ਸ਼ਾਮ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੂਬਾ ਜਥੇਬੰਦੀ ਦੇ ਅਗਲੇ ਨਿਰਦੇਸ਼ਾਂ ਤੱਕ ਇੱਥੇ ਬੈਠੈ ਰਹਿਣਗੇ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਅੱਜ ਸੂਬਾ ਜਥੇਬੰਦੀ ਦੇ ਨਿਰਦੇਸ਼ਾਂ ਤੇ ਧਰਨੇ ਵਿਚ ਸ਼ਾਮਿਲ ਲੋਕਾਂ ਵਲੋਂ ਗ੍ਰਿਫਤਾਰੀ ਦੇਣ ਲਈ ਆਪਣੇ ਆਪ ਨੂੰ ਪ੍ਰਸ਼ਾਸ਼ਨ ਸਾਹਮਣੇ ਪੇਸ਼ ਕੀਤਾ ਪਰੰਤੂ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ । ਇਸ ਮੌਕੇ ਧਰਨੇ ਵਿਚ ਸ਼ਾਮਿਲ ਸਭ ਕਿਸਾਨਾਂ ਨੇ ਜੇਲ ਅੱਗੇ ਧਰਨਾ ਦਿੱਤਾ । ਇਸ ਮੌਕੇ ਕਿਸਾਨ ਪ੍ਰਤੀਨਿਧਾਂ ਨੇ ਕਿਹਾ ਕਿ ਸ਼ਾਮ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੂਬਾ ਜਥੇਬੰਦੀ ਦੇ ਅਗਲੇ ਨਿਰਦੇਸ਼ਾਂ ਤੱਕ ਇੱਥੇ ਬੈਠੈ ਰਹਿਣਗੇ ।






