ਇਸ ਪਿੰਡ ਵਿਚ ਅਗਰ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਫੋਨ ਕਰਕੇ ਪਿੰਡ ਦੇ ਬਾਹਰ ਹੀ ਪਿੰਡ ਵਾਲਿਆਂ ਨੂੰ ਬੁਲਾ ਕਿ ਸਤਿ ਸ਼੍ਰੀ ਅਕਾਲ ਕਰ ਜਾਂਦਾ ਹੈ ।

ਤਰਨਤਾਰਨ (ਰਿੰਪਲ ਗੋਲਣ) : ਸਰਹੱਦ ਤੇ ਵੱਸੇ ਪਿੰਡ ਡੱਲ ਹਲਕਾ ਖੇਮਕਰਨ ਦੇ ਲੋਕਾਂ ਨੇ ਪਿੰਡ ਦੇ ਵਿਕਾਸ ਨੂੰ ਲੈ ਕਿ ਸਰਕਾਰ ਪਾਸ ਗੁਹਾਰ ਲਗਾਈ ਹੈ, ਅਤੇ ਦਸਿਆ ਕਿ ਇਸ ਪਿੰਡ ਵਿਚ ਅਗਰ ਕੋਈ ਰਿਸ਼ਤੇਦਾਰ ਆਉਂਦਾ ਹੈ ਤਾਂ ਫੋਨ ਕਰਕੇ ਪਿੰਡ ਦੇ ਬਾਹਰ ਹੀ ਪਿੰਡ ਵਾਲਿਆਂ ਨੂੰ ਬੁਲਾ ਕਿ ਸਤਿ ਸ਼੍ਰੀ ਅਕਾਲ ਕਰ ਜਾਂਦਾ ਹੈ । ਇਸ ਦਾ ਮੁੱਖ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਬਰਬਾਦ ਹੋ ਚੁੱਕੇ ਵਿਕਾਸ ਨੂੰ ਦਸਿਆ । ਉਹਨਾਂ ਕਿਹਾ ਕਿ ਪਿੰਡ ਦੀਆਂ ਗਲੀਆਂ ਵਿੱਚ ਖੜ੍ਹਾ ਪਾਣੀ ਅਤੇ ਨਾਲੀਆਂ ਦਾ ਪਾਣੀ ਲੋਕਾਂ ਨੂੰ ਰਿਸ਼ਤੇਦਾਰਾਂ ਤੋਂ ਵੀ ਦੂਰ ਕਰ ਰਿਹਾ ਹੈ ਅਤੇ ਪਿੰਡ ਦਾ ਵਿਕਾਸ ਬਿਲਕੁਲ ਜੀਰੋ ਹੈ । ਜਿੱਥੇ ਪਿੰਡ ਦੀਆਂ ਗਲੀਆਂ ਵਿੱਚ ਖੜੇ ਪਾਣੀ ਵਿੱਚ ਲੋਕ ਆਮ ਡਿਗਦੇ ਦਿਖਾਈ ਦੇਂਦੇ ਹਨ । ਉਹਨਾਂ ਸਰਕਾਰ ਪਾਸ ਇਸਦੀ ਮੰਗ ਕੀਤੀ ਕਿ ਇਸ ਸਰਹੱਦੀ ਪਿੰਡ ਨੂੰ ਵਿਕਾਸ ਦੀ ਲੀਹ ਤੇ ਲਿਆ ਕਿ ਸਾਡੀਆਂ ਮੁਸ਼ਕਲਾ ਦਾ ਪੱਕਾ ਹੱਲ ਕੀਤਾ ਜਾਏ । ਜਦੋ ਇਸ ਸਬੰਧੀ ਬੀ.ਡੀ.ਪੀ.ਓ. ਭਿੱਖੀਵਿੰਡ ਸ੍ਰ ਰਾਮ ਤਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਦਾ ਵਿਕਾਸ ਜਲਦ ਚਾਲੂ ਕਰਵਾ ਦਿੱਤਾ ਜਾਏਗਾ ਅਤੇ ਪਿੰਡ ਦੇ ਨਿਕਾਸ ਲਈ ਪੋਰੇ ਪਾਏ ਜਾ ਰਹੇ ਹਨ, ਅਤੇ ਅਸੀਂ ਪਿੰਡ ਨੂੰ ਵਿਕਾਸ ਪੱਖੋਂ ਅਧੂਰਾ ਨਹੀਂ ਰਹਿਣ ਦਿਆਂਗੇ ।






