ਉਨ੍ਹਾਂ ਦੱਸਿਆ ਕਿ ਸਾਲ 2005 ਤੋਂ ਲੈ ਕੇ ਮਾਲਵਾ ਕਾਲਜ ਆਫ ਨਰਸਿੰਗ ਐਂਡ ਫਾਰਮੇਸੀ ਵਿਦਿਆਰਥੀਆਂ ਨੂੰ ਵਧੀਆ ਤਜਰਬੇਕਾਰ ਸਟਾਫ ਦੁਆਰਾ ਤਕਨੀਕੀ ਢੰਗ ਨਾਲ ਉਚ ਕੁਆਲਟੀ ਦੀ ਵਿਦਿੱਆ ਪ੍ਰਦਾਨ ਕਰ ਰਿਹਾ ਹੈ।

ਬਰਨਾਲਾ (ਕਰਨਪ੍ਰੀਤ ਧੰਦਰਾਲ) – ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਪ੍ਰਦਾਨ ਕਰਨ ਵਿੱਚ ਪੰਜਾਬ ਦੀ ਨੰਬਰ ਇੱਕ ਸੰਸਥਾ ਮਾਲਵਾ ਕਾਲਜ ਆਫ ਨਰਸਿੰਗ ਐਂਡ ਫਾਰਮੇਸੀ, ਮਹਿਲਕਲਾਂ ਵਿਖੇ ਸੈਸ਼ਨ 2020-21 ਦੇ ਲਈ ਏ.ਐਨ.ਐਮ ਦੋ ਸਾਲਾਂ, ਜੀ.ਐਨ.ਐਮ ਤਿੰਨ ਸਾਲਾਂ, ਪੋਸਟ ਬੇਸਿਕ ਬੀ.ਐਸ.ਸੀ ਨਰਸਿੰਗ ਦੋ ਸਾਲਾਂ, ਬੀ.ਐਸ.ਸੀ ਨਰਸਿੰਗ ਚਾਰ ਸਾਲਾਂ, ਡਿਪਲੋਮਾ ਇੰਨ ਫਾਰਮੇਸੀ ਐਲੋਪੈਥੀ ਅਤੇ ਆਯੂਰਵੈਦਿਕ ਕੋਰਸ ਲਈ ਵਿਦਿਆਰਥੀਆਂ ਵਿੱਚ ਦਾਖਲੇ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਕੋਰਸਾਂ ਵਿੱਚ ਕਾਲਜ ਦੀ ਵੈਬਸਾਇਟ ‘ www.malwanursingindia.com ਤੇ ਆਨਲਾਇਨ ਆਪਣੀ ਰਜ਼ਿਸਟ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਸੰਸਥਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਇਨ ਦਾਖਲੇ ਕਰਾਉਣ ਦੀ ਸਹੂਲਤ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਸਾਲ 2005 ਤੋਂ ਲੈ ਕੇ ਮਾਲਵਾ ਕਾਲਜ ਆਫ ਨਰਸਿੰਗ ਐਂਡ ਫਾਰਮੇਸੀ ਵਿਦਿਆਰਥੀਆਂ ਨੂੰ ਵਧੀਆ ਤਜਰਬੇਕਾਰ ਸਟਾਫ ਦੁਆਰਾ ਤਕਨੀਕੀ ਢੰਗ ਨਾਲ ਉਚ ਕੁਆਲਟੀ ਦੀ ਵਿਦਿੱਆ ਪ੍ਰਦਾਨ ਕਰ ਰਿਹਾ ਹੈ। ਇਨ੍ਹਾਂ ਕੋਰਸਾਂ ‘ਚ ਬਾਹਰਵੀਂ ਕਲਾਸ (ਮੈਡੀਕਲ/ਨਾਨ ਮੈਡੀਕਲ/ਆਰਟਸ/ਕਾਮਰਸ) ਪਾਸ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਦੇ ਰੁਝਾਨ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵਿਚ ਫਾਰਮੇਸੀ ਕੋਰਸ ਦੀ ਵੀ ਸ਼ੁਰੂਆਤ ਕੀਤੀ ਗਈ ਸੀ ਜਿਸਦਾ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਵਿਦਿਆਰਥੀਆਂ ਦੀ ਵਿਦਿੱਆ ਦੇ ਮਿਆਰ ਨੁੰ ਉੱਚਾ ਚੁੱਕਣਾ ਅਤੇ ਘੱਟ ਖਰਚ ‘ਤੇ ਵਧੀਆ ਸਹੂਲਤਾਂ ਮਹੁੱਈਆ ਕਰਵਾਉਣਾ ਹੈ ਜਿਵੇਂ ਕਿ ਵਿਦਿਆਰਥੀ ਹੋਰ ਕਾਲਜਾਂ ਵਿੱਚ ਵੱਧ ਖਰਚਾ ਕਰਕੇ ਕੋਰਸ ਕਰਦੇ ਹਨ ਪਰੰਤੂ ਮਾਲਵਾ ਕਾਲਜ ਆਫ ਨਰਸਿੰਗ ਐਂਡ ਫਾਰਮੇਸੀ ਵਿਖੇ ਵਿਦਿਆਰਥੀਆਂ ਨੂੰ ਬਿਲਕੁਲ ਘੱਟ ਖਰਚੇ ‘ਤੇ ਨਰਸਿੰਗ ਅਤੇ ਫਾਰਮੇਸੀ ਕੋਰਸ ਕਰਵਾ ਰਿਹਾ ਹੈ ਤਾਂ ਜੋ ਵਿਦਿਆਰਥੀ ਆਪਣੇ ਇਲਾਕੇ ਵਿੱਚ ਰਹਿ ਕੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣ।





