ਨੌਜਵਾਨ ਜੱਥੇਬੰਦ ਹੋ ਕੇ ਸਰਕਾਰਾਂ ਦੀਆ ਨੀਤੀਆਂ ਨੂੰ ਬਦਲਣ ਲਈ ਸੰਘਰਸ਼ ਕਰਨਗੇ ਤੇ ਸਰਕਾਰਾਂ ਨੂੰ ਨੌਜਵਾਨਾਂ ਵੱਲ ਧਿਆਨ ਦੇਣ ਲਈ ਮਜਬੂਰ ਕਰਨਗੇ ।

ਮਾਨਸਾ (ਗੁਰਜੰਟ ਬਾਜੇਵਾਲੀਆ) ਸਰਦੂਲਗੜ੍ਹ ਸਥਾਨਿਕ ਰਾਮਲੀਲਾ ਮੈਦਾਨ ਵਿੱਚ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੀ ਇੱਕ ਅਹਿਮ ਮੀਟਿੰਗ ਸਚਪ੍ਰੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੇ ਧੜਾਧੜ ਨਵਉਦਾਰਵਾਦੀ ਨੀਤੀਆਂ ਲਾਗੂ ਕਰਕੇ ਕਰੋੜਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਰਹੀਆਂ ਹਨ । ਉਹਨਾਂ ਕਿਹਾ ਕਿ ਸਮੇ ਦੇ ਹਾਕਮਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਨੌਜਵਾਨਾਂ ਨਾਲ ਕੀਤੇ ਵਾਅਦਿਆ ਤੋਂ ਭੱਜ ਚੁੱਕੇ ਹਨ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਵਿੱਚ ਮਸਤ ਹੋ ਰਹੀਆਂ ਹਨ । ਉਹਨਾਂ ਕਿਹਾ ਕਿ ਨੌਜਵਾਨ ਜੱਥੇਬੰਦ ਹੋ ਕੇ ਸਰਕਾਰਾਂ ਦੀਆ ਨੀਤੀਆਂ ਨੂੰ ਬਦਲਣ ਲਈ ਸੰਘਰਸ਼ ਕਰਨਗੇ ਤੇ ਸਰਕਾਰਾਂ ਨੂੰ ਨੌਜਵਾਨਾਂ ਵੱਲ ਧਿਆਨ ਦੇਣ ਲਈ ਮਜਬੂਰ ਕਰਨਗੇ ।
ਇਸ ਮੌਕੇ ਤੇ ਜਨਵਾਦੀ ਨੌਜਵਾਨ ਸਭਾ ਯੂਨਿਟ ਸਰਦੂਲਗੜ੍ਹ ਦੀ ਚੋਣ ਕੀਤੀ ਗਈ , ਜਿਸ ਵਿੱਚ ਰਵਿੰਦਰ ਸਿੰਘ ਕੱਕਡ਼ ਨੂੰ ਪ੍ਰਧਾਨ , ਲਖਵੀਰ ਲੱਕੀ ਸਕੱਤਰ , ਅਜਾਦਵੀਰ ਸਿੰਘ ਸੰਧੂ , ਸਚਪ੍ਰੀਤ ਸਿੰਘ ਸੰਧੂ , ਜਗਜੀਤ ਸਿੰਘ ਸਿੱਧੂ , ਟਿੰਕੂ ਸੂਦ ਮੀਤ ਪ੍ਰਧਾਨ , ਆਕਾਸਦੀਪ ਸਰਦੂਲਗੜ੍ਹ ਵਿੱਤ ਸਕੱਤਰ , ਸੰਦੀਪ ਸ਼ੀਨਾ , ਜਗਦੀਪ ਸਿੱਧੂ ਬਰਾੜ , ਦੀਪੂ ਸਿੰਗਲਾ ਸਹਾਇਕ ਸਕੱਤਰ , ਗਗਨਦੀਪ ਸਿੰਘ ਗਿੰਨੀ , ਹਰਪ੍ਰੀਤ ਸਿੰਘ , ਤਰਸੇਮ ਸਿੰਘ ਸਿੱਧੂ ,ਹੇਮਰਾਜ ,ਰਵੀ ਕੁਮਾਰ ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ । ਮੀਟਿੰਗ ਦੇ ਅਖੀਰ ਵਿੱਚ ਰਵਿੰਦਰ ਸਿੰਘ ਕੱਕਡ਼ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।






