ਸਮਾਜ ਵਿੱਚ ਸੱਭਿਅਕ ਤਰੀਕੇ ਨਾਲ ਰਹਿਣ ਯੋਗ ਬਣਾਉਣ ਲਈ ਅਧਿਆਪਕ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ।

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐੱਸ ਐੱਸ ਡੀ ਕਾਲਜ਼ ਬਰਨਾਲਾ ਵਿੱਚ ਆਨਲਾਈਨ ਮਨਾਇਆ ਗਿਆ ਅਧਿਆਪਕ ਦਿਵਸ । ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਧਿਆਪਕ ਦਿਵਸ ਮੌਕੇ ਤੇ ਅਧਿਆਪਕ ਅਤੇ ਵਿਦਿਆਰਥੀ ਦੋਨੋਂ ਹੀ ਸੰਸਥਾਵਾਂ ਤੋਂ ਦੂਰ ਹਨ। ਫਿਰ ਵੀ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਨਿਜਾਤ ਪਾਉਣ ਅਤੇ ਸਮਾਜ ਨੂੰ ਨਵਾਂ ਤੇ ਤੰਦਰੁਸਤ ਰੱਖਣ ਲਈ ਅਧਿਆਪਕ ਵਰਗ ਆਨ- ਲਾਈਨ ਤਰੀਕਿਆਂ ਨਾਲ ਹਮੇਸ਼ਾ ਦੀ ਤਰ੍ਹਾਂ ਤਤਪਰ ਹੈ । ਭਾਰਤ ਵਿੱਚ ਪ੍ਰਚੀਨ ਕਾਲ ਤੋਂ ਗੁਰੂ ਅਤੇ ਚੇਲੇ ਦੀ ਪ੍ਰਪੰਰਾ ਚਲਦੀ ਆ ਰਹੀ ਹੈ। ਸਮਾਜ ਵਿੱਚ ਸੱਭਿਅਕ ਤਰੀਕੇ ਨਾਲ ਰਹਿਣ ਯੋਗ ਬਣਾਉਣ ਲਈ ਅਧਿਆਪਕ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ। ਐੱਸ ਡੀ ਸਭਾ (ਰਜਿ) ਬਰਨਾਲਾ ਦੇ ਸਕੱਤਰ ਜਨਰਲ ਅਤੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਜੀ ” ਗੁਰੂ ਬਿਨ ਗਿਆਨ ਨਹੀਂ” ਮਤਲਬ ਜੇ ਗੁਰੂ ਨਹੀਂ ਤਾਂ ਤੁਸੀਂ ਕਦੇ ਵੀ ਗਿਆਨੀ ਨਹੀਂ ਬਣ ਸਕਦੇ। ਇਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। ਸਮਾਜ ਦੇ ਭਵਿੱਖ ਨੂੰ ਸੁਧਾਰਨ ਦੀ ਜਿੰਮੇਵਾਰੀ ਉਸ ਦੇ ਮੋਢਿਆਂ ਉੱਤੇ ਹੁੰਦੀ ਹੈ।ਇਸ ਲਈ ਇੰਨੀਂ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇਕ ਦਿਨ ਸਮਰਪਿਤ ਕਰਨਾ ਜ਼ਰੂਰੀ ਹੈ । ਅਧਿਆਪਕ ਦਿਵਸ ਤੇ ਐੱਸ ਡੀ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸ਼ਿਵ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਸਭ ਤੋਂ ਵੱਧ ਰੋਸ਼ਨ ਦਿਮਾਗ ਹੁੰਦੇ ਹਨ । ਅਣਪੜ੍ਹਤਾ ਕਾਰਨ ਬਹੁਤ ਸਾਰੀਆਂ ਸਮਾਜਕਿ ਸ਼ਕਤੀਆਂ ਦਿਸ਼ਾਹੀਣ ਹੁੰਦੀ ਹੈ ਅਤੇ ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਮੁੱਖ ਕਾਰਜ ਹੈ। ਅਧਿਪਾਕ ਦਿਵਸ ਨੂੰ ਯਾਦਗਾਰ ਬਣਾਉਣ ਲਈ ਕਾਲਜ ਵਿੱਚ ਪੌਦੇ ਲਗਾਏ ਗਏ।





