16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰੋਟਰੀ ਕਲੱਬ ਜ਼ੀਰਾ ਨੇ ਜੀਵਨ ਮੱਲ ਸਕੂਲ ਵਿਖੇ ਨੈਸ਼ਨਲ ਟੀਚਰਜ਼ ਡੇ ਮੌਕੇ...

ਰੋਟਰੀ ਕਲੱਬ ਜ਼ੀਰਾ ਨੇ ਜੀਵਨ ਮੱਲ ਸਕੂਲ ਵਿਖੇ ਨੈਸ਼ਨਲ ਟੀਚਰਜ਼ ਡੇ ਮੌਕੇ ਸਮਾਗਮ ਕਰਵਾਇਆ ।

ਸਿੱਖਿਆ ਦੇ ਖ਼ੇਤਰ ‘ਚ ਮੱਲਾਂ ਮਾਰਨ ਵਾਲੇ 9 ਅਧਿਆਪਕ ਕੀਤੇ ਸਨਮਾਨਿਤ ।

ਜ਼ੀਰਾ (ਤਿਲਕ ਸਿੰਘ ਰਾਏ ) : ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਜ਼ੀਰਾ ਵੱਲੋਂ ਨੈਸ਼ਨਲ  ਟੀਚਰਜ਼ ਡੇਅ ਮੌਕੇ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਇੱਕ ਸਮਾਗਮ ਕਰਵਾ ਕੇ ਜ਼ੀਰਾ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਦੇ ਖ਼ੇਤਰ  ਵਿਚ ਮੱਲਾਂ ਮਾਰਨ ਬਦਲੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਡਿਸਟ੍ਰਿਕਟ ਵਾਈਸ ਚੇਅਰਮੈਨ ਰਾਜੇਸ਼ ਢੰਡ, ਪ੍ਰਧਾਨ ਐਡਵੋਕੇਟਟ ਸਤਨਾਮ ਸਿੰਘ ਅਤੇ ਸੈਕਟਰੀ ਹਰਪਾਲ ਸਿੰਘ ਦਰਗਨ ਦੀ ਰੇਖ ਹੇਠ ਕਰਵਾਏ ਸਾਮਗਮ ਦੌਰਾਨ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਮੁੱਖ ਮਹਿਮਾਨ ਜਦੋਂ ਕਿ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ  ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ  ਨੇ ਕਿਹਾ ਕਿ ਅਧਿਆਪਕ ਸਮਾਜ ਅੰਦਰ ਗਿਆਨ ਰੁਪੀ ਚਾਨਣ ਕਰਦਾ  ਹੈ, ਉੱਥੇ, ਗਿਆਨ ਦਾ  ਭੰਡਾਰ ਵੰਡ ਕੇ ਸਮਾਜ ਸੁਧਾਰਕ ਵਜੋਂ ਵੀ ਕੰਮ ਕਰਦਾ ਹੈ ਅਤੇ ਇੱਕ ਚੰਗੇ ਰਾਸ਼ਟਰ  ਦੇ ਨਿਰਮਾਣ  ਵਿਚ ਅਧਿਆਪਕ ਦਾ ਅਹਿਮ ਰੋਲ ਹੁੰਦਾ  ਹੈ। ਸਮਾਗਮ ਦੌਰਾਨ ਇਲਾਕੇ ਦੇ ਛੋਟੀ ਉਮਰ ਵਿਚ ਮੁੱਖ ਅਧਿਆਪਕ ਪ੍ਰਮੋਟ ਹੋਏ ਗੁਰਿੰਦਰ ਸਿੰਘ, ਸੰਜੀਵ ਕੁਮਾਰ ਬਾਂਸਲ, ਕੰਵਲਜੀਤ ਸਿੰਘ, ਵਿਸ਼ੇਸ਼ ਸਚਦੇਵਾ, ਅਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਰਾਜਿੰਦਰ ਕੌਰ, ਬਲਜੀਤ ਕੌਰ ਆਦਿ 9 ਅਧਿਆਪਕਾਂ ਨੂੰ ਨੈਸ਼ਨਲ ਬਿਲਡਰ ਪੁਰਸਕਾਰ ਨਾਲ ਕਲੱਬ ਵੱਲੋਂ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਨਾਟੀ ਪਲਤਾ, ਲੈਕਚਰਾਰ ਮੇਜਰ ਸਿੰਘ, ਬਲਜੀਤ ਸਿੰਘ  ਲੱਕੀ, ਗਗਨ ਨਰੂਲਾ, ਅਜੇ ਪਲਤਾ, ਗਗਨ ਨਾਰੰਗ, ਐਡਵੋਕੇਟ ਗਗਨਦੀਪ ਸਿੰਘ, ਜੋਗਿੰਦਰ ਸਿੰਘ ਕੰਡਿਆਲ, ਸਾਹਿਲ ਸਚਦੇਵਾ, ਡਾ: ਪਰਮਪ੍ਰੀਤ ਸਿੰਘ, ਰਾਕੇਸ਼ ਕੁਮਾਰ ਬੌਬੀ ਝੱਟਾ, ਮਹਿੰਦਰਪਾਲ ਗਰੋਵਰ, ਸੁਖਦੇਵ ਰਾਜ  ਅਨੇਜਾ, ਦਵਿੰਦਰ ਕੁਮਾਰ ਨੰਦਾ,  ਡਾ: ਨਾਰੰਗ ਸਿੰਘ, ਮਾਸਟਰ ਬਲਵਿੰਦਰ ਸਿੰਘ ਭੁੱਟੋ, ਨਵੀਨ ਕੁਮਾਰ ਸਚਦੇਵਾ, ਗੁਰਪ੍ਰੀਤ ਸਿੰਘ, ਮਾਸਟਰ ਪ੍ਰੇਮ ਸਿੰਘ, ਸੁਖਦੇਵ ਸਿੰਘ ਭੱਟੀ ਆਦਿ ਹਾਜ਼ਰ ਸਨ। 

Today Now News

RELATED ARTICLES
- Advertisment -

POPULAR POSTS