17.4 C
Chandigarh

TODAY NOW NEWS

Friday, March 20, 2026
HomeBREAKING NEWS44 ਸਾਲਾਂ ਬਾਅਦ ਜਲਦ ਆਵੇਗੀ ਅਜਿਹੀ ਠੰਢ, ਪੂਰੇ ਸਤੰਬਰ ਮਹੀਨੇ ਹੋਵੇਗੀ ਬਾਰਿਸ਼,44...

44 ਸਾਲਾਂ ਬਾਅਦ ਜਲਦ ਆਵੇਗੀ ਅਜਿਹੀ ਠੰਢ, ਪੂਰੇ ਸਤੰਬਰ ਮਹੀਨੇ ਹੋਵੇਗੀ ਬਾਰਿਸ਼,44 ਸਾਲਾਂ ਬਾਅਦ ਅਗੇਤੀ ਆਵੇਗੀ ਠੰਢ ਜਾਣੋ ਕਾਰਨ

ਡਾ. ਪਾਂਡੇ ਨੇ ਦੱਸਿਆ ਕਿ ਲਾ ਨੀਨਾ ਭੂ-ਮੱਧ ਰੇਖਾ ਦੇ ਆਸ-ਪਾਸ ਪ੍ਰਸ਼ਾਂਤ ਮਹਾ ਸਾਗਰ ਦੇ ਕਰੀਬ ਸਰਗਰਮ ਹੁੰਦਾ ਹੈ। ਇਸ ਦਾ ਅਸਰ ਹੋਰ ਮਹਾਂਦੀਪਾਂ ‘ਚ ਨਜ਼ਰ ਆਉਂਦਾ ਹੈ। ਧਰਤੀ ਦੇ ਘੁੰਮਣ ਕਾਰਨ ਉਥੋਂ ਹਵਾ ਪੁਰਬ ਤੋਂ ਪੱਛਮ ਵੱਲ ਚਲਦੀ ਹੈ, ਜਦੋਂਕਿ ਲਾ ਨੀਨਾ ‘ਚ ਇਹ ਬਦਲਦੀ ਰਹਿੰਦੀ ਹੈ।

ਚੰਡੀਗੜ੍ਹ,ਏਜੰਸੀ:-44 ਸਾਲ ਬਾਅਦ ਇਸ ਸਾਲ ਮੌਸਮ ਆਪਣੇ ਸਾਰੇ ਰਿਕਾਰਡ ਤੋੜਨ ਨੂੰ ਤਿਆਰ ਹੈ। ਮੌਸਮ ਵਿਗਿਆਨੀਆਂ ਮੁਤਾਬਕ ਇਸ ਵਾਰ ਠੰਢ ਵੀ ਜਲਦ ਦਸਤਕ ਦੇਵੇਗੀ ਤੇ ਪੂਰੇ ਸਤੰਬਰ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ‘ਚ ਅਗਸਤ ‘ਚ ਜ਼ਿਆਦਾ ਮੀਂਹ, ਹਵਾ ਦੀ ਦਿਸ਼ਾ ‘ਚ ਬਦਲ ਤੇ ਸਮੁੰਦਰ ਦੇ ਤਲ ਦਾ ਪਾਣੀ ਠੰਢਾ ਹੋਣਾ, ਲਾ ਨੀਨਾ ਦੇ ਅਸਰ ਦਾ ਸੰਕੇਤ ਦੇ ਰਹੇ ਹਨ। ਚੰਦਰ ਸ਼ੇਖਰ ਆਜ਼ਾਦ ਖੇਤੀਬਾੜੀ ਤੇ ਟੈਕਨਾਲੋਜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮੁਤਾਬਕ ਇਸ ਵਾਰ ਠੰਢ ਜਲਦ ਤੇ ਕਾਫੀ ਪੈ ਸਕਦੀ ਹੈ, ਜਦੋਂਕਿ ਬਾਰਿਸ਼ ਦੇ ਸਤੰਬਰ ਭਰ ਜਾਰੀ ਰਹਿਣ ਦੇ ਆਸਾਰ ਹਨ।

ਮੌਸਮ ਵਿਗਿਆਨੀ ਸੁਨੀਲ ਪਾਂਡੇ ਨੇ ਦੱਸਿਆ ਕਿ ਅਗਸਤ ਦੀ ਬਾਰਿਸ਼ ਨੇ ਪਿਛਲੇ 44 ਸਾਲ ਦਾ ਰਿਕਾਰਡ ਤੋੜਿਆ ਹੈ, ਜਦੋਂਕਿ ਹਵਾ ‘ਚ 3 ਦਿਨ ਤੋਂ ਠੰਢਕ ਮਹਿਸੂਸ ਕੀਤੀ ਜਾ ਰਹੀ ਹੈ। ਇਸ ਨਾਲ ਲਾ ਨੀਨਾ ਦੇ ਸਰਗਰਮ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦਾ ਅਸਰ ਇੰਡੋਨੇਸ਼ੀਆ ਖੇਤਰ, ਮੈਕਸਿਕੋ ਦੀ ਖਾੜੀ, ਦੱਖਣੀ ਅਮਰੀਕਾ ਸਮੇਤ ਕਈ ਟਾਪੂਆਂ ‘ਤੇ ਪਵੇਗਾ। ਭਾਰਤ ਦੇ ਦੱਖਣ ਖੇਤਰ ‘ਚ ਵੀ ਠੰਢ ਦਾ ਅਨੁਭਵ ਹੋਵੇਗਾ। ਹਾਲਾਂਕਿ ਹੁਣ ਤਕ ਮੌਸਮ ਵਿਭਾਗ ਦੀ ਕੋਈ ਘੋਸ਼ਣਾ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।ਲਾ ਨੀਨਾ ਮੌਨਸੂਨ ਦਾ ਰੁਖ ਤੈਅ ਕਰਨ ਵਾਲੀ ਸਮੁੰਦਰੀ ਘਟਨਾ ਹੈ, ਜੋ ਕਿ ਸੱਤ ਤੋਂ ਅੱਠ ਸਾਲ ‘ਚ ਅਲੀ ਨੀਨੋ ਦੇ ਬਾਅਦ ਹੁੰਦੀ ਹੈ। ਅਲ ਨੀਨੋ ‘ਚ ਜਿਥੇ ਸਮੁੰਦਰ ਦੀ ਸਤਾ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਉਥੇ ਲਾ ਨੀਨਾ ‘ਚ ਸਮੁੰਦਰ ਦੀ ਸਤਾ ਦਾ ਤਾਪਮਾਨ ਘੱਟ ਹੋਣ ਲੱਗਦਾ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਹਵਾ ਦੀ ਦਿਸ਼ਾ ‘ਚ ਬਦਲਾਅ ਹੋਣ ਹੈ। ਇਸ ‘ਚ ਸਮੁੰਦਰੀ ਖੇਤਰਾਂ ‘ਚ ਹਵਾ ਦੀ ਰਫਤਾਰ 55 ਤੋਂ 60 ਕਿਲੋਮੀਟਰ ਰਹਿੰਦੀ ਹੈ। ਮੈਦਾਨੀ ਖੇਤਰਾਂ ‘ਚ ਇਹ 20 ਤੋਂ 25 ਕਿਲੋਮੀਟਰ ਦੀ ਰਫ਼ਤਾਰ ਨਾਲ ਚਲਦੀ ਹੈ।

Today Now News

RELATED ARTICLES
- Advertisment -

POPULAR POSTS