ਪੀ.ਸੀ.ਏ. ਸਕੱਤਰ ਪੁਨੀਤ ਬਾਲੀ ਦੇ ਕਹਿਣ ਤੇ ਲਿਆ ਸੰਨਿਆਸ ਤੋਂ ਵਾਪਸੀ ਦਾ ਫ਼ੈਸਲਾ ।

ਨਵੀਂ ਦਿੱਲੀ (ਏਜੇਂਸੀ) : ਸਟੂਅਰਟ ਬ੍ਰਾਡ ਦੇ ਇਕ ਓਵਰ ਵਿਚ ਛੇ ਛੱਕੇ ਮਾਰਨ ਵਾਲੇ ਭਾਰਤੀ ਟੀਮ ਦੇ ਆਲ ਰਾਉਂਡਰ ਯੁਵਰਾਜ ਸਿੰਘ ਮੂੜ੍ਹ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕਰ ਰਹੇ ਹਨ । ਵਿਸ਼ਵ ਕੱਪ 2011 ਦੇ ‘ਮੈਨ ਆਫ ਦ ਟੂਰਨਾਮੈਂਟ’ ਰਹੇ ਯੁਵਰਾਜ ਨੇ ਪਿਛਲੇ ਸਾਲ ਜੂਨ ‘ਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ।
ਪੰਜਾਬ ਕ੍ਰਿਕਟ ਸੰਘ (ਪੀ.ਸੀ.ਏ.) ਦੇ ਸਕੱਤਰ ਪੁਨੀਤ ਬਾਲੀ ਦੇ ਕਹਿਣ ਤੇ ਯੁਵਰਾਜ ਨੇ ਸੰਨਿਆਸ ਤੋਂ ਵਾਪਸੀ ਕਰਨ ਦਾ ਫ਼ੈਸਲਾ ਕੀਤਾ ਹੈ। ਪੁਨੀਤ ਬਾਲੀ ਪਹਿਲੇ ਵਿਅਕਤੀ ਸਨ ਜਿਨ੍ਹਾਂ 38 ਸਾਲ ਦੇ ਯੁਵਰਾਜ ਤੋਂ ਪੰਜਾਬ ਕ੍ਰਿਕਟ ਦੇ ਫ਼ਾਇਦੇ ਲਈ ਸੰਨਿਆਸ ਤੋਂ ਵਾਪਸੀ ਕਰਨ ਦੀ ਪੇਸ਼ਕਸ਼ ਕੀਤੀ ਸੀ ।
ਯੁਵਰਾਜ ਨੇ ਇਕ ਵੈੱਬਸਾਈਟ ਨੂੰ ਕਿਹਾ, ‘ਸ਼ੁਰੂ ‘ਚ ਮੈਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦੇ ਬਾਰੇ ਵਿਚ ਨਿਸ਼ਚਿਤ ਨਹੀਂ ਸੀ । ਮੈਂ ਘਰੇਲੂ ਕ੍ਰਿਕਟ ਖੇਡਣਾ ਬੰਦ ਕਰ ਚੁੱਕਾ ਸੀ। ਹਾਲਾਂਕਿ, ਮੈਂ ਦੁਨੀਆ ਭਰ ‘ਚ ਹੋਰ ਘਰੇਲੂ ਫ੍ਰੈਂਚਾਈਜ਼ੀ ਲੀਗ ‘ਚ ਖੇਡਣਾ ਜਾਰੀ ਰੱਖਣਾ ਚਾਹੁੰਦਾ ਸੀ, ਪਰ ਮੈਨੂੰ ਬੀ.ਸੀ.ਸੀ.ਆਈ. ਤੋਂ ਇਜਾਜ਼ਤ ਮਿਲ ਜਾਂਦੀ, ਪਰ ਮੈਂ ਬਾਲੀ ਦੀ ਬੇਨਤੀ ਦੀ ਅਣਦੇਖੀ ਨਹੀਂ ਕਰ ਸਕਿਆ। ਮੈਂ ਇਸ ‘ਤੇ ਕਾਫ਼ੀ ਸੋਚ ਵਿਚਾਰ ਕੀਤਾ, ਕਰੀਬ ਤਿੰਨ ਤੋਂ ਚਾਰ ਹਫ਼ਤਿਆਂ ਤਕ ਅਤੇ ਇਹ ਲਗਪਗ ਅਜਿਹਾ ਹੀ ਸੀ ਕਿ ਅੰਤ ‘ਚ ਮੈਂ ਸੋਚਿਆ ਸਮਝਿਆ ਫ਼ੈਸਲਾ ਲੈਣ ਦੀ ਲੋੜ ਨਹੀਂ ਸੀ।






