16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰ4 ਮੋਟਰਸਾਈਕਲ 3 ਐਕਟਿਵਾ ਸਣੇ ਗਿਰੋਹ ਦੇ ਦੋ ਮੈਂਬਰ ਕੀਤੇ ਕਾਬੂ ।

4 ਮੋਟਰਸਾਈਕਲ 3 ਐਕਟਿਵਾ ਸਣੇ ਗਿਰੋਹ ਦੇ ਦੋ ਮੈਂਬਰ ਕੀਤੇ ਕਾਬੂ ।

ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ 4 ਮੋਟਰਸਾਈਕਲ ਤੇ 3 ਐਕਟਿਵਾ ਬਰਾਮਦ ਕੀਤੀਆਂ ਗਈਆਂ ।

ਜ਼ੀਰਾ (ਤਿਲਕ ਸਿੰਘ ਰਾਏ ) : ਕਰੋਨਾ ਮਹਾਮਾਰੀ ਦੀ ਪ੍ਰਕੋਪੀ ਦੌਰਾਨ ਜਿੱਥੇ ਲੋਕਡੌਨ ਹੋਣ ਕਾਰਨ ਕੰਮ ਕਾਜ ਠੱਪ ਪਏ ਹਨ ,ਉਥੇ ਹੀ ਕੁੱਝ ਵਿਅਕਤੀ ਵੱਲੋ ਲੋਕਡੌਨ ਦਾ ਫ਼ਾਇਦਾ ਉਠਾਉਂਦੇ ਹੋਏ ਗਲੀਆਂ ਮਹੁਲਿਆ ਤੇ ਇਕਾ ਦੁੱਕਾ ਸੜਕਾਂ ਤੇ ਚੱਲ ਰਹੇ ਵਹਿਕਲਾ ਦੀਆ ਲੁਟਾ ਖੋਹਾਂ ਤੇ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤੇ ਗਏ । ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਤਹਿਸੀਲ ਜ਼ੀਰਾ ਵਿੱਚ ਵੇਖਣ ਨੂੰ ਸਾਹਮਣੇ ਆਇਆ ਹੈ । ਇਸ ਪ੍ਰਤੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਜਤਿੰਦਰ ਸਿੰਘ ਥਾਣਾ ਸਿਟੀ ਜ਼ੀਰਾ ਵੱਲੋਂ ਦੱਸਿਆ ਗਿਆ ਕਿ ਥਾਣੇ ਦੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਰੁਟੀਨ ਗਸ਼ਤ ਕੀਤੀ ਜਾ ਰਹੀ ਸੀ, ਤਾਂ ਗਸ਼ਤ ਦੌਰਾਨ ਸ਼ੱਕੀ ਵਿਅਕਤੀ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਤੇ ਗੇੜੇ ਕੱਢਦੇ ਨਜ਼ਰ ਆਏ ਤਾਂ ਪੁਲਿਸ ਪਾਰਟੀ ਵੱਲੋਂ ਰੋਕ ਕੇ ਪੁੱਛਗਿੱਛ ਕੀਤੀ ਗਈ । ਮੋਟਰਸਾਈਕਲ ਚੋਰੀ ਦਾ ਪਾਇਆ ਗਿਆ । ਪੁੱਛ ਗਿੱਛ ਦੌਰਾਨ ਉਹਨਾਂ ਦੀ ਪਹਿਚਾਣ ਬਲਤੇਜ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਤੀ ਜੈਲ ਮੁੱਦਕੀ ਤੇ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਕੱਬਰ ਵੱਛਾ ਰੋਡ ਮੁੱਦਕੀ ਹੋਈ । ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਲੋਂ 4 ਮੋਟਰਸਾਈਕਲ ਤੇ 3 ਐਕਟਿਵਾ ਬਰਾਮਦ ਕੀਤੀਆਂ ਗਈਆਂ । ਉਹਨਾਂ ਕਿਹਾ ਕਿ ਇਹਨਾਂ ਦੇ ਲਿੰਕ ਕਿਸੇ ਵੱਡੇ ਗਰੋਹ ਨਾਲ ਹੋ ਸਕਦੇ ਹਨ । ਇਨ੍ਹਾਂ ਉੱਪਰ ਅੱਗੇ ਵੀ ਪਰਚੇ ਦਰਜ ਹਨ ਇਨ੍ਹਾਂ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ । ਕੋਰਟ ਵਿੱਚ ਪੇਸ਼ ਕਰ ਕੇ ਵਧੇਰੇ ਜਾਣਕਾਰੀ ਲਈ ਮਾਨਯੋਗ ਅਦਾਲਤ ਤੋਂ ਹੋਰ ਪੁੱਛ ਗਿੱਛ ਲਈ ਪੁਲਸ ਰਿਮਾਂਡ ਲਿਆ ਜਾਵੇਗਾ ।

Today Now News

RELATED ARTICLES
- Advertisment -

POPULAR POSTS