17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਈਕਰੋ ਕੰਪਨੀਆਂ ਦੇ ਕਰਜ਼ੇ ਦੀ ਮਾਫ਼ੀ ਸੰਬੰਧੀ ਕੱਲ ਮੁਕਤਸਰ ਸਾਹਿਬ ਵਿਖੇ ...

ਮਾਈਕਰੋ ਕੰਪਨੀਆਂ ਦੇ ਕਰਜ਼ੇ ਦੀ ਮਾਫ਼ੀ ਸੰਬੰਧੀ ਕੱਲ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਰੈਲੀ ।

ਪ੍ਰਦਰਸ਼ਨ ਤੋਂ ਬਾਅਦ ਮੰਗ ਪੱਤਰ ਡੀਸੀ ਸਾਹਿਬ, ਮੁਕਤਸਰ ਨੂੰ ਸੌਂਪਿਆ ਜਾਵੇਗਾ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮਾਈਕਰੋ ਕੰਪਨੀਆਂ ਦੇ ਕਰਜ਼ੇ ਦੀ ਮਾਫ਼ੀ ਸੰਬੰਧੀ ਕੱਲ ਮੁਕਤਸਰ ਸਾਹਿਬ ਵਿਖੇ ਨਵੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੰਗ ਪੱਤਰ ਡੀਸੀ ਮੁਕਤਸਰ ਨੂੰ ਸੌਂਪਿਆ ਜਾਵੇਗਾ । ਇਸ ਸੰਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ ਤੇ ਸਕੱਤਰ ਜਗਜੀਤ ਸਿੰਘ ਜਸੇਆਣਾ ਨੇ ਦੱਸਿਆ ਕਿ ਇਸ ਦੀ ਤਿਆਰੀ ਸੰਬੰਧੀ ਪਿੰਡ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ । ਉਨ੍ਹਾਂ ਕਿਹਾ ਪਿੰਡ ਚੱਕ ਬੀੜ ਸਰਕਾਰ, ਉਦੇਕਰਨ, ਤੇ ਪਿੰਡ ਬੂੜਾ ਗੁੱਜਰ ਮਜ਼ਦੂਰਾਂ ਦੀ ਨੁਕੜ ਮੀਟਿੰਗਾਂ ਕੀਤੀਆਂ ਗਈਆਂ । ਇਸ ਸਮੇਂ ਨੁਕੜ ਮੀਟਿੰਗਾ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਪਿੰਡ ਉਦੈਕਰਨ ਦੇ ਆਗੂ ਨਿਰਮਲ ਸਿੰਘ, ਜਗਸੀਰ ਸਿੰਘ ਗੁਰਮੀਤ ਸਿੰਘ ਹਰਪਾਲ ਸਿੰਘ ਸੰਗੂਧੌਣ ਸੰਤੋਖ ਸਿੰਘ ਫ਼ੌਜੀ ਨੇ ਸੰਬੋਧਨ ਕੀਤਾ ।
ਦਿਹਾਤੀ ਮਜ਼ਦੂਰ ਸਭਾ ਵੱਲੋਂ ਮਾਈਕਰੋ ਕੰਪਨੀਆਂ ਦੇ ਕਰਜ਼ੇ ਮੁਆਫ਼ ਕਰਨ ਲਈ ਭਲਕੇ ਮੁਕਤਸਰ ਸਾਹਿਬ ਵਿਖੇ ਹੋਵੇਗਾ ਪ੍ਰਦਰਸ਼ਨ।

  1. ਉਪਰੋਕਤ ਆਗੂਆਂ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਇਸਤਰੀਆਂ ਨਾਲ ਕੀਤਾ ਜਾਂਦਾ ਦੁਰਵਿਵਹਾਰ ਤੇ ਜ਼ਬਰੀ ਕਰਜ਼ਾ ਵਸੂਲੀ ਤੇ ਸਖ਼ਤੀ ਨਾਲ ਰੋਕ ਲਈ ਜਾਵੇ।
  2. ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ ਸਾਰਾ,ਸੱਤ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ, ਬਿਨਾ ਵਿਤਕਰੇ ਬਿਨ ਭ੍ਰਿਸ਼ਟਾਚਾਰ ਤੋਂ ਕੰਮ ਦਿਓ।
  3. ਸਿਹਤ ਸੇਵਾਵਾਂ, ਵਿਦਿਅਕ ਸੰਸਥਾਵਾਂ ਦਾ ਸਰਕਾਰੀਕਰਨ ਕਰਕੇ ਗਰੀਬਾਂ ਨੂੰ ਉੱਚ ਇਲਾਜ਼ ਤੇ ਇੱਕਸਾਰ ਮਿਆਰੀ ਸਿੱਖਿਆ ਮੁਫ਼ਤ ਦੇਣ ਦੀ ਗਰੰਟੀ ਕਰੋ।
  4. ਬੇਜ਼ਮੀਨੇ ਸਾਧਨਹੀਣ ਪੇਂਡੂ ਤੇ ਸ਼ਹਿਰੀ ਪਰਿਵਾਰਾਂ ਨੂੰ ਬਿਨਾਂ ਵਿਤਕਰੇ ਤੋਂ ਅਨਾਜ ਤੇ ਘੱਟ ਘੱਟ 10,000/ਰੁਪਏ ਪ੍ਰਤੀ ਪਰਿਵਾਰ ਨੂੰ ਨਗਦ ਮੁਆਵਜ਼ਾ ਦਿਓ।
  5. ਪੇਂਡੂ ਤੇ ਸ਼ਹਿਰੀ ਗਰੀਬਾਂ ਦੇ ਸਮੁੱਚੇ ਬਿਜਲੀ ਬਿੱਲ ਮਾਫ਼ ਕਰੋ, ਪਿਛਲੇ ਬਕਾਇਆ ਤੇ ਲਕੀਰ ਮਾਰੋ, ਬਿਜਲੀ ਸੋਧ ਬਿੱਲ 2020 ਰੱਦ ਕਰੋ।
  6. ਮੋਦੀ ਸਰਕਾਰ ਦੇ ਗਰੀਬ ਮਾਰੂ ਖੇਤੀ ਵਿਰੋਧੀ ਆਰਡੀਨੈਂਸ ਰੱਦ ਕਰੋ।
  7. ਵਾਹੀਯੋਗ ਜ਼ਮੀਨ ਖੋਹਣ ਦੀਆਂ ਸਾਜ਼ਿਸ਼ਾਂ ਤੇ ਲਾਕ ਲਾਉਣ ਕਾਨੂੰਨ ਨੂੰ ਪੇਤਲਾ ਕਰਨ ਦੀਆਂ ਸਾਜ਼ਿਸ਼ਾਂ ਬੰਦ ਕਰੋ।
  8. ਸਮੁੱਚੇ ਗਰੀਬਾਂ ਨੂੰ ਬਿਨਾਂ ਨਾਗਾ, ਬਿਨਾਂ ਵਿਤਕਰੇ ਤੋਂ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤਾਂ ਨੂੰ 3000/ ਪ੍ਰਤੀ ਮਹੀਨਾ ਪੈਨਸ਼ਨਾਂ ਦਿਓ।
Today Now News

RELATED ARTICLES
- Advertisment -

POPULAR POSTS