ਪੁਲਿਸ ਪ੍ਰ੍ਸ਼ਾਸਨ ਦੇ ਮਾਡ਼ੇ ਪ੍ਰ੍ਬੰਧਾਂ ਦੀ ਖੁੱਲੀ ਪੋਲ ।

ਬਾਘਾਪੁਰਾਣਾ (ਹਰਪਾਲ ਸਹਾਰਨ) : ਮੋਗਾ ਪੁਲਿਸ ਪ੍ਰਸਾਸ਼ਨ ਦੇ ਮਾੜੇ ਪ੍ਰਬੰਧਾਂ ‘ਤੇ ਉਸ ਵੇਲੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਜਦੋਂ ਮੋਗਾ ਜ਼ਿਲੇ ‘ਚ ਇਕ ਵਾਰ ਫਿਰ ਖਾਲਿਸਤਾਨੀ ਸਮੱਰਥਕਾਂ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ । ਘਟਨਾ ਬਾਘਾਪੁਰਾਣਾ ਐਸਡੀਐਮ ਦਫ਼ਤਰ ਦੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਬਾਘਾਪੁਰਾਣਾ ਦੇ ਐਸਡੀਐਮ ਦਫ਼ਤਰ ਦੇ ਵਿਚਾਲੇ ਖਾਲਿਸਤਾਨੀ ਸਮੱਰਥਕਾਂ ਵਲੋਂ ਕੇਸਰੀ ਰੰਗ ਦਾ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ। ਪੁਲਿਸ ਨੇ ਪਤਾ ਲੱਗਣ ਤੇ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।





