17.1 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰ12ਵੀਂ 'ਚ ਪੜ੍ਹ ਦੇ ਨੌਜਵਾਨ ਤੇ ਜਾਨੋ ਮਾਰਨ ਦੇ ਇਰਾਦੇ ਨਾਲ ਕਰਵਾਇਆ...

12ਵੀਂ ‘ਚ ਪੜ੍ਹ ਦੇ ਨੌਜਵਾਨ ਤੇ ਜਾਨੋ ਮਾਰਨ ਦੇ ਇਰਾਦੇ ਨਾਲ ਕਰਵਾਇਆ ਕਾਤਲਾਨਾ ਹਮਲਾ ਇਸ ਲਈ ਦਿੱਤੀ ਸੀ ਸੁਪਾਰੀ

ਐੱਸਐੱਸਪੀ ਜਲੰਧਰ ਵਲੋਂ ਇਸ ਵਾਰਦਾਤ ਨੂੰ ਹੱਲ ਕਰਨ ਲਈ ਸੀਆਈਏ ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਿੰਦਰ ਸਿੰਘ ਤੇ ਥਾਣਾ ਸ਼ਾਹਕੋਟ ਦੇ ਐੱਸਐੱਚਓ ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ

ਜਲੰਧਰ,ਸੋਨੂ ਸਹੋਤਾ : ਆਪਸੀ ਰੰਜਿਸ਼ ਤਹਿਤ 12 ਵ੍ਹੀਂ ਜਮਾਤ ‘ਚ ਪੜ੍ਹਦੇ ਨੌਜਵਾਨ ਨੂੰ ਕਤਲ ਕਰਨ ਲਈ 40 ਹਜ਼ਾਰ ਰੁਪਏ ਦੀ ਸੁਪਾਰੀ ਦੇ ਕੇ ਕਾਤਲਾਨਾ ਹਮਲਾ ਕਰਵਾਇਆ ਗਿਆ। ਇਹ ਵਾਰਦਾਤ ਜਲੰਧਰ-ਮੋਗਾ ਰਾਸ਼ਟਰੀ ਮਾਰਗ ਸਥਿਤ ਪਰਜੀਆਂ ਮੌੜ ਦੇ ਨਜ਼ਦੀਕ 20 ਅਗਸਤ ਨੂੰ ਵਾਪਰੀ ਜਿਸ ‘ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਕ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ। ਇਸ ਦੌਰਾਨ ਉਸ ਦਾ ਸਾਥੀ ਵਾਲ-ਵਾਲ ਬਚ ਗਿਆ ਸੀ। ਐੱਸਐੱਸਪੀ ਜਲੰਧਰ ਵਲੋਂ ਇਸ ਵਾਰਦਾਤ ਨੂੰ ਹੱਲ ਕਰਨ ਲਈ ਸੀਆਈਏ ਸਟਾਫ ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਸੁਰਿੰਦਰ ਸਿੰਘ ਤੇ ਥਾਣਾ ਸ਼ਾਹਕੋਟ ਦੇ ਐੱਸਐੱਚਓ ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ ਜਿਸ ਨੂੰ ਸੁਲਝਾਉਂਦਿਆਂ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਮਨਪ੍ਰੀਤ ਸਿੰਘ ਢਿੱਲੋਂ ਐਸ.ਪੀ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਰਣਜੀਤ ਸਿੰਘ ਬਧੇਸ਼ਾ ਡੀਐੱਸਪੀ ਡਿਟੈਕਟਿਵ ਜਲੰਧਰ ਦਿਹਾਤੀ ਤੇ ਡੀਐੱਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਨੰਬਰ 245 ਜੋ ਕਿ ਬਲਾਈਂਡ ਕੇਸ ਸੀ। ਇਸ ਦੀ ਤਫਤੀਸ਼ ਦੌਰਾਨ ਰਾਜਨਦੀਪ ਸਿੰਘ ਉਰਫ ਰਾਜਾ ਵਾਸੀ ਪਿੰਡ ਕੋਹਾੜ ਖੁਰਦ, ਕੰਵਰਜੀਤ ਸਿੰਘ ਉਰਫ ਕੰਮੂ, ਨਿਸ਼ਾਨ ਸਿੰਘ, ਹਰਜੀਤ ਸਿੰਘ ਉਰਫ ਜੀਤਾ ਵਾਸੀਆਨ ਪਿੰਡ ਭੋਡੀਵਾਲ ਥਾਣਾ ਧਰਮਕੋਟ (ਮੋਗਾ) ਤੇ ਕਰਮਵੀਰ ਸਿੰਘ ਉਰਫ ਗੋਪੀ ਵਾਸੀ ਮੂਲੇਵਾਲ ਅਰਾਈਆਂ (ਸ਼ਾਹਕੋਟ) ਨੂੰ ਨਾਮਜ਼ਦ ਕਰਕੇ ਪਿੰਡ ਕੋਹਾੜ ਖੁਰਦ ਤੋਂ ਗ੍ਰਿਫਤਾਰ ਕਰ ਕੇ ਇਨ੍ਹਾਂ ਪਾਸੋਂ ਵਾਰਦਾਤ ‘ਚ ਵਰਤਿਆ ਗਿਆ ਇੱਕ 32 ਬੋਰ ਦਾ ਦੇਸੀ ਪਿਸਤੌਲ ਅਤੇ ਪੰਜ ਰੌਂਦ, ਇੱਕ ਪਿਸਤੌਲ 315 ਬੋਰ ਤੇ 2 ਰੌਂਦ, 10 ਹਜ਼ਾਰ ਰੁਪਏ ਸਮੇਤ ਇੱਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ 29 ਈ 9021 ਬਰਾਮਦ ਕੀਤਾ ਹੈ।ਐਸ.ਪੀ (ਡੀ.) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜਮ ਕੰਵਰਜੀਤ ਉਰਫ ਕੰਮੂ ਤੇ ਦਿਲਪ੍ਰੀਤ ਸਿੰਘ ਵਿਚ ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਰੰਜਿਸ਼ ਚੱਲ ਰਹੀ ਸੀ, ਜਿਸ ਕਾਰਨ ਮੁਲਜ਼ਮਾਂ ਨੇ ਦਿਲਪ੍ਰੀਤ ਸਿੰਘ ਤੇ ਪਰਜੀਆਂ ਮੋੜ ਸ਼ਾਹਕੋਟ ਕੋਲ 4 ਫਾਇਰ ਕਰ ਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ।ਮੁਲਜ਼ਮ ਰਾਜਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਵਾਰਦਾਤ ਵਿਚ ਉਸ ਨਾਲ ਕਰਮਵੀਰ ਸਿੰਘ ਉਰਫ਼ ਗੋਪੀ ਤੇ ਪਰਮਿੰਦਰ ਸਿੰਘ ਉਰਫ ਪਿੰਦਾ ਵਾਸੀ ਸੈਦ ਮੁਹੰਮਦ ਸ਼ਾਹ ਵਾਲਾ ਥਾਣਾ ਧਰਮਕੋਟ (ਮੋਗਾ) ਨੇ ਆਪਸ ‘ਚ ਸਾਜ਼ਿਸ਼ ਰਚ ਕੇ ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਹਮਲੇ ‘ਚ ਜ਼ਖ਼ਮੀ ਹੋਏ ਦਿਲਪ੍ਰੀਤ ਸਿੰਘ ਨੂੰ ਗੋਲ਼ੀਆਂ ਮਾਰਨ ਲਈ ਕੰਵਰਜੀਤ ਸਿੰਘ ਉਰਫ ਕੰਮੂ ਨੇ ਇਨ੍ਹਾਂ ਨੂੰ 40 ਹਜ਼ਾਰ ਰੁਪਏ ਸੁਪਾਰੀ ਵਜੋਂ ਦਿੱਤੇ ਸਨ। ਇਸ ਮੁਕੱਦਮੇ ‘ਚ ਪਰਮਿੰਦਰ ਸਿੰਘ ਉਰਫ ਪਿੰਦਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਨੂੰ ਕਿ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Today Now News

RELATED ARTICLES
- Advertisment -

POPULAR POSTS