ਦੱਸਣਯੋਗ ਹੈ ਕਿ ਪਹਿਲੀ ਵੈਕਸੀਨ ਕੋਵਾਕਿਸਨ (Covaxin) ਹੈ ਜਿਸ ਨੂੰ Bharat Biotech ਨੇ indian Medical Research Institute, ICMR ਦੇ ਨਾਲ ਸੰਯੁਕਤ ਰੂਪ ਨਾਲ ਵਿਕਸਿਤ ਕੀਤਾ ਹੈ।

ਬੇਂਗਲੁਰੂ, ਏਜੰਸੀਆਂ : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਦਿਵਾਲੀ ਤਕ ਕੋਰੋਨਾ ਨੂੰ ਕਾਬੂ ‘ਚ ਕਰ ਲਿਆ ਜਾਵੇਗਾ। ਅਨੰਤ ਕੁਮਾਰ ਫਾਉਂਡੇਸ਼ਨ ਵੱਲੋਂ ਆਯੋਜਿਤ ‘Nation First’ Webinar series ਨੂੰ ਸੰਬੋਧਿਤ ਕਰਦੇ ਹੋਏ ਡਾ. ਹਰਸ਼ਵਰਧਨ ਨੇ ਕਿਹਾ ਕਿ ਡਾ. ਦੇਵੀ ਪ੍ਰਸਾਦ ਸ਼ੈੱਟੀ ਤੇ ਡਾ. ਸੀਐੱਨ ਮੰਜਨਾਥ ਜਿਹੇ ਮਾਹਰ ਸ਼ਾਇਦ ਇਸ ਨਾਲ ਸਹਿਮਤ ਹੋਣਗੇ ਕਿ ਦੁਨੀਆ ਸਾਹਮਣੇ ਆਏ ਹੋਰ ਵਾਇਰਸ ਦੀ ਤਰ੍ਹਾਂ ਕੋਰੋਨਾ ਵੀ ਕੁੱਝ ਸਮੇਂ ਬਾਅਦ ਸਥਾਨਿਕ ਹੋ ਜਾਵੇਗਾ।ਕੇਂਦਰੀ ਸਿਹਤ ਮੰਤਰੀ (Harsh Vardhan) ਨੇ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਇਕ ਨਿਸ਼ਚਿਤ ਸਬਕ ਸਿਖਾਇਆ ਹੈ। ਇਸ ਨੇ ਸਾਨੂੰ ਸਧਾਰਨ ਤਰੀਕੇ ਨਾਲ ਰਹਿਣਾ ਸਿਖਾਇਆ ਹੈ। ਇਸ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਰਹਿਣ-ਸਹਿਣ ਬਾਰੇ ‘ਚ ਵੱਧ ਸਾਵਧਾਨ, ਵੱਧ ਸਤਰਕ ਰਹਿਣਾ ਵੀ ਸਿਖਾਇਆ ਹੈ। ਉਨ੍ਹਾਂ ਨੇ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਮਿਲਣ ਦੀ ਉਮੀਦ ਵੀ ਜਤਾਈ ਤੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਹਾਸਿਲ ਕਰਨ ਦੀ ਦੌੜ ‘ਚ ਅਸੀਂ ਦੁਨੀਆ ਦੇ ਕਿਸੇ ਦੇਸ਼ ਤੋਂ ਬਹੁਤ ਪਿੱਛੇ ਨਹੀਂ ਹਾਂ।ਕੇਂਦਰੀ ਸਿਹਤ ਮੰਤਰੀ (Harsh Vardhan) ਨੇ ਦੱਸਿਆ ਕਿ ਭਾਰਤ ‘ਚ ਸੱਤ ਤੋਂ ਅੱਠ ਵੈਕਸੀਨਾਂ ‘ਤੇ ਕੰਮ ਹੋ ਰਿਹਾ ਹੈ। ਇਨ੍ਹਾਂ ‘ਚੋਂ ਤਿੰਨ ਕਲੀਨਿਕਲ ਟ੍ਰਾਇਲ ਦੇ ਪੜਾਅ ‘ਚ ਪਹੁੰਚ ਗਈਆਂ ਹਨ ਤੇ ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਇਕ ਵੈਕਸੀਨ ਮਿਲ ਜਾਵੇਗੀ।






