14 ਸਤੰਬਰ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਲਲਕਾਰ ਰੈਲੀ ਵਿਚ ਮਾਨਸਾ ਬਲਾਕ ਦੇ ਪਿੰਡਾ ਵਿਚੋਂ ਭਾਰੀ ਗਿਣਤੀ ਵਿਚ ਕਿਸਾਨ ਅਤੇ ਔਰਤਾਂ ਸ਼ਾਮਲ ਹੋਣਗੇ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਨੰਗਲ ਕਲਾਂ ਵਿਖੇ ਰੈਲੀ ਕੀਤੀ ਗਈ ਰੈਲੀ ਨੂੰ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਅਤੇ ਬਲਾਕ ਜਨਰਲ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਕੇਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕੀਤੇ ਹਨ ਉਹਨਾਂ ਨੂੰ ਵਾਪਸ ਕਰਾਉਣ ਲਈ 14 ਸਤੰਬਰ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਲਲਕਾਰ ਰੈਲੀ ਵਿਚ ਮਾਨਸਾ ਬਲਾਕ ਦੇ ਪਿੰਡਾ ਵਿਚੋਂ ਭਾਰੀ ਗਿਣਤੀ ਵਿਚ ਕਿਸਾਨ ਅਤੇ ਔਰਤਾਂ ਸ਼ਾਮਲ ਹੋਣਗੇ । ਇਹ ਆਰਡੀਨੈਂਸ ਜੇ ਜਾਰੀ ਹੋ ਗਏ ਤਾਂ ਕਿਸਾਨਾਂ ਦੀ ਬਰਬਾਦੀ ਦੇ ਕੰਢੇ ਜਾਵੇਗਾ ਫਸਲਾਂ ਦੇ ਭਾਅ ਸਰਕਾਰ ਨੇ ਨਹੀਂ ਦੇਣਾ । ਕਿਸਾਨਾਂ ਦੀ ਫਸਲ ਮੰਡੀਆਂ ਵਿਚ ਰੁਲੇਗੀ । ਇਹੀ ਕਾਰਨ ਹੈ ਕਿ ਸਰਕਾਰ ਵਲੋਂ ਨਰਮੇ ਦਾ ਸਰਕਾਰੀ ਰੇਟ ਨਾਲੋਂ ਅੱਜ ਮੰਡੀਆਂ ਵਿਚ ਪੰਜ ਸੌ ਤੋਂ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟ ਖਰੀਦਿਆ ਜਾ ਰਿਹਾ ਹੈ । ਹੋਰਨਾਂ ਤੋਂ ਇਲਾਵਾ ਦਰਸਨ ਸਿੰਘ ਭੈਣੀ ਬਾਘਾ ਬਲਜੀਤ ਸਿੰਘ ਲੀਲਾ ਸਿੰਘ ਨਹਾਰ ਸਿੰਘ ਕਾਮਰੇਡ ਜੋਗਿੰਦਰ ਸਿੰਘ ਸੁਖੀ ਨੰਗਲ ਕਲਾਂ ਆਦਿ ਹਾਜ਼ਰ ਸਨ ।






