ਟਰੱਸਟ ਦੀ ਆਗੂ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਨੇ ਇਹ ਮਾਮਲਾ ਜਿਲ੍ਹਾ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਇਸ ਪਰਿਵਾਰ ਦੀ ਸਹਾਇਤਾ ਕੀਤੀ ।

ਮੱਖੂ (ਹਰਜਿੰਦਰ ਸਿੰਘ ਕੱਤਣਾ): ਮਾਨਵਤਾ ਦੀ ਭਲਾਈ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟੀਮ ਫਿਰੋਜ਼ਪੁਰ ਵਲੋਂ ਅੱਜ ਮੱਖੂ ਵਿਚ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਮੌਕੇ ਕੁੱਝ ਘਰੇਲੂ ਵਰਤੋਂ ਦਾ ਸਾਮਾਨ ਅਤੇ ਰਾਸ਼ਣ ਦੇ ਕੇ ਉਸਦੀ ਸਹਾਇਤਾ ਕੀਤੀ ਗਈ। ਇਹ ਲੋੜਵੰਦ ਪਰਿਵਾਰ ਮੱਖੂ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਹੈ । ਇਸ ਪਰਿਵਾਰ ਵਿੱਚ ਪੰਜ ਬੇਟੀਆਂ ਹਨ । ਪਰਿਵਾਰ ਦੀ ਵੱਡੀ ਬੇਟੀ ਦੀ ਸ਼ਾਦੀ ਹੈ ਤੇ ਪਰਿਵਾਰ ਦੇ ਮੁਖੀ ਨੇ ਸਰਬੱਤ ਦਾ ਭਲਾ ਟੀਮ ਨੂੰ ਉਸਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਸੀ । ਜਿਸ ਤੇ ਟਰੱਸਟ ਦੀ ਆਗੂ ਸ੍ਰੀਮਤੀ ਅਮਰਜੀਤ ਕੌਰ ਛਾਬੜਾ ਨੇ ਇਹ ਮਾਮਲਾ ਜਿਲ੍ਹਾ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਇਸ ਪਰਿਵਾਰ ਦੀ ਸਹਾਇਤਾ ਕੀਤੀ । ਇਸ ਮੌਕੇ ਜਿਥੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ ਐਸ.ਪੀ. ਸਿੰਘ ਓਬਰਾਏ ਜੀ ਦੇ ਨਿਰਦੇਸ਼ ਤਹਿਤ ਹੀ ਹੀ ਇਹ ਸੇਵਾ ਕੀਤੀ ਗਈ ਹੈ। ਇਸ ਮੌਕੇ ਲੋੜਵੰਦ ਪਰਿਵਾਰ ਦੇ ਮੁਖੀ ਧਾਰਾ ਸਿੰਘ ਨੇ ਡਾ ਐਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ, ਸਿਮਰਜੀਤ ਸਿੰਘ ਮਾਨ,ਬਲਵੰਤ ਸਿੰਘ ਬਰਾੜ,ਗੁਰਦੇਵ ਸਿੰਘ ਗਾਬਾ ਅਤੇ ਅਨਮੋਲ ਛਾਬੜਾ ਸਮੇਤ ਕਈ ਹੋਰ ਮੈਂਬਰ ਵੀ ਮੌਜੂਦ ਸਨ ।






