16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ.ਜੀ.ਪੀ.ਸੀ ਦੀ ਸਾਬਕਾ ਪ੍ਹਧਾਨ ਬੀਬੀ ਜਗੀਰ ਕੌਰ ਦੀਆਂ ਅਕਾਲੀ ਆਗੂ ਦਵਿੰਦਰ ਸਿੰਘ...

ਐਸ.ਜੀ.ਪੀ.ਸੀ ਦੀ ਸਾਬਕਾ ਪ੍ਹਧਾਨ ਬੀਬੀ ਜਗੀਰ ਕੌਰ ਦੀਆਂ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨਾਲ ਅਗਾਮੀ 2022 ਦੀਆਂ ਚੋਣਾਂ ਨੂੰ ਲੈਕੇ ਲੰਬਾ ਸਮਾਂ ਵਿਚਾਰਾਂ ਹੋਈਆਂ ਸਿਰੋਪਾ ਪਾ ਕੇ ਕੀਤਾ ਸਨਮਾਨਿਤ ।

ਇਸਤਰੀ ਅਕਾਲੀ ਦਲ ਦੀ ਸਮੁੱਚੀ ਟੀਮ ਮੌਢੇ ਨਾਲ ਮੋਢਾ ਲਾਕੇ ਚੱਲ ਰਹੀ ਹੈ ।

ਬਰਨਾਲਾ (ਕਰਨਪਰੀਤ ਧੰਦਰਾਲ) : ਬਰਨਾਲਾ ਤੋਂ ਅਕਾਲੀ ਦਲ ਬ ਪਾਰਟੀ ਨੂੰ ਬੁਲੰਦੀਆਂ ਤੇ ਲਿਜਾਣ ਵਾਲੇ ਦਵਿੰਦਰ ਸਿੰਘ ਬੀਹਲਾ ਨੇਂ ਸ਼੍ਰੋਮਣੀ ਗੁਰੁਦੁਆਰਾ ਪ੍ਹਬੰਧਕ ਕਮੇਟੀ ਦੇ ਸਾਬਕਾ ਅਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ 2022 ਦੀਆਂ ਅਗਾਮੀ ਚੋਣਾਂ ਦੀ ਵਿਬੁਂਤਬੰਦੀ ਨੂੰ ਲੈਕੇ ਲੰਬਾ ਸਮਾਂ ਵਿਚਾਰਾਂ ਕੀਤੀਆਂ। ਉਨ੍ਹਾਂ ਚਾਨਣਾ ਪਾਉਂਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਅਤੇ ਸੰਗਰੂਰ ਵਿੱਚ ਅਕਾਲੀ ਦਲ ਦੀ ਮਾੜੀ ਹਾਲਤ ਲਈ ਢੀਂਡਸਿਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਕਾਲੀਆਂ ਦਾ ਗੜ੍ਹ ਸੀ ਪਰ ਉਸ ਨੂੰ ਢੀਂਡਸਾ ਪਰਿਵਾਰ ਇੱਕ ਕੈਂਸਰ ਵਾਂਗ  ਚਿੰਬੜੀਆ ਹੋਇਆ ਸੀ, ਜਿਨ੍ਹਾਂ ਤੋਂ ਹੁਣ ਛੁਟਕਾਰਾ ਮਿਲਿਆ ਹੈ । ਆਪ ਦਾ ਜਿਕਰ ਕਰਦਿਆਂ ਕਿਹਾ ਕਿ ਸਾਰੇ ਪੰਰਾਬ ਵਿੱਚ 12 ਲੋਕਸਭਾ ਸੀਟਾਂ ਤੇ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਸੀ ਝਾੜੂ ਵਾਲਿਆਂ ਦੀਆਂ ਅਤੇ ਇੰਡੀਆ ਦੇ ਵਿੱਚ ਵੀ ਕੋਈ ਐਮ ਪੀ ਨਹੀਂ ਬਣਿਆ ਸੀ ਇਹ ਸਿਰਫ ਢੀਂਡਸਿਆਂ ਦੀ ਮਿਹਰਬਾਨੀ ਕਰਕੇ ਹੋਇਆ ਕਿਉਂ ਕਿ ਕਾਂਗਰਸ ਦੀ ਆਪਸੀ ਫੁੱਟ ਕਾਰਨ ਉਹਨਾਂ ਕੋਲ ਕੋਈ ਤਕੜਾ ਉਮੀਦਵਾਰ ਨਹੀਂ ਸੀ ਜਿਸ ਸਦਕਾ ਭਗਵੰਤ ਮਾਨ ਐਮ ਪੀ ਬਣ ਗਿਆ ਸੀ ਪਰ ਹੁਣ ਸਥਿਤੀ ਬਦਲਣ ਕਾਰਣ ਦੂਜੀਆਂ ਪਾਰਟੀਆਂ ਦੇ ਆਗੂ ਵਰਕਰ ਧੜਾਧੜ ਸ਼੍ਰੋਮਣੀ ਅਕਾਲੀ ਦਲ ਵਿੱਚ ਸਾਮਿਲ ਹੋ ਰਹੇ ਹਨ। ਹੁਣ ਅਕਾਲੀ ਦਲ ਦਾ ਹਰ ਛੋਟਾ ਵੱਡਾ ਟਕਸਾਲੀ ਯੂਥ ਅਕਾਂਲੀ ਦਲ ਇਸਤਰੀ ਅਕਾਲੀ ਦਿਨ ਰਾਤ ਇੱਕ ਕਰਦਿਆਂ ਪਾਰਟੀ ਦੀ ਜਿੱਤ ਲਈ ਡਟਿਆ ਹੋਇਆ ੲੈ। ਤਕੜੇ ਹੋ ਕੇ ਆਪ ਅਤੇ ਕਾਂਗਰਸੀ ਲੀਡਰਾਂ ਨੂੰ ਹਰ ਫਰੰਟ ਤੇ ਘੇਰਿਆ ਜਾ ਰਿਹਾ ਹੈ । ਜਿਸ ਸਦਕਾ ਬਰਨਾਲਾ ਅਤੇ ਸੰਗਰੂਰ ਦੇ ਵਿੱਚ ਅਕਾਲੀ ਦਲ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ, ਬਰਨਾਲਾ ਦਿਆਂ ਤਿੰਨੋ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ। ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਦਵਿੰਦਰ ਬੀਹਲਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦਿਆਂ ਤਕੜੇ ਹੋ ਕੇ ਅਕਾਲੀ ਦਲ ਨੂੰੰ ਬਲੰਦੀਆਂ ਤੇ ਲਿਜਾਣ ਦਾ ਅਸ਼ੀਰਵਾਦ ਵੀ ਦਿੱਤਾ

