17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੇਂਡੂ ਖੇਤਰਾਂ ਦੇ ਵਿਕਾਸ ਦੇ ਕੰਮ ਮਨਰੇਗਾ ਮਜਦੂਰਾ ਰਾਹੀਂ ਕਰਵਾਏ ਜਾ ਰਹੇ...

ਪੇਂਡੂ ਖੇਤਰਾਂ ਦੇ ਵਿਕਾਸ ਦੇ ਕੰਮ ਮਨਰੇਗਾ ਮਜਦੂਰਾ ਰਾਹੀਂ ਕਰਵਾਏ ਜਾ ਰਹੇ ਹਨ ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ, ਵੱਲੋਂ ਭੇਜੇ ਜਾ ਰਹੇ ਫੰਡਾਂ ਨਾਲ ਮਨਰੇਗਾ ਅਧੀਨ ਮਜ਼ਦੂਰਾਂ ਕੋਲੋ ਕੰਮ ਕਰਵਾ ਕਿ ਪੇਂਡੂ ਖੇਤਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ, ਵੱਲੋਂ ਭੇਜੇ ਜਾ ਰਹੇ ਫੰਡਾਂ ਨਾਲ ਮਨਰੇਗਾ ਅਧੀਨ ਮਜ਼ਦੂਰਾਂ ਕੋਲੋ ਕੰਮ ਕਰਵਾ ਕਿ ਪੇਂਡੂ ਖੇਤਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ । ਫਿਰ ਵੀ ਜ਼ੋ ਕੁਝ ਮਨਰੇਗਾ ਵੱਲੋਂ ਹੁਣ ਕਰਵਾਇਆ ਜਾ ਰਿਹਾ ਹੈ, ਉਹ ਕਈ ਥਾਵਾਂ ਤੇ ਸਲਾਹੁਣਯੋਗ ਵੀ ਹੈ । ਇਹ ਜਾਣਕਾਰੀ ਸ੍ਰੀਮਤੀ ਸੁਰਜੀਤ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗਿੱਦੜਬਾਹਾ ਨੇ ਦਿੱਤੀ । ਉਹਨਾਂ ਦੱਸਿਆ ਕਿ ਬਲਾਕ ਗਿੱਦੜਬਾਹਾ ਅਧੀਨ ਕੁਝ 55 ਪੰਚਾਇਤਾਂ ਆਉਂਦੀਆਂ ਹਨ । ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਗੁਰਬਿੰਦਰ ਸਿੰਘ ਸਰਾਓਂ ਦੀ ਦੇਖ-ਰੇਖ ਹੇਠ ਇਹ ਸਾਰਾ ਕੰਮ-ਕਾਜ ਕਰਵਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬੱਸ ਅੱਡਿਆਂ ਦੀ ਉਸਾਰੀ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਣ ਸਕੀਮ ਅਧੀਨ ਨਵੇਂ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ।

ਪੇਂਡੂ ਜਲ ਘਰਾਂ ਦੀ ਸਾਫ-ਸਫਾਈ ਵੀ ਮਗਨਰੇਗਾ ਵੱਲੋਂ ਕਰਵਾਈ ਜਾ ਰਹੀ ਹੈ । ਸੜਕਾਂ ਦੇ ਆਸੇ-ਪਾਸੇ ਇਸ ਤੋਂ ਇਲਾਵਾ, ਗਰੀਬ ਪਰਿਵਾਰਾਂ ਦੇ ਪਸ਼ੂਆਂ ਲਈ ਮਗਨਰੇਗਾ ਸਕੀਮ ਅਧੀਨ ਪਸ਼ੂ ਸ਼ੈਡ ਬਨਾਉਣ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ । ਵਾਤਾਵਰਨ ਨੂੰ ਸਾਫ-ਸੁਥਰਾ ਤੇ ਹਰਿਆ-ਭਰਿਆ ਬਨਾਉਣ ਲਈ ਇਨ੍ਹਾਂ ਸਾਰੇ ਹੀ 55 ਪਿੰਡਾਂ ਵਿਚ 550 ਬੂਟੇ ਵੀ ਲਗਵਾਏ ਗਏ ਅਤੇ ਇਨ੍ਹਾ ਬੂਟਿਆਂ ਦੀ ਸਾਂਭ-ਸੰਭਾਲ ਵੀ ਮਗਨਰੇਗਾ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS