ਦੁਆਰਾ ( ਝਣਕਾਰ ) ਨਾਮ ਦਾ ਇਕ ਸੰਗੀਤਕ ਪ੍ਰੋਗ੍ਰਾਮ ਕਰਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ ਜਿਸ ਵਿੱਚ ਨਵੇਂ ਉੁਭਰਦੇ ਕਲਾਕਾਰਾਂ ਨੂੰ ਗਾਉਣ ਦਾ ਮੌਕਾ ਵੀ ਦਿੱਤਾ ਜਾਏਗਾ ।

ਬਰੈਂਪਟਨ – ਕੈਨੇਡਾ (ਰਮਿੰਦਰ ਰਮੀ) : ਕੈਨੇਡਾ ਤੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਵੱਲੋਂ ਹਰ ਐਤਵਾਰ ਸਵੇਰੇ 10.30 ਤੋਂ ਲੈ ਕੇ 12.30 ਵਜੇ ਕੈਨੇਡਾ ਟਾਈਮ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਹੈ । ਜਿਸ ਵਿੱਚ ਹਰ ਵਾਰ ਇਕ ਨਵੇਂ ਵਿਸ਼ੇ ਨੂੰ ਲੈ ਕੇ ਬੁਲਾਰਿਆਂ ਨਾਲ ਵਿਚਾਰ ਚਰਚਾ ਹੁੰਦੀ ਹੈ । ਮਾਹੋਲ ਨੂੰ ਥੋੜਾ ਸੁਖਾਵਾਂ ਬਣਾਉਣ ਲਈ ਤੇ ਪੰਜਾਬੀ ਸਭਿਆਚਾਰ ਦੇ ਪ੍ਰਸਾਰ ਨੂੰ ਲੈ ਕੇ ਮਹੀਨੇ ਦੇ ਪਹਿਲੇ ਐਤਵਾਰ ਨੂੰ ਮੀਤਾ ਖੰਨਾ ਦੁਆਰਾ ( ਝਣਕਾਰ ) ਨਾਮ ਦਾ ਇਕ ਸੰਗੀਤਕ ਪ੍ਰੋਗ੍ਰਾਮ ਕਰਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ ਜਿਸ ਵਿੱਚ ਨਵੇਂ ਉੁਭਰਦੇ ਕਲਾਕਾਰਾਂ ਨੂੰ ਗਾਉਣ ਦਾ ਮੌਕਾ ਵੀ ਦਿੱਤਾ ਜਾਏਗਾ ।
ਪੱਬਪਾ ਵੱਲੋਂ ਮੀਤਾ ਖੰਨਾ ਦੇ ਸਹਿਯੋਗ ਨਾਲ 6 ਸਤੰਬਰ ਕੈਨੇਡਾ ਟਾਈਮ 9.30 ਤੋਂ ਲਾ ਕੇ 10.30 ਵਜੇ ( ਝਣਕਾਰ ) ਨਾਮੀ ਇਕ ਸੰਗੀਤਕ ਪ੍ਰੋਗਰਾਮ ਹੋਇਆ । ਮੀਤਾ ਖੰਨਾ ਜੋ ਕਿ ਸਿੰਗਰ , ਲੇਖਕ , ਅਨਰਜੀ ਹੀਲਰ ਤੇ ਟੀ ਵੀ ਹੋਸਟ ਵੀ ਨੇ ਤੇ ਇਸ ਪ੍ਰੋਗਰਾਮ ਦੇ ਕੋ ਆਰਡੀਨੇਟਰ ਵੀ ਨੇ ਮੀਟਿੰਗ ਦੀ ਅਰੰਭਤਾ ਤੋਂ ਪਹਿਲਾਂ ਸੱਭ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਚੇਅਰ ਮੈਨ ਸ: ਅਜੈਬ ਸਿੰਘ ਚੱਠਾ ਨੂੰ ਵੀ ਆਪਣਾ ਪ੍ਰਧਾਨਗੀ ਭਾਸ਼ਨ ਦੇਣ ਲਈ ਕਿਹਾ ਤੇ ਉਹਨਾਂ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ । ਸੱਭ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਮੀਤਾ ਜੀ ਨੂੰ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ । ਮੀਤਾ ਖੰਨਾ ਨੇ ਸੱਭ ਮੈਂਬਰਜ਼ ਨੂੰ ਦੱਸਦਿਆਂ ਬਹੁਤ ਮਾਣ ਨਾਲ ਇਹ ਗੱਲ ਕਹੀ ਕਿ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਜੱਦ ਮੈਂ 2018 ਵਿੱਚ ਕੈਨੇਡਾ ਆਈ ਸੀ ਤੇ ਮੈਨੂੰ ਕੋਈ ਨਹੀਂ ਸੀ ਜਾਣਦਾ ਤੇ ਰਮਿੰਦਰ ਵਾਲੀਆ ਮੇਰੇ ਫ਼ੇਸਬੁੱਕ ਦੋਸਤ ਸੀ ਉਹਨਾਂ ਮੈਨੂੰ ਸੱਭ ਨਾਲ ਮਿਲਵਾਇਆ ਹੈ ਤੇ ਇਹਨਾਂ ਦੀ ਬਦੌਲਤ ਮੇਰੀ ਪਹਿਚਾਣ ਬਣੀ ਹੈ । ਮੀਤਾ ਖੰਨਾ ਨੇ ਸੱਭ ਤੋਂ ਪਹਿਲਾਂ ਸੁਰਿੰਦਰ ਕੌਰ ਜੀ ਦਾ ਗੀਤ ( ਇਹਨਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ ) ਪੇਸ਼ ਕੀਤਾ । ਇੰਦਰਵੀਰ ਸਿੰਘ , ਗੁਰਕਮਲ ਸਿੰਘ , ਸ਼ਰਨਦੀਪ ਕੌਰ , ਹਰਦੀਪ ਸਿੰਘ ਤੇ ਡਾਕਟਰ ਅਮਨਪ੍ਰੀਤ ਕੌਰ ਕੰਗ ਇਹਨਾਂ ਨੇ ਸੂਫ਼ੀ ਤੇ ਲੋਕ ਗੀਤ ਗਾ ਕੇ ਆਪਣੇ ਗੀਤਾਂ ਦੁਆਰਾ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਸਭਾ ਵਿੱਚ ਰੰਗ ਬੰਨਿਆਂ । ਹਰ ਇਕ ਨੇ ਇਸ ਪ੍ਰੋਗਰਾਮ ਦੀ ਸਰਾਹਨਾ ਕੀਤੀ ਤੇ ਨਵੇਂ ਗਾਇਕਾ ਦੀ ਗਾਇਕੀ ਨੂੰ ਵੀ ਖ਼ੂਬ ਸਲਾਹਿਆ ਗਿਆ । ਬੱਚੇ ਬਹੁਤ ਮਿਹਨਤ ਤੇ ਲਗਨ ਨਾਲ ਇਸ ਹੁਨਰ ਨੂੰ ਸਿੱਖ ਰਹੇ ਨੇ । ਉਹਨਾਂ ਦੇ ਗਾਉਣ ਦੇ ਅੰਦਾਜ਼ ਤੋਂ ਹੀ ਪਤਾ ਲੱਗ ਗਿਆ ਸੀ ਕਿ ਕਿੰਨੀ ਸ਼ਿੱਦਤ ਨਾਲ ਉਹ ਸਿੱਖ ਰਹੇ ਨੇ ਤੇ ਉਹਨਾਂ ਦੇ ਗੀਤ ਤੇ ਗਾਉਣ ਦਾ ਅੰਦਾਜ਼ ਵੀ ਕਾਬਿਲੇ ਤਾਰੀਫ਼ ਸੀ । ਹਰ ਵਾਰ ਕਿਸੇਂ ਨਵੇਂ ਗਾਇਕਾ ਨੂੰ ਵੈਬੀਨਾਰ ਵਿੱਚ ਲਿਆ ਜਾਏਗਾ ਡਾਕਟਰ ਅਮਨਪ੍ਰੀਤ ਕੰਗ ਨੇ ਐਮ ਏ ਪੀ ਐਚ ਡੀ ਮਿਊਜ਼ਿਕ ਵਿੱਚ ਕੀਤੀ ਹੋਈ ਹੈ ਤੇ ਸਮਰਾਲੇ ਕਾਲਜ ਵਿੱਚ ਮਿਊਜ਼ਿਕ ਦੇ ਲੈਕਚਰਾਰ ਵੀ ਨੇ ਆਪਣੀ ਬਹੁਤ ਹੀ ਸੁਰੀਲੀ ਅਵਾਜ਼ ਵਿੱਚ ਆਪਣੇ ਪਾਪਾ ਸ: ਹਰਜੀਤ ਸਿੰਘ ਸੱਧਰ ਤੇ ਸੁਰਿੰਦਰ ਕੌਰ ਦੇ ਲਿਖੇ ਗੀਤ ਗਾ ਕੇ ਸੱਭ ਦਾ ਮਨ ਮੋਹ ਲਿਆ ।
ਮੀਟਿੰਗ ਵਿੱਚ 95 ਮੈਂਬਰਜ਼ ਦੀ ਹਾਜ਼ਰੀ ਸੀ । ਚੇਅਰਮੈਨ ਸ: ਅਜੈਬ ਸਿੰਘ ਚੱਠਾ ਤੇ ਓ ਐਫ਼ ਸੀ ਦੇ ਪ੍ਰਧਾਨ ਸ : ਰਵਿੰਦਰ ਸਿੰਘ ਕੰਗ ਨੇ ਵੀ ਕਿਹਾ ਕਿ ਇਹਨਾਂ ਵੈਬੀਨਾਰ ਨੂੰ ਸਫ਼ਲ ਬਣਾਉਣ ਵਿੱਚ ਰਮਿੰਦਰ ਵਾਲੀਆ ਦਾ ਭਰਪੂਰ ਸਹਿਯੋਗ ਹੁੰਦਾ ਹੈ ।ਉਹ ਹਰ ਮੈਂਬਰ ਨੂੰ ਮੀਟਿੰਗ ਦਾ ਮੈਸੇਜ ਵੀ ਕਰਦੇ ਨੇ ਤੇ ਮੀਟਿੰਗ ਦੀ ਰੀਪੋਰਟਿੰਗ ਲਿਖਣਾ ਤੇ ਫਿਰ ਉਸਨੂੰ ਪ੍ਰੈਸ ਵਿੱਚ ਵੀ ਦਿੰਦੇ ਨੇ । ਮੀਤਾ ਖੰਨਾ ਜੀ ਤੇ ਹਰ ਮੈਂਬਰ ਨੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਰਮਿੰਦਰ ਵਾਲੀਆ ਦਿਲ ਤੋਂ ਕੰਮ ਕਰਦੇ ਨੇ ਤੇ ਕਰ ਰਹੇ ਨੇ । ਪੱਬਪਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਮਨੀ ਬਤਰਾ ਵੀ ਮੀਟਿੰਗ ਵਿੱਚ ਹਾਜ਼ਿਰ ਸੀ । ਹਰ ਵੈਬੀਨਾਰ ਵਿੱਚ ਸਮੇਂ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ । ਪੂਰੇ ਟਾਈਮ ਤੇ ਸ਼ੁਰੂ ਬੋ ਕੇ ਟਾਈਮ ਤੇ ਮੀਟਿੰਗ ਦੀ ਸਮਾਪਤੀ ਕੀਤੀ ਜਾਂਦੀ ਹੈ । ਮੀਟਿੰਗ ਦੀ ਸਮਾਪਤੀ ਤੋਂ ਪਹਿਲਾਂ ਮੀਤਾ ਖੰਨਾ ਤੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਆਏ ਹੋਏ ਸੱਭ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਓ ਐਫ ਸੀ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਦਾ ਵੀ ਸ਼ੁਕਰੀਆ ਅਦਾ ਕੀਤਾ ਜਿਹਨਾਂ ਦੇ ਓ ਐਫ ਸੀ ਦੇ ਮੈਂਬਰਜ਼ ਦੀ ਗਿਣਤੀ ਸੱਭ ਤੋਂ ਜ਼ਿਆਦਾ ਹੁੰਦੀ ਹੈ । ਇਸ ਸਫ਼ਲ ਪ੍ਰੋਗ੍ਰਾਮ ਤੇ ਪੇਸ਼ਕਾਰੀ ਲਈ ਮੀਤਾ ਖੰਨਾ ਤੇ ਅਜੈਬ ਸਿੰਘ ਚੱਠਾ ਤੇ ਰਵਿੰਦਰ ਸਿੰਘ ਕੰਗ ਬਾਕੀ ਮੈਂਬਰਜ਼ ਤੇ ਸਹਿਯੋਗੀ ਵਧਾਈ ਦੇ ਪਾਤਰ ਹਨ ।