ੳਧਰ ਇਸ ਸਬੰਧੀ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀਆਂ ਕੱਦਵਾਰ ਆਗੂਆਂ ਬੀਬੀ ਪਰਮਿੰਦਰ ਕੌਰ ਰੰਧਾਵਾ ਬੀਬੀ ਜਸਵਿੰਦਰ ਕੌਰ ਠੁੱਲ੍ਹੇਵਾਲ, ਬੀਬੀ ਇੰਦਰਜੀਤ ਕੌਰ ਰੁਪਾਲ ਬੀਬੀ ਪਰਮਜੀਤ ਕੌਰ ਸਮੇਤ ਹੋਰ ਕਈ ਆਗੂਆਂ ਨੇਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਹੁਕਮਾਂ ਤਹਿਤ ਅਤੇ ਸੂਬਾ ਪਰਧਾਨ ਬੀਬੀ ਜਗੀਰ ਕੌਰ ਦੀਆਂ ਹਿਦਾਇਤਾਂ ਦੇ ਮੱਧੇਨਜ਼ਰ ਅਕਾਲੀ ਦਲ ਦੀ ਮਜਬੂਤੀ ਨੂੰੰ ਲੈ ਕੇ ਇਸਤਰੀ ਅਕਾਲੀ ਦਲ ਦੀ ਸਮੁੱਚੀ ਟੀਮ ਮੌਢੇ ਨਾਲ ਮੋਢਾ ਲਾਕੇ ਚੱਲ ਰਹੀ ਹੈ । ਡੋਰ ਟੂ ਡੋਰ ਮੁਹਿੰਮ ਤਹਿਤ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ । ਅਗਾਮੀ 2022 ਦੀਆਂ ਚੋਣਾਂ ਵਿੱਚੋਂ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਸੂਬੇ ਚ ਆਪਣੀ ਸਰਕਾਰ ਬਣਾਵੇਗਾ। ਪਿੰਡਾਂ ਅਤੇ ਸ਼ਹਿਰਾਂ ਦੀ ਹੁਣ ਇੱਕ ਹੀ ਪੁਕਾਰ ਹੈ ਕਿ 2022 ਵਿੱਚ ਸ਼ੋ੍ਹਮਣੀ ਅਕਾਲੀ ਦਲ ਦੀ ਸਰਕਾਰ ਬਨਾਉਣੀ ਹੈ ।

Today Now News

RELATED ARTICLES
- Advertisment -

POPULAR POSTS