ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ 19 ਸਤੰਬਰ ਨੂੰ ਮਜਬੂਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਕਿਲ੍ਹਾ ਘੇਰਣਗੀਆ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਪੰਜਾਬ ਚ ਸਿਹਤ ਮਹਿਕਮੇ ਵੱਲੋਂ ਰੱਖੀਆਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੇ ਆਪਣੀਆਂ ਮੰਗਾਂ ਸਬੰਧੀ ਜਿਥੇ ਸੂਬਾ ਭਰ ਦੀਆਂ ਸਬ ਡਵੀਜ਼ਨਾਂ ਚ ਭੁੱਖ ਹੜਤਾਲ ਰੱਖੀ ਹੋਈ ਹੈ । ਉੱਥੇ ਸਬ ਡਵਿਜਨ ਸਰਦੂਲਗੜ੍ਹ ਦੀਆਂ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਲਈ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਿਹਤ ਮੰਤਰੀ ਦਾ ਘੜਾ ਭੰਨ ਕੇ ਪੁਤਲਾ ਫੂਕਿਆ । ਇਸ ਮੌਕੇ ਉਨ੍ਹਾਂ ਪੰਜਾਬ ਦੇ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਜ਼ਿਕਰਯੋਗ ਹੈ ਕਿ 12 ਸਾਲਾ ਤੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਸਿਹਤ ਮਹਿਕਮੇ ਚ ਵਿਭਾਗ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੀਆਂ ਜਾਂਦੀਆਂ ਹਨ । ਜਿਨ੍ਹਾਂ ਦੀ ਬਦੌਲਤ ਹੀ ਅੱਜ ਸਿਹਤ ਮਹਿਕਮਾ ਚੱਲ ਰਿਹਾ ਹੈ । ਪਰ ਉਨ੍ਹਾਂ ਨੂੰ ਬਜ਼ਮੀ ਤਨਖਾਹ ਨਾ ਦੇਣ ,ਹਰਿਆਣਾ ਸਰਕਾਰ ਵਾਂਗ ਪੈਟਰਨ ਲਾਗੂ ਨਾ ਕਰਨ ,ਹਾਜ਼ਰੀ ਯਕੀਨੀ ਬਣਾਉਣਾ ,ਕਰੋਨਾ ਮਹਾਂਮਾਰੀ ਦਾ ਭਤਾ ਨਾ ਦੇਣਾ, ਉਨ੍ਹਾਂ ਨੂੰ ਰੈਗੂਲਰ ਨਾ ਕਰਨਾ ਆਦਿ ਮੰਗਾਂ ਲਈ 17 ਅਗਸਤ ਤੋਂ 17 ਸਤੰਬਰ ਲਈ ਭੁੱਖ ਹੜਤਾਲ ਕੀਤੀ ਹੋਈ ਹੈ l ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਬਲਾਕ ਪ੍ਰਧਾਨ ਰਪਿੰਦਰ ਸਿੰਘ ਰਿੰਪੀ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ 19 ਸਤੰਬਰ ਨੂੰ ਮਜਬੂਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਕਿਲ੍ਹਾ ਘੇਰਣਗੀਆ ।






