16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਦੀ ਬੀਤੇ ਮਾਂਹ ਦੌਰਾਨ ਨਸ਼ਿਆ ਵਿਰੁੱਧ ਵੱਡੀ ਕਾਰਵਾਈ : 228...

ਮਾਨਸਾ ਪੁਲਿਸ ਦੀ ਬੀਤੇ ਮਾਂਹ ਦੌਰਾਨ ਨਸ਼ਿਆ ਵਿਰੁੱਧ ਵੱਡੀ ਕਾਰਵਾਈ : 228 ਮੁਕੱਦਮੇ ਦਰਜ ਕਰਕੇ 225 ਮੁਲਜਿਮ ਕੀਤੇ ਗਿਰਫਤਾਰ ।

139924 ਨਸ਼ੀਲੀਆਂ ਗੋਲੀਆਂ, 500 ਗ੍ਰਾਮ ਹੈਰੋਇੰਨ, 2200 ਗ੍ਰਾਮ ਸਮੈਕ, 2 ਕਿਲੋ 300 ਗ੍ਰਾਮ ਅਫੀਮ, 30 ਨਸ਼ੀਲੀਆਂ ਸੀਸ਼ੀਆਂ, 40 ਕਿਲੋਗ੍ਰਾਮ ਭੁੱਕੀ ਚੂਰਾਪੋਸਤ, 7 ਚਾਲੂ ਭੱਠੀਆਂ, 8315 ਲੀਟਰ ਲਾਹਣ, 538.410 ਲੀਟਰ ਸਰਾਬ ਨਜਾਇਜ, 2091.750 ਲੀਟਰ ਸਰਾਬ ਠੇਕਾ ਅਤੇ 18 ਲੀਟਰ ਅੰਗਰੇਜੀ ਸਰਾਬ ਦੀ ਬਰਾਮਦਗੀ ।

ਮਾਨਸਾ (ਗੁਰਜੰਟ ਬਾਜੇਵਾਲੀਆ) : ਐਸ.ਐਸ.ਪੀ. ਮਾਨਸਾ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜੀਰੋ ਟਾਲਰੇਂਸ ਦੀ ਨੀਤੀ ਅਪਨਾਈ ਗਈ ਹੈ । ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਜੀ ਦੀਆਂ ਗਾਈਡਲਾਈਨਜ ਅਨੁਸਾਰ ਜਿਲ੍ਹਾ ਅੰਦਰ ਨਸਿਆਂ ਦੀ ਮੁਕੰਮਲ ਰੋਕਥਾਮ ਸਬੰਧੀ ਮੁਹਿੰਮ ਚਲਾਈ ਗਈ ਹੈ । ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐੱਸ. ਜੀ ਵੱਲੋਂ ਮਿਤੀ 31/07/2020 ਨੂੰ ਜਿਲ੍ਹਾ ਮਾਨਸਾ ਦਾ ਕਾਰਜਭਾਰ ਸੰਭਾਲਦਿਆਂ ਹੀ ਜਿਲ੍ਹਾ ਅੰਦਰ ਨਸਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ।

ਮਾਨਸਾ ਪੁਲਿਸ ਨੇ ਨਸਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਿਤੀ 01ਅਗਸਤ 2020 ਤੋਂ 31ਅਗਸਤ 2020 ਤੱਕ ਇੱਕ ਮਾਂਹ ਦੌਰਾਨ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਕਰਦੇ ਹੋਏ ੩੪ ਮੁਕੱਦਮੇ ਦਰਜ ਕਰਕੇ 45 ਮੁਲਜਿਮਾਂ ਨੂੰ ਗਿਰਫਤਾਰ ਕੀਤਾ ਗਿਆ ਹੈ| ਜਿਹਨਾਂ ਪਾਸੋਂ 139924 ਨਸ਼ੀਲੀਆਂ ਗੋਲੀਆਂ, 500 ਗ੍ਰਾਮ ਹੈਰੋਇੰਨ, 2 ਕਿਲੋ 300 ਗ੍ਰਾਮ ਅਫੀਮ, 30 ਨਸੀਲੀਆਂ ਸੀਸੀਆਂ, 2200 ਗ੍ਰਾਮ ਸਮੈਕ ਅਤੇ 40 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤਾ ਗਿਆ ਹੈ । ਇਸੇ ਤਰਾ ਆਬਕਾਰੀ ਐਕਟ ਤਹਿਤ ਵੱਖ ਵੱਖ ਥਾਵਾਂ ਤੋਂ 180 ਮੁਲਜਿਮਾਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਵਿਰੁੱਧ 194 ਮੁਕੱਦਮੇ ਦਰਜ ਕੀਤੇ ਗਏ ਹਨ । ਗ੍ਰਿਫਤਾਰ ਕੀਤੇ ਮੁਲਜਿਮਾਂ ਪਾਸੋਂ 7 ਚਾਲੂ ਭੱਠੀਆਂ, 8315 ਲੀਟਰ ਲਾਹਣ, 538.410 ਲੀਟਰ ਸਰਾਬ ਨਜਾਇਜ, 2091.750 ਲੀਟਰ ਸਰਾਬ ਠੇਕਾ ਅਤੇ 18 ਲੀਟਰ ਅੰਗਰੇਜੀ ਸਰਾਬ ਦੀ ਬਰਾਮਦਗੀ ਕੀਤੀ ਗਈ ਹੈ । ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ । ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS