੈ ਸਰਕਾਰ ਨੂੰ ਇਸ ਮਸਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਦਾ ਭਵਿਖ ਖਰਾਬ ਨਾ ਹੋਵੇ ਸਕੂਲ ਅਤੇ ਮਾਪਿਆਂ ਚ ਚੱਲ ਰਿਹਾ ਫੀਸਾਂ ਦਾ ਰੇੜਕਾ ਮੁੱਕੇ।

Today Now News

RELATED ARTICLES
- Advertisment -

POPULAR POSTS