17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਬਿਆਸ ਦਰਿਆ ' ਚ ਜ਼ਹਿਰੀਲੀ ਦਵਾਈ ਕਾਰਨ ਮਰੀਆਂ ਹਜ਼ਾਰਾਂ ਮੱਛੀਆਂ ।

ਬਿਆਸ ਦਰਿਆ ‘ ਚ ਜ਼ਹਿਰੀਲੀ ਦਵਾਈ ਕਾਰਨ ਮਰੀਆਂ ਹਜ਼ਾਰਾਂ ਮੱਛੀਆਂ ।

ਨਾਜਾਇਜ਼ ਤੌਰ ‘ਤੇ ਕੀਤੀ ਗਈ ਸੰਘਾੜਿਆਂ ਦੀ ਖੇਤੀ ਚ ਜ਼ਹਿਰੀਲੀ ਦਵਾਈ ਪਾਏ ਜਾਣ ਕਾਰਨ ਹੋਈ ਮੱਛੀਆਂ ਦੀ ਮੌਤ ।

ਤਰਨਤਾਰਨ (ਜਸਬੀਰ ਸਿੰਘ) : ਹਰੀਕੇ ਬਰਡ ਸੈਂਚਰੀ ਵਿਚ ਪੈਂਦੇ ਬਿਆਸ ਦਰਿਆ ਚ ਕਿੜੀਆਂ ਪਿੰਡ ਨਜ਼ਦੀਕ ਨਾਜਾਇਜ਼ ਤੌਰ ‘ਤੇ ਕੀਤੀ ਗਈ ਸੰਘਾੜਿਆਂ ਦੀ ਖੇਤੀ ਚ ਜ਼ਹਿਰੀਲੀ ਦਵਾਈ ਪਾਏ ਜਾਣ ਕਾਰਨ ਹਜ਼ਾਰਾਂ ਮੱਛੀਆਂ ਮਰ ਗਈਆਂ । ਇਸ ਸਬੰਧੀ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਿਆਸ ਦਰਿਆ ਪਿੰਡ ਕਿੜੀਆਂ ਨਜ਼ਦੀਕ ਕੁਝ ਲੋਕਾਂ ਵਲੋਂ ਦਰਿਆ ਦੇ ਪਾਣੀ ਵਾਲੇ ਖੇਤਰ ਵਿਚ ਸੰਘਾੜਿਆਂ ਦੀ ਖੇਤੀ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਸੰਘਾੜਿਆਂ ਦੀ ਫ਼ਸਲ ਉੱਪਰ ਕਿਸੇ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਇਹ ਦਵਾਈ ਜ਼ਹਿਰੀਲੀ ਹੋਣ ਕਾਰਨ ਇਸ ਦਾ ਅਸਰ ਪਾਣੀ ਵਿਚ ਏਨਾ ਜ਼ਿਆਦਾ ਹੋ ਗਿਆ ਕਿ ਮੱਛੀਆਂ ਦਾ ਪੂੰਗ ਇਸ ਦੀ ਭੇਟ ਚੜ੍ਹ ਗਿਆ ਅਤੇ ਹਜ਼ਾਰਾਂ ਮੱਛੀਆਂ ਮਰ ਗਈਆਂ । ਮਰੀਆਂ ਹੋਈਆਂ ਮੱਛੀਆਂ ਪਾਣੀ ਉੱਪਰ ਤੈਰਨ ਲੱਗ ਪਈਆਂ । ਜਦ ਜਾ ਕੇ ਦੇਖਿਆ ਗਿਆ ਤਾਂ ਭਾਰੀ ਮਾਤਰਾ ਵਿਚ ਮੱਛੀ ਮਰ ਜਾਣ ਕਾਰਨ ਬਹੁਤ ਬਦਬੂ ਆ ਰਹੀ ਸੀ । ਸੈਂਕੜੇ ਬਗਲਿਆਂ ਦੇ ਝੁੰਡ ਮੱਛੀ ਨੂੰ ਖਾਂ ਰਹੇ ਸਨ ਜ਼ਹਿਰੀਲੀ ਦਵਾਈ ਦਾ ਅਸਰ ਇਨ੍ਹਾਂ ਸੀ ਕਿ ਕੁੱਝ ਜਲ ਕਾਂ ਵੀ ਮਰੇ ਹੋਏ ਦਿਖਾਈ ਦਿੱਤੇ ।

ਇਸ ਸਬੰਧੀ ਜਦ ਰੇਂਜ ਅਫ਼ਸਰ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਰੀਆਂ ਹੋਈਆਂ ਮੱਛੀਆਂ ਦੇ ਸੈਂਪਲ ਲੈ ਕੇ ਸੀਨੀਅਰ ਮੈਡੀਕਲ ਅਫ਼ਸਰ ਪੱਟੀ ਨੂੰ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਵੀ ਬਣਦੀ ਕਾਰਵਾਈ ਜੰਗਲੀ ਜੀਵ ਐਕਟ 1972 ਅਧੀਨ ਕੀਤੀ ਜਾਵੇਗੀ । ਇਸ ਸਬੰਧੀ ਛੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ।

Today Now News

RELATED ARTICLES
- Advertisment -

POPULAR POSTS