16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 14ਸਤੰਬਰ ਨੂੰ ਬਰਨਾਲਾ ਵਿਖੇ ਹੋਣ ਵਾਲੀ...

ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 14ਸਤੰਬਰ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਪਿੰਡ ਮਲਕਪੁਰ ਵਿਖੇ ਡਕੌਦਾ ਵੱਲੋਂ ਮੀਟਿੰਗ ਕਰਵਾਈ ।

ਆਰਡੀਨੈਂਸਾ ਰਾਹੀਂ ਸਰਕਾਰ ਐਮ.ਐਸ.ਪੀ. ਖਤਮ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਛੱਡ ਰਾਹੀ ਹੈ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਇਥੋਂ ਥੋੜ੍ਹੀ ਦੂਰ ਪਿੰਡ ਮਲਕਪੁਰ ਖਿਆਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ ਜਿਸ ਵਿਚ 14 ਸਤੰਬਰ ਬਰਨਾਲਾ ਦੀ ਵੰਗਾਂਰ ਰੈਲੀ ਦੀ ਤਿਆਰੀ ਕਰਵਾਈ ਗਈ । ਕਿਸਾਨਾਂ ਦੇ ਇਕੱਠ ਬਲਾਕ ਜਨਰਲ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਖੇਤੀ ਤਿੰਨ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਦੇ ਖਿਲਾਫ ਪੰਜਾਬ ਦੀਆਂ ਦੱਸ ਕਿਸਾਨ ਜਥੇਬੰਦੀਆਂ ਪੰਜਾਬ ਦੇ ਪੰਜ ਜਗ੍ਹਾ ਰੈਲੀਆਂ ਕੀਤੀਆਂ ਜਾਣਗੀਆਂ । ਮਾਲਵਾ ਦੇ ਬਰਨਾਲਾ ਦੀ ਦਾਣਾ ਮੰਡੀ ਵਿਖੇ 14 ਸਤੰਬਰ ਨੂੰ ਵੰਗਾਂਰ ਰੈਲੀ ਕੀਤੀ ਜਾਵੇਗੀ । ਆਰਡੀਨੈਂਸਾ ਰਾਹੀਂ ਸਰਕਾਰ ਐਮ.ਐਸ.ਪੀ. ਖਤਮ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਛੱਡ ਰਾਹੀ ਹੈ । ਉਤਕ ਆਰਡੀਨੈਂਸ ਕਿਸਾਨਾਂ ਦੇ ਲਈ ਘਾਤਕ ਸਿੱਧ ਹੋਣਗੇ ਜਿਸ ਕਾਰਨ ਉਕਤ ਆਰਡੀਨੈਂਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ । ਇਸ ਮੌਕੇ ਹਰਦੇਵ ਸਿੰਘ ਰਾਠੀ ਗੁਰਪ੍ਰੀਤ ਸਿੰਘ ਮਲਕਪੁਰ ਪੱਪੀ ਮਲਕਪੁਰ ਭੂਰਾ ਸਿੰਘ ਮਲਕਪੁਰ ਖੇਤਾ ਸਿੰਘ ਮਲਕਪੁਰ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS