16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬੀ ਕੇ ਯੂ ਏਕਤਾ ਡਕੌਦਾ ਵੱਲੋਂ ਪਿੰਡ ਪਿੰਡ ਮੀਟਿੰਗਾ ।

ਬੀ ਕੇ ਯੂ ਏਕਤਾ ਡਕੌਦਾ ਵੱਲੋਂ ਪਿੰਡ ਪਿੰਡ ਮੀਟਿੰਗਾ ।

ਬਰਨਾਲਾ ਦੀ ਅਨਾਜ ਮੰਡੀ ਵਿਚ ਵਾਂਗਰ ਰੈਲੀ ਵਿਚ ਮਾਨਸਾ ਬਲਾਕ ਚੋ ਛੇ ਸੌ ਔਰਤਾਂ ਸਮੇਤ ਕਿਸਾਨ ਸਮੂਲੀਅਤ ਕਰਾਉਣ ਲਈ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਮਾਨਸਾ ਬਲਾਕ ਜਨਰਲ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਪਿੰਡ ਮੂਸਾ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ, ਉਹਨਾਂ ਨੂੰ ਵਾਪਸ ਕਰਾਉਣ ਲਈ 14 ਸਤੰਬਰ ਬਰਨਾਲਾ ਦੀ ਅਨਾਜ ਮੰਡੀ ਵਿਚ ਵਾਂਗਰ ਰੈਲੀ ਵਿਚ ਮਾਨਸਾ ਬਲਾਕ ਚੋ ਛੇ ਸੌ ਔਰਤਾਂ ਸਮੇਤ ਕਿਸਾਨ ਸਮੂਲੀਅਤ ਕਰਾਉਣ ਲਈ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਝੁਕਾਉਣ ਲਈ ਸਾਝੇ ਮੰਚ ਤੋਂ ਸੰਘਰਸ਼ ਦੀ ਲੋੜ ਹੈ ਖੇਤੀ ਧੰਦੇ ਨੂੰ ਕਾਰਪੋਰੇਟ ਘਰਾਣਿਆਂ ਦੀ ਪਕੜ ਜਾਣ ਤੋਂ ਬਚਾਉਣ ਲਈ ਹੁਣ ਦਿੱਲੀ ਨਾਲ ਸਿੱਧਾ ਮੱਥਾ ਲਾਉਣਾ ਪਵੇਗਾ । ਹੁਣ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਛੋਟੇ ਮੁਲਾਜ਼ਮਾਂ ਨੂੰ ਤਬਾਹ ਹੋਣ ਤੋਂ ਬਚਣ ਲਈ ਇਕੋ ਰਾਹ ਬਚਿਆ ਹੈ, ਕਰੋ ਜਾਂ ਮਰੋ ਅਤੇ ਕਿਸਾਨ ਆਗੂਆਂ ਦੇ ਵਿਚਾਰ ਸੁਣਨ ਤੋਂ ਪ੍ਰਭਾਵਿਤ ਹੋ ਕੇ ਚਾਰ ਕਿਸਾਨ ਡਕੌਦਾ ਜੱਥੇਬੰਦੀ ਵਿੱਚ ਸ਼ਾਮਲ ਹੋਏ । ਜਿਨ੍ਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਰਾਠੀ ਨੇ ਬੈਜ ਲਾਕੇ ਸੁਆਗਤ ਕੀਤਾ । ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਦਰਸਨ ਸਿੰਘ ਮੂਸਾ ਸੁਖਦੇਵ ਸਿੰਘ ਗੁਰਦੀਪ ਸਿੰਘ ਜੈਲਾ ਸਿੰਘ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS