ਐਸ.ਐਸ.ਪੀ ਜੀ ਨੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੇ ਬਚਣ ਲਈ ਸਾਵਧਾਨੀਆਂ ਵਰਤਨ ਦੀ ਕੀਤੀ ਅਪੀਲ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਮਾਨਯੋਗ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਜੀ ਨੇ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਫਲੈਗ ਮਾਰਚ ਕੱਢ ਕੇ ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਦਾ ਜਾਇਜਾ ਲਿਆ ਅਤੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਨ ਲਈ ਅਪੀਲ ਕੀਤੀ । ਇਹ ਫਲੈਗ ਮਾਰਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੋਂ ਹੁੰਦੇ ਹੋਏ ਮਸੀਤ ਵਾਲ ਚੌਂਕ, ਰੈਲਵੇ ਸ਼ਟੇਸ਼ਨ, ਬੈਂਕ ਰੋਡ ਅਤੇ ਘਾਹ ਮੰਡੀ ਚੌਕ ਵਿੱਚ ਸਮਾਪਤ ਹੋਇਆ।ਇਸ ਮੌਕੇ ਐਸ.ਐਸ.ਪੀ ਜੀ ਨੇ ਦੱਸਿਆਂ ਕਿ ਪਿਛਲੇ ਦਿਨਾਂ ਅੰਦਰ ਲੋਕਾਂ ਵੱਲੋਂ ਸ਼ਹਿਰ ਅੰਦਰ ਟ੍ਰੈਫਿਕ ਨੂੰ ਲੈ ਕੇ ਸ਼ਕਾਇਤ ਮਿਲ ਰਹੀਆਂ ਸਨ ਕਿ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਟ੍ਰੈਫਿਕ ਦਾ ਜਾਮ ਲੱਗਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਤੋਂ ਪਰਿਸ਼ਾਨੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਲਈ ਟ੍ਰੈਫਿਕ ਵਿਵਸਥਾਂ ਦਾ ਜਾਇਜਾ ਲੈਣ ਵਾਸਤੇ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦੌਰਾਨ ਅਸੀ ਵੇਖਿਆ ਕਿ ਦੁਕਾਨ ਦਾਰ ਆਪਣੇ ਵਹੀਕਲਾ ਦੀ ਪਾਰਕਿੰਗ ਆਪਣੀਆਂ ਦੁਕਾਨਾ ਦੇ ਬਾਹਰ ਕਰ ਰਹੇ ਹਨ ਅਤੇ ਖ੍ਰੀਦਦਾਰੀ ਕਰਨ ਆਏ ਗਾਹਕ ਵੀ ਆਪਣੇ ਵਹੀਕਲਾਂ ਦੀ ਪਾਰਕਿੰਗ ਸੜਕ ਤੇ ਹੀ ਕਰਦੇ ਹਨ, ਇਸੇ ਕਾਰਨ ਸ਼ੜਕਾਂ ਤੇ ਜਾਮ ਲੱਗਿਆ ਰਹਿੰਦਾ ਹੈ ਅਤੇ ਸੜਕਾਂ ਤੇ ਪਾਰਕਿੰਗ ਲਈ ਵਾਇਟ ਪੱਟੀਆ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾਂ ਸੜਕਾਂ ਤੇ ਨਜ਼ਾਇਜ ਤਰੀਕੇ ਨਾਲ ਰੇੜ੍ਹੀਆ ਵੀ ਲੱਗਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਸਿਵਲ ਪ੍ਰਸ਼ਾਸ਼ਨ ਨਾਲ ਮਿਲ ਕੇ ਛੇਤੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਟ੍ਰੈਫਿਕ ਦੀ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ ਅਤੇ ਸ਼ਹਿਰ ਅੰਦਰ ਪਾਰਕਿੰਗ ਲਈ ਜਗਾਂ ਹੱਲ ਕੀਤਾ ਜਾਵੇਗਾ ।
ਐਸ.ਐਸ.ਪੀ ਜੀ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਸਿਰਫ ਸਾਵਧਾਨੀ ਵਰਤ ਕੇ ਹੀ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਘਰ ਤੋਂ ਬਾਹਰ ਜਾਂਦੇ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਜਨਤਕ ਥਾਵਾਂ ਨੂੰ ਬਿਨਾਂ ਜਰੂਰਤ ਤੋਂ ਨਾ ਛੁਹਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਤੋਂ ਦੂਸਰੇ ਵਿਅਕਤੀ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਕਿਹਾ ਕਰੋਨਾ ਸਬੰਧੀ ਝੂਠੀਆਂ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਕਰੋਨਾ ਟੈਸਟ ਕਰਵਾਉਣ ਲਈ ਆ ਰਹੀਆ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹੀ ਵਰਤਾਰਾ ਕੀਤਾ ਜਾਵੇ।




