ਹਸਪਤਾਲਾਂ ਨੂੰ 5 ਸਟਾਰ ਰੇਟਿੰਗ ਐਡਵਾਂਸ ਅਤੇ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਦੇ ਆਧਾਰ ’ਤੇ ਦਿੱਤੀ ਜਾਵੇਗੀ।ਪ੍ਰਤੀ ਹਜ਼ਾਰ ਮਰੀਜ਼ਾਂ ਦੇ ਭਰਤੀ ਹੋਣ ਦੇ ਪੈਮਾਨੇ ’ਤੇ ਵੀ ਰੇਟਿੰਗ ਤੈਅ ਹੋਵੇਗੀ

ਨਵੀਂ ਦਿੱਲੀ,ਏਜੰਸੀ : ਪਹਿਲੀ ਵਾਰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਤਹਿਤ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਵੀ ਸਿਹਤ ਮਾਪਦੰਡਾਂ ਦੇ ਆਧਾਰ ’ਤੇ ਸਟਾਰ ਰੇਟਿੰਗ ਦਿੱਤੀ ਜਾਵੇਗੀ। ਰਾਸ਼ਟਰੀ ਸਿਹਤ ਅਧਿਕਰਣ ਵੱਲੋਂ ਜਾਰੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਤਹਿਤ ਆਉਣ ਵਾਲੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੀ ਸੂਚੀ ਨੂੰ ਸਟਾਰ ਰੇਟਿੰਗ ਛੇ ਮਾਪਦੰਡਾਂ ’ਤੇ ਦੇਣ ਦਾ ਪ੍ਰਸਤਾਵ ਹੈ।ਇਹ ਮਾਪਦੰਡ ਪ੍ਰਭਾਵੀ, ਸਮੇਂ ਨਾਲ, ਸੁਰੱਖਿਅਤ, ਮਰੀਜ਼ ਕੇਂਦਰਿਤ, ਸਮੱਰਥ ਅਤੇ ਉਚਿਤ ਸਿਹਤ ਸੇਵਾ ਦੇਣ ਵਾਲੇ ਹੋਣਗੇ। ਐਨਐਚਏ ਇਸ ਯੋਜਨਾ ਨੂੰ ਲਾਗੂ ਕਰਨ ਵਾਲੀ ਸਰਬਉੱਤਮ ਸੰਸਥਾ ਹੈ। ਐਨਐਚਏ ਦੇ ਜੁਆਇੰਟ ਡਾਇਰੈਕਟਰ ਜੇਐਲ ਮੀਨਾ ਨੇ ਕਿਹਾ ਕਿ ਸਟਾਰ ਰੇਟਿੰਗ ਦੇ ਮਾਪਦੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰਸਤਾਵ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਲਾਗੂ ਕੀਤਾ ਜਾਵੇਗਾ। ਹਸਪਤਾਲਾਂ ਨੂੰ 5 ਸਟਾਰ ਰੇਟਿੰਗ ਐਡਵਾਂਸ ਅਤੇ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਦੇ ਆਧਾਰ ’ਤੇ ਦਿੱਤੀ ਜਾਵੇਗੀ।ਪ੍ਰਤੀ ਹਜ਼ਾਰ ਮਰੀਜ਼ਾਂ ਦੇ ਭਰਤੀ ਹੋਣ ਦੇ ਪੈਮਾਨੇ ’ਤੇ ਵੀ ਰੇਟਿੰਗ ਤੈਅ ਹੋਵੇਗੀ। ਡਿਸਚਾਰਜ ਦੇ ਸਮੇਂ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਨੂੰ ਵੀ ਮਾਪਦੰਡ ਮੰਨਿਆ ਗਿਆ ਹੈ।






