ਬਾਬਾ ਸੁਰਜੀਤ ਸਿੰਘ ਨੇ ਵੱਖ ਵੱਖ ਪਿੰਡਾ ਦੀਆ ਪੰਚਾਇਤਾ ਦੀ ਮੋਜੂਦਗੀ ਚ ਦੋਸਾ ਨੂੰ ਨਕਾਰਿਆ ।

ਤਰਨ ਤਾਰਨ ( ਰਿੰਪਲ ਗੋਲਣ) : ਪੱਟੀ ਇਲਾਕੇ ਦੇ ਪਿੰਡ ਕੈਰੌ ਚ ਸਥਿਤ ਗੁਰਦਆਰਾ ਝਾੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਵਿਰੁੱਧ ਪਿਛਲੇ ਦਿਂਨੀ ਹਲਕਾ ਵਿਧਾਇਕ ਨੇ ਦੋਸ ਲਗਾਏ ਸਨ ਕਿ ਬਾਬਾ ਸੁਰਜੀਤ ਸਿੰਘ ਨੇ ਗੁਰਦਆਰਾ ਸਾਹਿਬ ਦੇ ਸਾਬਕਾ ਮੁਖੀ ਸੱਚਖੰਡ ਵਾਸੀ ਬਾਬਾ ਕਰਤਾਰ ਸਿੰਘ ਦੇ ਨਾਮ ਵਾਲੀ 30 ਏਕੜ 3 ਕਨਾਲ ਜਮੀਨ ਆਪਣੀ ਪਤਨੀ ਬੀਬੀ ਦਲਜੀਤ ਕੌਰ ਦੇ ਨਾਮ ਲਗਵਾ ਲਈ ਹੈ ਅਤੇ ਪਿੰਡ ਕੰਡਿਆਲਾ ਵਿਖੇ 32 ਏਕੜ ਜਮੀਨ ਜੋ ਗੁਰਦਆਰਾ ਝਾੜ ਸਾਹਿਬ ਦੇ ਸਾਬਕਾ ਮੁਖੀ ਬਾਬਾ ਬਸਤਾ ਸਿੰਘ ਨੂੰ ਗੁਰਦਆਰਾ ਸਾਹਿਬ ਦੀ ਸੇਵਾ ਕਰਵਾਉਣ ਵਾਸਤੇ ਦਿੱਤੀ ਸੀ । ਉਹ ਜਮੀਨ ਵੀ ਬਾਬਾ ਸੁਰਜੀਤ ਸਿੰਘ ਨੇ ਆਪਣੀ ਘਰਵਾਲੀ ਦੇ ਨਾਮ ਕਰਵਾਉਣ ਲਈ ਕੇਸ ਪਾ ਦਿੱਤਾ ਹੈ।ਦੇ ਦੋਸਾ ਨੂੰ ਨਕਾਰਦਿਆ ਪਿੰਡ ਕੰਡਿਆਲਾ ਦੇ ਮੌਜੁਦਾ ਤੇ ਸਾਬਕਾ ਪੰਚਾਇਤ, ਨੰਬਰਦਾਰਾ,ਪਿੰਡ ਕੈਰੌ ਦੀ ਸਾਬਕਾ ਪੰਚਾਇਤ,ਪਿੰਡ ਜੋੜਾ ਦੇ ਮੋਹਤਬਰਾਂ ਤੇ ਸੰਗਤ ਦੀ ਗੁਰਦਆਰਾ ਝਾੜ ਸਾਹਿਬ ਵਿਖੇ ਹੋਈ ਵਿਸਾਲ ਇਕੱਤਰਤਾ ਚੌ ਦੋਸਾ ਨੂੰ ਨਕਾਰਦਿਆਂ ਹੋਇਆ ਬਾਬਾ ਸੁਰਜੀਤ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਕਰਤਾਰ ਸਿੰਘ ਨੇ ਕਾਨੂੰਨੀ ਤੌਰ ਤੇ ਮੈਨੰ ਮਤਵੰਨਾ ਪੁੱਤਰ ਬਣਾਇਆ ਸੀ ਤੇ ਉਹਨਾ ਦੇ ਸੱਚਖੰਡ ਪਿਆਨਾ ਕਰਨ ਤੌ ਬਾਂਅਦ ਉਹਨਾ ਦੀ ਵਿਰਾਸਤ ਮੇਰੇ ਨਾਮ ਤੇ ਦਰਜ ਹੋਈ।ਜੋ ਪਿੰਡ ਕੰਡਿਆਲਾ ਦੀ ਪੰਚਾਇਤੀ ਜਮੀਨ ਦਾ ਕੇਸ ਗੁਰਦਆਰਾ ਸੀ੍ਰ ਗੁਰੁ ਹਰਗੋਬਿੰਦ ਸਾਹਿਬ ਦੇ ਨਾਮ ਲੱਗਣ ਦਾ ਕੇਸ ਚੱਲ ਰਿਹਾ ਹੈ ਉਹ ਵੀ ਬਾਬਾ ਕਰਤਾਰ ਸਿੰਘ ਦੇ ਸਮੇ ਤੌ 2012 ਤੌ ਚੱਲ ਰਿਹਾ ਹੈ ।ਜਿਸ ਵਿੱਚ ਮੇਰਾ ਤੇ ਮੇਰੀ ਘਰ ਦੀ ਕੋਈ ਵੀ ਦਖਲ ਅੰਦਾਜੀ ਨਹੀ ਹੈ।ਤੇ ਗੁਰਦਆਰੇ ਦੇ ਨਾਮ ਜਮੀਨ ਲਗਵਾਉਣ ਲਈ ਮਤੇ ਪਿੰਡ ਦੀ ਪੰਚਾਇਤ ਨੇ ਪਾ ਕੇ ਕੋਰਟ ਚ ਦਿੱਤੇ ਹਨ । ਇਸ ਤੌ ਇਲਾਵਾ ਜੋ ਵਿਰਾਸਤ ਵਾਲੀ 30 ਏਕੜ ਜਮੀਨ ਮੇਰੇ ਨਾਮ ਤੇ ਹੋਈ ਹੈ ਮੈ ਉਸ ਜਮੀਨ ਚ ਕੁਝ ਜਮੀਨ ਤੇ ਲਿਮਟ ਬਣਾ ਕੇ ਵੱਖ ਵੱਖ ਗੁਰਦਆਰਿਆਂ ਚਚੱਲ ਰਹੀਆ ਇਮਾਰਤਾਂ ਦੀਆਂ ਸੇਵਾ ਤੇ ਖਰਚ ਕੀਤੀਆਂ ਹਨ।ਬਾਬਾ ਸੁਰਜੀਤ ਸਿੰਘ ਨੇ ਪਿੰਡਾ ਦੀਆਂ ਪੰਚਾਇਤਾ ,ਮੋਹਤਬਰਾਂ,ਤੇ ਸੰਗਤ ਦੀ ਮੋਜੂਦਗੀ ਚ ਕਿਹਾ ਕਿ ਜੋ ਮੇਰੇ ਵਿਰੁੱਧ ਦੋਸ ਲਗਾਏ ਗਏ ਹਨ ਇਸ ਸਬੰਧੀ ਸੰਗਤ ਭਲੀ ਭਾਂਤ ਜਾਣੂ ਹੈ ਤੇ ਜੋ ਸੰਗਤ ਫੈਸਲਾ ਕਰੇਗੀ ਮੈਨੂੰ ਪ੍ਰਵਾਨ ਹੋਵੇਗਾ।ਇਸ ਮੋਕੇ ਪਿੰਡ ਕੰਡਿਆਲਾ ਦੀ ਮੋਜੂਦਾ ਸਰਪੰਚਣੀ ਦਾ ਪਤੀ ਤਰਸੇਮ ਸਿੰਘ ,ਮੈਬਰ ਗਿਆਨ ਸਿੰਘ ,ਹਾਕਮ ਸਿੰਘ,ਰੇਸਮ ਸਿੰਘ,ਨੰਬਰਦਾਰ ਗੁਰਵੇਲ ਸਿੰਘ,ਸੰਦੀਪ ਸਿੰਘ,ਸਾਬਕਾ ਸਰਪੰਚ ਤਰਲੋਕ ਸਿੰਘ ਤੇ ਸਾਬਕਾ ਮੈਬਰ ਆਦਿ ਮੋਹਤਬਰਾਂ ਤੌ ਇਲਾਵਾ ਪਿੰਡ ਕੈਰੌ ਦੇ ਸਾਬਕਾ ਫੋਜੀ ਅਮਰੀਕ ਸਿੰਘ,ਜਰਨੈਲ ਸਿੰਘ ਫੌਜੀ,ਕਾਰਜ ਸਿੰਘ ਸਾਹ,ਡਾ. ਰਣਜੀਤ ਸਿੰਘ,ਬਾਬਾ ਬਖਸੀਸ ਸਿੰਘ,ਹਰਪਾਲ ਸਿੰਘ,ਬਲਜਿੰਦਰ ਸਿੰਘ,ਕੰਵਲਜੀਤ ਸਿੰਘ ਆਦਿ ਤੌ ਇਲਾਵਾ ਪਿੰਡ ਜੋੜੇ ਦੇ ਮੋਹਤਬਰ ਤੇ ਹੋਰਨਾ ਪਿੰਡਾਂ ਦੀ ਸੰਗਤ ਵੱਡੀ ਗਿਣਤੀ ਚ ਮੋਜੂਦ ਸੀ।






