16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਿਸਾਨ ਵਿਰੋਧੀ ਆਰਡੀਨੈਂਸ ਨੂੰ ਵਾਪਸ ਕਰਾਉਣ ਲਈ ਬੀ.ਕੇ.ਯੂ. ਏਕਤਾ ਡਕੌਦਾ ਪਿੰਡਾਂ ਚ...

ਕਿਸਾਨ ਵਿਰੋਧੀ ਆਰਡੀਨੈਂਸ ਨੂੰ ਵਾਪਸ ਕਰਾਉਣ ਲਈ ਬੀ.ਕੇ.ਯੂ. ਏਕਤਾ ਡਕੌਦਾ ਪਿੰਡਾਂ ਚ ਤਿਆਰੀਆਂ ਦਾ ਸਿਲਸਿਲਾ ਜਾਰੀ ।

ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਆਰਡੀਨੈਂਸ ਵਾਪਸ ਕਰਾਉਣ ਲਈ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 14 ਸਤੰਬਰ ਬਰਨਾਲੇ ਦੀ ਅਨਾਜ ਮੰਡੀ ਵਿਚ ਵਾਂਗਰ ਰੈਲੀ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਆਲ ਇੰਡੀਆ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿਖੇ 14 ਸਤੰਬਰ ਨੂੰ ਵਂਗਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਮਾਨਸਾ ਬਲਾਕ ਦੇ ਪਿੰਡ ਉੱਭਾ ਇਕਾਈ ਵਿਚ ਰੈਲੀ ਕੀਤੀ ਗਈ । ਇਕੱਠ ਵਿੱਚ ਕਿਸਾਨਾਂ ਨੂੰ ਜਿਲ੍ਹਾ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਬਲਾਕ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਸੋਬੰਧਨ ਕਰਦੇ ਦੱਸਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਖੋਟੇ ਮਨਸੂਬਿਆਂ ਤਹਿਤ ਹਾਲ ਹੀ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਜੋ ਖੇਤੀ ਤਬਾਹ ਕਰਨ ਵਾਲੇ ਖਤਰਨਾਕ ਹਨ ਜੋ ਕਰੋਨਾ ਮਹਾਮਾਰੀ ਦੀ ਆੜ ਵਿੱਚ ਪਾਸ ਕੀਤੇ ਗਏ ਹਨ ਨਾਲ ਹੀ ਸੂਬੇ ਤੋਂ ਅਧਿਕਾਰ ਖੋਹਣ ਦੇ ਮਨਸੂਬੇ ਤਹਿਤ ਬਿਜਲੀ ਸੋਧ ਬਿੱਲ 2020 ਪਾਸ ਕਰਨ ਜਾ ਰਹੇ ਹਨ ਖੇਤੀ ਆਰਡੀਨੈਂਸ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਪੂਰਾ ਭਾਅ ਨਾ ਮਿਲਣ ਕਾਰਨ ਖੁਦਕੁਸ਼ੀਆਂ ਦੇ ਆਂਕੜੇ ਤੇਜੀ ਨਾਲ ਵੱਧ ਹੋਣਗੇ । ਜਿਸ ਕਰਕੇ ਕੇਂਦਰ ਸਰਕਾਰ ਜਾਰੀ ਕੀਤੇ ਆਰਡੀਨੈਂਸ ਵਾਪਸ ਕਰਾਉਣ ਲਈ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 14 ਸਤੰਬਰ ਬਰਨਾਲੇ ਦੀ ਅਨਾਜ ਮੰਡੀ ਵਿਚ ਵਾਂਗਰ ਰੈਲੀ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਬਲਾਕ ਦੇ ਮੀਤ ਪ੍ਰਧਾਨ ਹਰਦੇਵ ਸਿੰਘ ਰਾਠੀ ਸੇਵਕ ਸਿੰਘ ਭੈਣੀ ਦਰਸ਼ਨ ਸਿੰਘ ਭੈਣੀ ਬਾਘਾ ਬਲਜੀਤ ਸਿੰਘ ਪਿੰਡ ਪ੍ਰਧਾਨ ਬਿੱਲੂ ਸਿੰਘ ਉਭਾ ਖਨਾਜਚੀ ਸੁਖਦੇਵ ਸਿੰਘ ਉਭਾ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS