25 ਸਤੰਬਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਆਰਡੀਨੈਂਸ ਦੇ ਖਿਲਾਫ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਬਰੀਵਾਲਾ ਦੀ ਸਰਾਏਨਾਗਾ ਵਿਖੇ ਹੰਗਾਮੀ ਮੀਟਿੰਗ ਹੋਈ । ਜਿਸ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਜੋ ਕਿ ਕਿਸਾਨ ਵਿਰੋਧੀ ਹੈ ਅਤੇ ਸਰਕਾਰਾਂ ਮਿਲ ਕੇ ਪੰਜਾਬ ਦੀ ਕਿਰਸਾਨੀ ਖਤਮ ਕਰਨੀ ਚਾਹੁੰਦੀਆਂ ਹਨ । ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਆਰਡੀਨੈਂਸ ਰੱਦ ਕਰਵਾਉਣ ਲਈ ਪੰਜਾਬ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆ ਹਨ ਅਤੇ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਵਿਸਾਲ ਰੈਲੀ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਸਮੇਂ ਉਹਨਾ ਕਿਹਾ ਕਿ ਜੋ ਸਰਕਾਰ ਮਸੀਨਾ ਤੇ ਸਟਰਾਅ ਮਨੈਜਮੈਟ ਸਿਸਟਮ ਲਗਾ ਰਹੀ ਹੈ । ਉਹ ਸਰਾਸਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ । ਨਾਲ ਹੀ ਉਹਨਾਂ ਦੱਸਿਆ ਅਕਾਲੀ ਦਲ ਨੂੰ ਵੀ ਕਰੜੇ ਹੱਥੀਂ ਲੈਂਦੇ ਕਿਹਾ ਕਿ ਜੋ ਕਿਸਾਨ ਆਰਡੀਨੈਂਸ ਲਾਗੂ ਕੀਤਾ ਗਿਆ ਉਹ ਸਭ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਹੈ । ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਵੱਧ ਤੋਂ ਵੱਧ ਵਹੀਰਾਂ ਘੱਤ ਕੇ ਪਹੁੰਚਣ ਤਾ ਜੋ ਇਹ ਗੂੰਗੀ ਬੌਲੀ ਸਰਕਾਰ ਜਗਾਇਆ ਜਾਵੇ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ।





