ਐਸ.ਐਸ.ਪੀ ਜੀ ਨੇ ਦੱਸਿਆਂ ਕਿ ਔਰਤਾਂ ਤੇ ਜੁਰਮ ਕਰਨਾ ਬਹੁਤ ਹੀ ਗਲਤ ਹੈ ਜੇਕਰ ਤੁਹਾਡੇ ਨਜ਼ਦੀਕ ਕੋਈ ਵਿਅਕਤੀ ਔਰਤਾਂ ਤੇ ਜੁਰਮ ਕਰ ਰਿਹਾ ਤਾਂ ਤੁਸੀ ਉਸ ਦੀ ਜਾਣਕਾਰੀ ਸਾਡੇ ਹੈਲਪ ਲਾਈਨ ਨੰਬਰ 112, 181, 1091 ਅਤੇ 80549-42100 ਤੇ ਸਪੰਰਕ ਕਰ ਸਕਦੇ ਹੋ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) ਮਾਨਯੋਗ ਸ੍ਰੀ ਮਤੀ ਡੀ. ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਕਰੋਨਾ ਵਾਇਰਸ ਬਿਮਾਰੀ ਦੇ ਚੱਲਦਿਆ ਇੱਕ ਨਵੇਕਲੀ ਪਹਿਲ ਕਰਦਿਆਂ ਘਰੇਲੂ ਹਿੰਸਾ ਦੀਆਂ ਆ ਰਹੀਆ ਦਰਖਾਸਤਾਂ ਤੇ ਪੁਲਿਸ ਵੱਲੋਂ ਵੀਡੀਓ ਕਾਨਫਰੰਸ ਰਾਂਹੀ ਨਿਪਟਾਰਾ ਕੀਤਾ ਜਾ ਰਿਹਾ ਹੈ । ਐਸ.ਐਸ.ਪੀ ਜੀ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਹਿੰਸਾ ਕਿ ਬਹੁਤ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਜਿਹੜ੍ਹੇ ਵਿਅਕਤੀ ਘਰੇਲੂ ਹਿੰਸਾ ਕਰਦੇ ਹਨ ਅਤੇ ਪਰਿਵਾਰ ਦੀਆਂ ਔਰਤਾਂ ਨੂੰ ਕੁਟਦੇ ਹਨ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਇਸੇ ਨੂੰ ਵੇਖਦੇ ਸ਼ਪੈਸ਼ਲ C.W.G.C ਸੈੱਲ ਬਣਾਇਆ ਹੋਇਆਂ ਹੈ ਜਿੱਥੇ ਸਾਡੇ ਵੱਲੋਂ ਸੁਲਝੇ ਹੋਏ ਕਾਨਸਲਰ ਵੀ ਤਾਇਨਾਤ ਕੀਤੇ ਗਏ ਹਨ।ਉਂਨ੍ਹਾਂ ਦੱਸਿਆਂ ਇਸ ਸੈੱਲ ਅੰਦਰ ਲੇਡੀ ਪੁਲਿਸ ਤਾਇਨਾਤ ਕੀਤੀ ਗਈ ਹੈ ਜੋ ਕਿ ਔਰਤ ਨਾਲ ਇੱਕ ਪਰਿਵਾਰ ਵਾਂਗ ਉਂਨਂ੍ਹਾਂ ਦੇ ਦੁੱਖ ਤਕਲੀਫ ਸੁਣ ਕੇ ਉਨ੍ਹਾਂ ਦੀਆਂ ਦਰਖਾਸਤਾ ਦਾ ਨਿਪਾਟਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਔਰਤਾਂ ਦੀਆਂ ਦਰਖਸਾਤਾਂ ਨੂੰ ਵੀਡੀਓ ਕਾਨਫਰੰਸ ਰਾਂਹੀ ਹੱਲ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਵੀਡੀਓ ਕਾਨਫਰੰਸ ਵਿੱਚ ਪਰਿਵਾਰ ਮੈਂਬਰਾ ਨੂੰ ਵੀ ਐਂਡ ਕਰਕੇ ਇਸ ਕਾਨਫਰੰਸ ਰਾਂਹੀ ਉਂਨਾਂ ਨੂੰ ਕਾਸਲਿੰਗ ਦੇ ਕੇ ਘਰੇਲੂ ਹਿੰਸਾ ਨੂੰ ਮੌਕੇ ਤੇ ਹੀ ਨਿਪਾਟਾਰਾ ਕੀਤਾ ਜਾ ਰਿਹਾ ਹੈ।





