17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਵਰਲਡ ਪੰਜਾਬੀ ਕਾਨਫ੍ਰੰਸਾਂ ਦੇ ਪ੍ਰਬੰਧਕਾਂ ਨਾਲ ਰੂਬਰੂ ਵੈਬੀਨਾਰ ਸ਼ੁਰੂ ।

ਵਰਲਡ ਪੰਜਾਬੀ ਕਾਨਫ੍ਰੰਸਾਂ ਦੇ ਪ੍ਰਬੰਧਕਾਂ ਨਾਲ ਰੂਬਰੂ ਵੈਬੀਨਾਰ ਸ਼ੁਰੂ ।

ਇਹ ਵੈਬੀਨਾਰ 1. 30 ਘੰਟੇ ਦਾ ਹੋਵੇਗਾ । ਜਿਸ ਵਿੱਚ ਪ੍ਰਬੰਧਕ ਬਾਰੇ ਡਾਕੂਮੈਂਟਰੀ ਦਿਖਾਈ ਜਾਏਗੀ ।

ਬਰੈਮਪਟਨ-ਕੈਨੇਡਾ (ਰਾਮਿੰਦਰ ਰੰਮੀ) : ਇਸ ਲੜੀ ਵਿੱਚ ਪਹਿਲਾ ਵੈਬੀਨਾਰ 13 ਸਤੰਬਰ 2020 ਐਤਵਾਰ ਨੂੰ 10.30 ਵਜੇ ਈਸਟਨ ਕੈਨੇਡੀਅਨ ਟਾਈਮ , 8 ਵਜੇ ਸ਼ਾਮੀਂ ਭਾਰਤੀ ਸਮੇਂ ਤੇ , ਅਤੇ ਪਾਕਿਸਤਾਨ ਸਮਾਂ 7.30 ਵਜੇ ਹੋਏਗਾ । ਇਸ ਪਹਿਲੇ ਵੈਬੀਨਾਰ ਵਿੱਚ ਕਾਨਫ੍ਰੰਸਾਂ ਦੇ 3 ਪ੍ਰਬੰਧਕਾਂ ਨਾਲ ਮੁਲਾਕਾਤ ਹੋਏਗੀ । ਪਹਿਲੇ ਪ੍ਰਬੰਧਕ ਹਨ ਪ੍ਰੋਫੈਸਰ ਰਣਜੀਤ ਧੀਰ ਜੋ 1980 ਵਾਲੀ ਦੁਨੀਆਂ ਦੀ ਪਹਿਲੀ ਵਰਲਡ ਪੰਜਾਬੀ ਕਾਨਫ਼ਰੰਸ ਜੋ ਯੂ.ਕੇ. ਵਿੱਚ ਹੋਈ ਸੀ ਉਸਦੇ ਪ੍ਰਧਾਨ ਸਨ । ਦੂਜੇ ਪ੍ਰਬੰਧਕ
ਡਾਕਟਰ ਨਬੀਲਾ ਰਹਿਮਾਨ ਮੁੱਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਲਾਹੋਰ ਹਨ । ਜਿਹਨਾਂ ਨੇ 2017 ਵਿੱਚ ਪੰਜਾਬ ਯੂਨੀਵਰਸਿਟੀ ਲਾਹੋਰ ਵਿਖੇ ਕਾਨਫ਼ਰੰਸ ਕਰਾਈ ਸੀ । ਤੀਸਰੇ ਪ੍ਰਬੰਧਕ ਹਨ ਡਾਕਟਰ ਜਸਵਿੰਦਰ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿਲੀ ਨੇ । ਜਿਹਨਾਂ ਨੇ 2018 ਵਿੱਚ ਦਿੱਲੀ ਵਿਖੇ ਕਾਨਫ਼ਰੰਸ ਕਰਾਈ ਸੀ । ਇਸ ਵੈਬੀਨਾਰ ਵਿੱਚ ਹਿੱਸਾ ਲੈਣਗੇ । ਇਹ ਤਿੰਨੇ ਵਿਦਵਾਨ ਇਸ ਵੈਬੀਨਾਰ ਵਿੱਚ ਹਿੱਸਾ ਲੈਣਗੇ । ਇਹ ਵੈਬੀਨਾਰ 1. 30 ਘੰਟੇ ਦਾ ਹੋਵੇਗਾ । ਜਿਸ ਵਿੱਚ ਪ੍ਰਬੰਧਕ ਬਾਰੇ ਡਾਕੂਮੈਂਟਰੀ ਦਿਖਾਈ ਜਾਏਗੀ । ਪ੍ਰਬੰਧਕ ਨਾਲ ਸਵਾਲ ਜਵਾਬ ਹੋਣਗੇ । ਇਕ ਵਿਦਵਾਨ ਨਾਲ ਜੋ ਇਸ ਕਾਨਫ਼ਰੰਸ ਬਾਰੇ ਆਪਣੇ ਵਿਚਾਰ ਸਾਂਝੇ ਕਰੇਗਾ । ਆਪ ਜੀ ਇਸ ਵੈਬੀਨਾਰ ਵਿੱਚ ਸ਼ਾਮਿਲ ਹੋ ਸਕਦੇ ਹੋ ।

ਇਸਦੀ ਜ਼ੂਮ ਮੀਟਿੰਗ ਆਈ.ਡੀ. 491-388-2124 ਤੇ ਪਾਸਵਰਡ wpc2021 ਇਹ ਹੈ ।

ਇਸ ਵੈਬੀਨਾਰ ਦੇ ਹੋਸਟ ਅਰਵਿੰਦਰ ਢਿਲੋਂ ਹਨ । ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਸੱਭ ਨੂੰ ਖੁੱਲਾ ਸੱਦਾ ਹੈ । ਪੱਬਪਾ ਦੇ ਚੇਅਰਮੈਨ ਸ : ਅਜੈਬ ਸਿੰਘ ਜੀ ਚੱਠਾ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਦੁਨੀਆਂ ਵਿੱਚ ਵਰਲਡ ਪੰਜਾਬੀ ਕਾਨਫ੍ਰੰਸਾਂ ਕਰਾਉਣ ਵਾਲੇ ਪ੍ਰਬੰਧਕਾਂ ਰਾਹੀਂ ਕਾਨਫ੍ਰੰਸਾਂ ਬਾਰੇ ਗਿਆਨ ਹੋਵੇਗਾ ।

Today Now News

RELATED ARTICLES
- Advertisment -

POPULAR POSTS