ਨਹਾਉਣ ਤੋਂ ਬਾਅਦ ਜਦੋਂ ਪਰਮਿੰਦਰ ਸਿੰਘ ਟੀ.ਵੀ. ਚਲਾਉਣ ਲੱਗਿਆ ਤਾਂ ਆਚਣਕ ਉਸ ਨੂੰ ਕਰੰਟ ਲੱਗ ਗਿਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ ।

ਸਂਗਰੂਰ : (ਕੇਵਲ ਸਿੰਘ) : ਪਿੰਡ ਸ਼ੇਰੋਂ ਵਿਖੇ ਇੱਕ ਪਰਿਵਾਰ ਦੇ ਇਕਲੌਤੇ ਨੌਜਵਾਨ ਪੁੱਤ ਦੀ ਕਰੰਟ ਲੱਗਣ ਕਰਕੇ ਹੋਈ ਮੌਤ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਮਿਲੀ ਜਾਣਕਾਰੀ ਮੁਤਾਬਿਕ ਪਰਮਿੰਦਰ ਸਿੰਘ (ਉਮਰ 18 saal) ਪੁੱਤਰ ਗੁਰਤੇਜ ਸਿੰਘ ਪੱਤੀ ਭੱਮੂ ਖੇਤਾਂ ਵਿਚੋਂ ਪੱਠੇ ਲੈ ਕੇ ਘਰ ਆਇਆ ਸੀ । ਨਹਾਉਣ ਤੋਂ ਬਾਅਦ ਜਦੋਂ ਉਹ ਟੀ.ਵੀ. ਚਲਾਉਣ ਲੱਗਿਆ ਤਾਂ ਆਚਣਕ ਉਸ ਨੂੰ ਕਰੰਟ ਲੱਗ ਗਿਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ । ਦੁਰਘਟਨਾ ਤੋਂ ਬਾਅਦ ਪਰਮਿੰਦਰ ਸਿੰਘ ਨੂੰ ਸੁਨਾਮ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਮੁਤਾਬਿਕ ਉਸ ਦੀ ਮੌਤ ਹੋ ਚੁੱਕੀ ਸੀ ।
ਇਸ ਮੌਕੇ ਸਰਪੰਚ ਪ੍ਰਗਟ ਸਿੰਘ, ਪ੍ਰਧਾਨ ਕਿਸਾਨ ਮਜ਼ਦੂਰ ਸੈੱਲ ਅਵਤਾਰ ਸਿੰਘ, ਸਰਪੰਚ ਪ੍ਰੇਮ ਸਿੰਘ ਭਗਵਾਨਪੁਰਾ, ਕੇਵਲ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ ਗੱਡੇਵਾਲਾ ਤੇ ਡਾ. ਰੂਪ ਵਿਚ ਸ਼ੇਰੋਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰਮਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।





