17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਘਰ ਚ ਇੱਕਲੀ ਦੇਖ ਦੋ ਬੱਚਿਆਂ ਦੀ ਮਾਂ ਨਾਲ ਕੀਤੀ ਜਬਰਦਸਤੀ ਕਰਣ...

ਘਰ ਚ ਇੱਕਲੀ ਦੇਖ ਦੋ ਬੱਚਿਆਂ ਦੀ ਮਾਂ ਨਾਲ ਕੀਤੀ ਜਬਰਦਸਤੀ ਕਰਣ ਦੀ ਕੋਸ਼ਿਸ਼ : ਦੋਸ਼ੀ ਕਾਬੂ ।

ਪੁਰਾਣੀ ਜਾਣਪਛਾਣ ਦਾ ਫਾਇਦਾ ਉਠਾ ਕੇ ਇੱਕ ਘਰ ਚ ਇਕੱਲੀ ਔਰਤ ਨੂੰ ਦੇਖ ਕੇ ਉਸ ਨਾਲ ਜੋਰ ਜਬਰਦਸਤੀ ਕਰਣ ਦੀ ਕੋਸ਼ਿਸ਼ ।

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ) : ਬੀਤੇ ਦਿਨ ਥਾਣਾ ਟਿੱਬਾ ਦੇ ਅਧੀਨ ਆਉਂਦੇ ਇਲਾਕੇ ਕਰਮ ਸਰ ਕਲੌਨੀ ਚ ਇੱਕ ਵਿਅਕਤੀ ਵਲੋੰ ਆਪਣੀ ਪੁਰਾਣੀ ਜਾਣਪਛਾਣ ਦਾ ਫਾਇਦਾ ਉਠਾ ਕੇ ਇੱਕ ਘਰ ਚ ਇਕੱਲੀ ਔਰਤ ਨੂੰ ਦੇਖ ਕੇ ਉਸ ਨਾਲ ਜੋਰ ਜਬਰਦਸਤੀ ਕਰਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਟਿੱਬਾ ਦੀ ਪੁਲਿਸ ਵੱਲੋਂ ਪੀੜਤ ਔਰਤ ਪੂਜਾ ਪਤਨੀ ਬਿੰਨੀ ਸ਼ਰਮਾ ਨਿਵਾਸੀ ਕਰਮਸਰ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀ ਕੇਵਲ ਕ੍ਰਿਸ਼ਨ ਪੁੱਤਰ ਰਾਮਜੀ ਦਾਸ ਨਿਵਾਸੀ ਕਰਮਸਰ ਕਲੌਨੀ ਦੇ ਖਿਲਾਫ ਮੁਕੱਦਮਾ ਨੰਬਰ 148 ਅੰਡਰ ਸੈਕਸ਼ਨ,376,511 ਆਈ ਪੀ ਸੀ ਦੇ ਤਹਿਤ ਦਰਜ ਕਰਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ । ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਟਿੱਬਾ ਦੇ ਏ.ਐਸ.ਆਈ. ਹਰਬੰਸ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਪੀੜਤ ਪੂਜਾ ਸ਼ਰਮਾ ਪਤਨੀ ਬਿੰਨੀ ਸ਼ਰਮਾ ਨੇ ਦਸਿਆ ਕਿ ਉਹ ਦੋ ਬੱਚਿਆਂ ਦੀ ਮਾਂ ਹੈ । ਉਸ ਦਾ ਪਤੀ ਕਿਸੇ ਫੈਕਟਰੀ ਚ ਕੰਮ ਕਰਦਾ ਹੈ । ਰੋਜਾਨਾ ਦੀ ਤਰਾਂ 8:30 ਵਜੇ ਉਸ ਦਾ ਪਤੀ ਬਿੰਨੀ ਸ਼ਰਮਾ ਫੈਕਟਰੀ ਚੱਲਿਆ ਗਿਆ ਸੀ । ਇਸ ਦੌਰਾਨ 12:30 ਵੱਜੇ ਦੇ ਕਰੀਬ ਉਸ ਦੇ ਬੱਚੇ ਟਿਊਸ਼ਨ ਗਏ ਹੋਏ ਸਨ ਤੇ ਉਹ ਆਪਣੇ ਘਰ ਵਿੱਚ ਇੱਕਲੀ ਸੀ । ਬਾਹਰ ਮੀਂਹ ਵੀ ਪੈ ਰਿਹਾ ਸੀ ਕਿ ਇਸ ਦੌਰਾਨ ਦੋਸ਼ੀ ਕੇਵਲ ਕ੍ਰਿਸ਼ਨ ਜੋ ਕਿ ਕੁੱਝ ਸਮਾਂ ਪਹਿਲਾਂ ਡੇਢ ਸਾਲ ਤੱਕ ਉਹਨਾਂ ਦਾ ਕਿਰਾਏਦਾਰ, ਓਹਨਾ ਦੇ ਦਰਵਾਜੇ ਕੋਲ ਖੜਾ ਸੀ । ਉਸ ਨੇ ਬਾਰਿਸ਼ ਰੁਕਣ ਤੱਕ ਉਥੇ ਰੁੱਕਣ ਬਾਰੇ ਕਿਹਾ । ਇਸ ਦੌਰਾਨ ਉਹ ਆਪਣੇ ਕੰਮ ਕਰਣ ਲਗ ਪਈ । ਕੇਵਲ ਕ੍ਰਿਸ਼ਨ ਵਲੋੰ ਉਸ ਨੂੰ ਘਰ ਚ ਇੱਕਲੀ ਦੇਖ ਕੇ ਉਸਦੀ ਨੀਯਤ ਖ਼ਰਾਬ ਹੋ ਗਈ ਤੇ ਦੋਸ਼ੀ ਨੇ ਉਸ ਨੂੰ ਖਿੱਚਦੇ ਹੋਏ ਉਸ ਦੇ ਬੈੱਡਰੂਮ ਚ ਲਿਜਾਣ ਦੀ ਕੋਸ਼ਿਸ਼ ਕੀਤੀ । ਜਦੋ ਉਸ ਨੇ ਵਿਰੋਧ ਕੀਤਾ ਤਾਂ ਕੇਵਲ ਕ੍ਰਿਸ਼ਨ ਉਸ ਨੂੰ ਜ਼ਬਰਦਸਤੀ ਖਿੱਚ ਕੇ ਬੈੱਡਰੂਮ ਚ ਲੈ ਗਿਆ ਤੇ ਉਸ ਨਾਲ ਜੋਰ ਜਬਰਦਸਤੀ ਕਰਣ ਦੀ ਕੋਸ਼ਿਸ਼ ਕਰਨ ਲੱਗਾ । ਔਰਤ ਨੇ ਦੋਸ਼ੀ ਨੂੰ ਧੱਕਾ ਮਾਰਿਆ ਪਰ ਉਹ ਉਸ ਦੇ ਚੁੰਗਲ ਚੋਂ ਨਹੀਂ ਨਿਕਲ ਸਕੀ । ਇਸ ਦੌਰਾਨ ਉਸ ਦਾ ਪਤੀ ਬਿੰਨੀ ਸ਼ਰਮਾ ਆ ਗਿਆ ਤੇ ਉਸਨੂੰ ਕੇਵਲ ਕ੍ਰਿਸ਼ਨ ਤੋਂ ਛੁਡਾਉਣ ਲਈ ਉਸ ਨਾਲ ਗੁਥਮ ਗੁਥੀ ਹੋ ਗਿਆ । ਕੇਵਲ ਕ੍ਰਿਸ਼ਨ ਵਲੋੰ ਭੱਜਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਉਹ ਕਮਰੇ ਦੀ ਖਿੜਕੀ ਨਾਲ ਵੀ ਟਕਰਾ ਗਿਆ ਸੀ ।
ਪੁਲਿਸ ਵਲੋੰ ਦੋਸ਼ੀ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਲਈ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ।

Today Now News

RELATED ARTICLES
- Advertisment -

POPULAR POSTS