ਵਿਆਹ ਦੇ ਝੂਠੇ ਵਾਅਦੇ ਕਰਕੇ ਬਣਾਏ ਸ਼ਰੀਰਿਕ ਸਬੰਧ, ਬਾਅਦ ਵਿਚ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।

ਮੋਗਾ (ਹਰਪਾਲ ਸਹਾਰਨ) : ਪੁਲਿਸ ਅੱਗੇ ਆਪਬੀਤੀ ਬਿਆਨ ਕਰਦੇ ਹੋਏ ਥਾਣਾ ਸਦਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਔਰਤ ਵੱਲੋਂ ਇਕ ਆਦਮੀ ਉੱਪਰ ਉਸ ਨਾਲ ਝੂਠੇ ਵਾਅਦੇ ਕਰਕੇ ਉਸਦਾ ਜਿਸਮਾਨੀ ਫਾਇਦਾ ਚੁੱਕਣ ਅਤੇ ਮੂੜ੍ਹ ਧੋਖਾ ਦੇਣ ਦਾ ਆਰੋਪ ਲਗਾਇਆ ਗਿਆ ਹੈ ।
ਸਾਈਬਰ ਸੈਲ ਦੇ ਇੰਚਾਰਜ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾÎਇਤ ਵਿਚ ਕਿਹਾ ਗਿਆ ਹੈ ਕਿ ਉਸ ਦਾ ਪਤੀ ਸਾਲ 2018 ਵਿਚ ਕੁਵੈਤ ਚਲਾ ਗਿਆ ਸੀ, ਜਿਸਤੋਂ ਬਾਅਦ ਪਿੰਡ ਰੱਤੀਆਂ ਵਾਸੀ ਮਨਦੀਪ ਸਿੰਘ ਉਸ ਨੂੰ ਫੋਨ ਕਰਨ ਲੱਗ ਪਿਆ ਅਤੇ ਉਸ ਨੂੰ ਵਿਆਹ ਦਾ ਝਾਂਸਾ ਦੇਕੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਉਸ ਨੇ ਉਸ ਦੀਆਂ ਨਗਨ ਫੋਟੋਆਂ ਖਿੱਚ ਕੇ ਆਪਣੇ ਪਾਸ ਰੱਖ ਲਈਆਂ। ਉਸ ਨੇ ਕਿਹਾ ਕਿ 2 ਜੂਨ 2020 ਨੂੰ ਉਸ ਦਾ ਪਤੀ ਵਿਦੇਸ਼ ਤੋਂ ਵਾਪਸ ਆ ਗਿਆ ਅਤੇ ਉਸ ਦਾ ਆਪਣੇ ਪਤੀ ਨਾਲ ਪੰਚਾਇਤੀ ਤਲਾਕ ਹੋ ਗਿਆ। ਜਦ ਉਸ ਨੇ ਮਨਦੀਪ ਸਿੰਘ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਉਸ ਨੇ ਵਿਆਹ ਕਰਨ ਤੋਂ ਇੰਨਕਾਰ ਕਰ ਦਿੱਤਾ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਪੀੜਤਾ ਦੀ ਸ਼ਿਕਾਇਤ ਤੇ ਅਰੋਪੀ ਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।





