16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਡੀਪੂ ਹੌਲਡਰਾ ਦੀਆਂ ਸਮੱਸਿਆਂਵਾਂ ਪ੍ਰਤੀ ਪੰਜਾਬ ਦੇ ਖੁਰਾਕ  ਤੇ ਸਪਲਾਈ ਮੰਤਰੀ...

ਡੀਪੂ ਹੌਲਡਰਾ ਦੀਆਂ ਸਮੱਸਿਆਂਵਾਂ ਪ੍ਰਤੀ ਪੰਜਾਬ ਦੇ ਖੁਰਾਕ  ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਕੀਤੀ ਮੁਲਾਕਾਤ : ਇੰਜੀਨੀਅਰ ਸਿੱਧੂ ।

ਪਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਸਿੱਧੂ ਨੇ ਦੱਸਿਆ ਕੇ ਬਹੁਤ ਹੀ ਸਫਲ ਮੀਟਿੰਗ ਮੰਤਰੀ ਜੀ ਨਾਲ ਹੋਈ ।

ਬਰਨਾਲਾ (ਕਰਨਪਰੀਤ ਧੰਦਰਾਲ) : ਪੰਜਾਬ ਰਾਜ ਡੀਪੂ ਹੌਲਡਰ ਯੂਨੀਅਨ (ਸਿੱਧੂ ) ਦਾ ਉੱਚ ਪੱਧਰੀ ਵਫ਼ਦ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸਨ ਆਸੁ ਨੂੰ ਆਪਣੀਆ ਮੰਗਾਂ ਸਬੰਧੀ ਸੂਬਾ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਿਲੀਆ। ਪਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਸਿੱਧੂ ਨੇ ਦੱਸਿਆ ਕੇ ਬਹੁਤ ਹੀ ਸਫਲ ਮੀਟਿੰਗ ਮੰਤਰੀ ਜੀ ਨਾਲ ਹੋਈ । ਤਿਨ ਮਹੀਨੇ ਵੰਡੀ  ਕਣਕ ਤੇ ਦਾਲ ਦਾ ਕਮਿਸਨ ਇਕ ਹਫਤੇ ਵਿਚ ਸਾਰੇ ਪੰਜਾਬ ਵਿਚ ਪਾਓੁਣ ਦਾ ਭਰੋਸਾ ਦਿਤਾ ਇਕ ਮਹੀਨੇ ਅੰਦਰ ਅੰਦਰ ਕਮਿਸ਼ਨ  50 ਤੋ 70 ਰੁਪਏ ਕਰਨ ਦਾ ਭੀ ਭਰੋਸਾ ਦਿਤਾ । ਲੰਬੇ ਸਮੇ ਤੋ ਅਟੈਚ ਸਪਲਾਈਆਂ ਰੱਦ ਕਰਨ ਦੀ ਮੰਗ ਮੰਨ ਕੇ ਨਵੇ ਡੀਪੂ ਅਲਾਟ ਕਰਨ ਦੀ ਮੰਗ ਮੰਨੀ । ਮੰਗ ਪੰਜਾਬ ਵਿਚ ਕੁੱਲ  ਕਮਿਸਨ ਨੂੰ  ਸਾਰੇ ਡੀਪੂਆ ਵਿਚ ਬਰਾਬਰ ਦਾ ਵੰਡਿਆ  ਜਾਵੇ ਤਾਕਿ ਨੀਚੇ ਪੱਧਰ ਤੇ ਚਲ ਰਹੇ ਭਿ੍ਰਸ਼ਟਾਚਾਰ ਨੂੰ ਨੱਥ ਪੈ ਸਕੇ । ਮੰਤਰੀ ਨੇ ਸਹਿਮਤ ਹੁੰਦਿਆਂ ਇਸ ਨੂੰ ਵਿਚਾਰਨ ਦਾ ਭਰੋਸਾ ਦਿਤਾ । ਹਰ ਇਕ ਡੀਪੂ ਤੇ ਪਕੇ ਤੋਰ ਤੇ ਈ ਪੋਜ ਮਸੀਨਾ ਦਿਤੀਆ ਜਾਣ । ਕਣਕ ਦੀ ਵੰਡ ਦੋਰਾਨ ਸੈਨੇਟਾਈਜ਼ਰ ਹੈੱਡ ਗਲੋਬ ਅਤੇ ਮਾਸਕਾ ਦੀ ਸਪਲਾਈ ਯਕੀਨੀ ਬਣਾਈ ਜਾਵੇ ਮੰਤਰੀ ਜੀ ਨੇ ਕਰੋਨਾ ਦੀ ਮਾਰ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਅਵਸ਼ਿਕ ਦੱਸਿਆ ਅਤੇ ਕਿਹਾ ਜੋ ਇੰਸਪੈਕਟਰ ਇਹ ਸਮਾਨ ਨਹੀ ਦੇਵੇਗਾ । ਮੇਰੇ ਧਿਆਨ ਵਿਚ ਲਿਆਓ ਓੁਸ ਨੂੰ ਤੁਰੰਤ ਸਸਪੈਡ ਕਰਾਗਾ। ਰਾਸਨ ਦੀ ਵੰਡ ਦੌਰਾਨ ਲੋਕਾ ਵਲੋ ਕਤਲ ਕੀਤੇ ਗਏ 2 ਡੀਪੂ ਹੋਲਡਰ ਅਤੇ ਕੋਰੋਨਾ ਨਾਲ ਮਾਰੇ ਗਏ 2 ਡੀਪੂ ਹੋਲਡਰਾ ਦੇ ਪਰਵਾਰ ਭੀ ਮੰਤਰੀ ਜੀ ਨਾਲ ਮਿਲਾਕੇ ਸਰਕਾਰੀ ਨੌਕਰੀ ਅਤੇ ਸਰਕਾਰੀ ਮੁਲਾਜਿਮਾ ਦੀ ਤਰਜ ਤੇ ਮੁਆਵਜੇ ਦੀ   ਮੰਗ ਕੀਤੀ ਓਹਨਾ ਭਰੋਸਾ ਦਿਤਾ ਕੇ ਮਹਿਕਮੇ ਵੱਲੋਂ ਮਾਣਯੋਗ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਜਾਵੇਗੀ ਅਤੇ ਮੈ ਨਿਜੀ ਤੌਰ ਤੇ ਭੀ ਮੁੱਖ ਮੰਤਰੀ ਜੀ ਨਾਲ ਗਲ ਕਰਾਗਾ। ਡਾਇਰੈਕਟਰ ਮੈਡਮ ਨੇ ਵਫਦ ਨੂੰ ਅਨਲੋਡਿੰਗ ਦੇ ਸਵਾਲ ਤੇ ਸਾਫ ਕਿਹਾ ਕੇ ਹਰ ਇਕ ਡੀਪੂ ਹੋਲਡਰ ਨੂੰ ਕਣਕ ਦਾਲ ਆਦਿ  ਮਹਿਕਮੇ ਵੱਲੋਂ ਮੁਫਤ ਪਹੁੰਚਾਈ ਜਾਵੇਗੀ। ਕਿਸੇ ਭੀ ਡਿਪੂ ਹੋਲਡਰ ਨੂੰ ਕੋਈ ਅਨਲੋਡਿੰਗ ਚਾਰਜ ਦੇਣ ਦੀ ਜਰੂਰਤ ਨਹੀ ਫਿਰ ਭੀ ਕੋਈ ਇੰਸਪੈਕਟਰ ਮਜਬੂਰ ਕਰਦਾ ਹੈ ਤਾ ਸਾਡੇ ਧਿਆਨ ਹਿੱਤ ਲਿਆਓ ਤੇ ਇਸ  ਸੰਬੰਧ ਵਿਚ ਸਾਰੇ ਜ਼ਿਲ੍ਹਾ ਕੰਟਰੋਲਰਜ਼ ਨੂੰ  ਚਿਠੀ ਭੀ ਕੱਢਣ  ਦੇ ਆਦੇਸ ਕੀਤੇ ਗਏ ਅੰਤ ਵਿੱਚ ਗਰੀਬਾ ਨੂੰ ਰਾਸ਼ਨ ਵੰਡਣ ਲਈ  ਡਿੱਪੂ ਹੋਲਡਰਾ ਨੂੰ ਭੀ ਕਰੋਨਾ ਵਾਰੀਅਰ ਘੌਸਿਤ ਕੀਤਾ ਜਾਵੇ ਇਸ ਮੋਕੇ ਸਿੱਧੂ  ਤੋ ਇਲਾਵਾ ਬਰਮ ਦਾਸ਼ ਕਰਮਜੀਤ ਸਿਘ ਅੜੈਚਾ ਅਜਾਇਬ ਸਿਘ ਮਾਨ ਰਾਜ ਕੁਮਾਰ ਮਿਟੂ ਨਛਤਰ ਸਿਘ ਗੁਰਮੀਤ ਸਿਘ ਲਖਵਿੰਦਰ ਸਿੰਘ ਲਾਲੀ ਰਾਮ ਸਰੂਪ ਬਿੱਲੂ ਬਜਾਜ ਆਦਿ  ਤੇ ਅਨਿਲ ਕੁਮਾਰ ਡੀਪੂ ਹੋਲਡਰ ਦਾ ਪਰਵਾਰ ਮੋਜੂਦ ਸਨ ।

Today Now News

RELATED ARTICLES
- Advertisment -

POPULAR POSTS