16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਟ੍ਰਾਈਡੈਂਟ ਗਰੁੱਪ ਵਲੋਂ ਲਗਾਏ ਜਾ ਰਹੇ 11 ਹਜ਼ਾਰ ਪੌਦਿਆਂ ਦੀ ਡੀ.ਸੀ. ਬਰਨਾਲਾ...

ਟ੍ਰਾਈਡੈਂਟ ਗਰੁੱਪ ਵਲੋਂ ਲਗਾਏ ਜਾ ਰਹੇ 11 ਹਜ਼ਾਰ ਪੌਦਿਆਂ ਦੀ ਡੀ.ਸੀ. ਬਰਨਾਲਾ ਨੇ ‘ਪਰਜਾਤ‘ ਪੌਦਾ ਲਗਾ ਕੇ ਕੀਤੀ ਸ਼ੁਰੂਆਤ ।

ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਅਗਵਾਈ ‘ਚ ਟ੍ਰਾਈਡੈਂਟ ਗਰੁੱਪ ਨੇ ਹਮੇਸ਼ਾ ਸਮਾਜ ਭਲਾਈ ਦੇ ਕਾਰਜ਼ਾਂ ‘ਚ ਪ੍ਰਸ਼ਾਸ਼ਨ ਦਾ ਦਿੱਤਾ ਸਾਥ : ਤੇਜ਼ਪ੍ਰਤਾਪ ਸਿੰਘ ਫ਼ੂਲਕਾ ।
ਕੋਰੋਨਾ ਮਹਾਂਮਾਰੀ ਦੌਰਾਨ ਕੀਤੇ ਕਾਰਜ਼ਾਂ ਅਤੇ ਵਾਤਾਵਰਨ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੀ ਡੀ.ਸੀ. ਬਰਨਾਲਾ ਨੇ ਕੀਤੀ ਪ੍ਰਸ਼ੰਸ਼ਾ।

ਬਰਨਾਲਾ (ਕਰਨਪਰੀਤ ਧੰਦਰਾਲ) : ਟ੍ਰਾਈਡੈਂਟ ਗਰੁੱਪ ਵਲੋਂ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਅਗਵਾਈ ਵਿੱਚ 11 ਹਜ਼ਾਰ ਪੌਦੇ ਲਗਾਉਣ ਦੀ ਸ਼ੁਰੂਆਤ ਅੱਜ ਬਰਨਾਲਾ ਦੇ ਡਪਿਟੀ ਕਮਸ਼ਿਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਵਲੋਂ ‘ਪਰਜਾਤ‘ ਪੌਦਾ ਲਗਾ ਕੇ ਕੀਤੀ ਗਈ । ਇਹ ‘ਪਰਜਾਤ‘ ਪੌਦਾ ਰਾਮ ਮੰਦਰ ਦੇ ਨੀਂਹ ਪੱਥਰ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਲਗਾਇਆ ਗਿਆ ਸੀ। ਟ੍ਰਾਈਡੈਂਟ ਗਰੁੱਪ ਵਲੋਂ ਸੰਘੇੜਾ ਫ਼ੈਕਟਰੀ ਵਿੱਚ 11 ਹਜ਼ਾਰ ਪੌਦਾ ਲਗਾਇਆ ਜਾ ਰਹਾ ਹੈ । ਇਸ ਮੌਕੇ ਪੌਦਾ ਲਗਾਉਣ ਉਪਰੰਤ ਡੀਸੀ ਸ੍ਰੀ ਫ਼ੂਲਕਾ ਨੇ ਕਿਹਾ ਕਿ ਟ੍ਰਾਈਡੈਂਟ ਗਰੁੱਪ ਸਮੇਂ ਸਮੇਂ ‘ਤੇ ਸਮਾਜ ਦੀ ਭਲਾਈ ਦੇ ਕੰਮ ਕਰਦਾ ਆ ਰਹਾ ਹੈ। ਭਾਂਵੇਂ ਲੋਕਾਂ ਨੂੰ ਸਿਹਤ ਸਹੂਲਤ ਦੇਣ ਲਈ ਮੈਡੀਕਲ ਕੈਂਪ ਲਗਾਉਣ ਦੀ ਗੱਲ ਹੋਵੇ ਜਾਂ ਭਾਵੇਂ ਕੋਰੋਨਾ ਮਹਾਮਾਰੀ ਦੀ ਔਖੀ ਘੜੀ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ ਦੀ ਗੱਲ ਹੋਵੇ । ਹਮੇਸ਼ਾ ਟ੍ਰਾਈਡੈਂਟ ਨੇ ਚੰਗਾ ਕੰਮ ਕੀਤਾ ਹੈ। ਟ੍ਰਾਈਡੈਂਟ ਗਰੁੱਪ ਵਲੋਂ ਕੋਰੋਨਾ ਦੌਰਾਨ ਵੀ ਜ਼ਿਲਾ ਪ੍ਰਸ਼ਾਸ਼ਨ ਨੂੰ ਭਰਪੂਰ ਸਹਯੋਗ ਦਿੱਤਾ ਜਾਂਦਾ ਰਹਾ ਹੈ। ਹੁਣ ਵੀ ਜੋ ਵਾਤਾਵਰਣ ਸ਼ੁੱਧਤਾ ਲਈ 11 ਪੌਦਾ ਲਗਾਇਆ ਜਾ ਰਹਾ ਹੈ, ਜੋ ਕਿ ਇੱਕ ਸ਼ਾਲਾਘਾਯੋਗ ਉਪਰਾਲਾ ਹੈ। ਜ਼ਕਿਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਟ੍ਰਾਈਡੈਂਟ ਗਰੁੱਪ ਵਲੋਂ ਰੈਡ ਕਰਾਸ ਬਰਨਾਲਾ ਨੂੰ 1 ਲੱਖ ਰੁਪਏ ਅਤੇ 1000 ਬੈਡ ਸੀਟਾਂ ਦਿੱਤੀਆਂ ਗਈਆਂ ਸਨ। ਇਸਤੋਂ ਇਲਾਵਾ ਜ਼ਿਲਾ ਸਵਿਲ ਪ੍ਰਸ਼ਾਸ਼ਨ, ਪੁਲੀਸ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮਾਸਕ ਤਿਆਰ ਕਰਕੇ ਦਿੱਤੇ ਗਏ ਹਨ। ਇਸ ਮੌਕੇ ਵਣ ਮੰਡਲ ਅਧਿਕਾਰੀ ਅਜੀਤ ਸਿੰਘ ਨੇ ਕਹਾ ਕਿ ਟ੍ਰਾਈਡੈਂਟ ਗਰੁੱਪ ਵਲੋਂ 11 ਹਜ਼ਾਰ ਪੌਦਾ ਲਗਾਉਣਾ ਸਾਡੇ ਵਾਤਾਵਰਣ ਲਈ ਇੱਕ ਚੰਗਾ ਉਪਰਾਲਾ ਹੈ। ਇਸ ਮੌਕੇ ਟ੍ਰਾਈਡੈਂਟ ਦੇ ਸੀਨੀਅਰ ਅਧਕਾਰੀ ਰੁਪਿੰਦਰ ਗੁਪਤਾ ਸਮੇਤ ਵੱਡੀ ਗਣਿਤੀ ‘ਚ ਟ੍ਰਾਈਡੈਂਟ ਦੇ ਅਧਕਾਰੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS