ਪਹਿਲਾਂ ਵੀ ਥਾਣਾ ਬਰੀਵਾਲਾ ਵਿਖੇ ਆਪਣੀਆ ਸੇਵਾਵਾਂ ਨਿਭਾ ਚੁੱਕੇ ਹਨ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ ) : ਇਥੋਂ ਨਜਦੀਕ ਪੈਂਦੇ ਥਾਣਾ ਬਰੀਵਾਲਾ ਵਿਖੇ ਹਰਜਿੰਦਰ ਸਿੰਘ ਨੇ ਮੁੱਖ ਮੁਨਸ਼ੀ ਵਜੋਂ ਅਹੁਦਾ ਸੰਭਾਲਿਆ । ਉਹਨਾਂ ਆਹੁਦਾ ਸੰਭਾਲਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ । ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਪਹਿਲਾਂ ਵੀ ਥਾਣਾ ਬਰੀਵਾਲਾ ਵਿਖੇ ਆਪਣੀਆ ਸੇਵਾਵਾਂ ਨਿਭਾ ਚੁੱਕੇ ਹਨ । ਥਾਣਾ ਬਰੀਵਾਲਾ ਵਿਖੇ ਪਹਿਲਾ ਪਰਮਜੀਤ ਸਿੰਘ ਮੁੱਖ ਮੁਨਸ਼ੀ ਵਜੋਂ ਤਾਇਨਾਤ ਸਨ । ਪਰ ਉਹਨਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ।






