16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਬੁੱਟਰ ਕਲਾਂ ਦੇ ਬਜ਼ੁਰਗ ਜੋੜੇ ਨੇ ਰੋ-ਰੋ ਕੇ ਸੁਣਾਈ ਪੱਤਰਕਾਰਾਂ ਨੂੰ...

ਪਿੰਡ ਬੁੱਟਰ ਕਲਾਂ ਦੇ ਬਜ਼ੁਰਗ ਜੋੜੇ ਨੇ ਰੋ-ਰੋ ਕੇ ਸੁਣਾਈ ਪੱਤਰਕਾਰਾਂ ਨੂੰ ਆਪਣੀ ਦਾਸਤਾਨ ।

ਬਜ਼ੁਰਗ ਜੋੜੇ ਨੇ ਆਪਣੇ ਵੱਡੇ ਭਰਾ ਤੇ ਲਗਾਏ ਜ਼ਮੀਨ ਹੜੱਪਣ ਵਾਸਤੇ ਕੁੱਟਮਾਰ ਕਰਨ ਦੇ ਦੋਸ਼ । ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਨਹੀਂ ਕੀਤੀ ਕੋਈ ਸੁਣਵਾਈ ।

ਮੋਗਾ (ਹਰਪਾਲ ਸਹਾਰਨ) : ਮੋਗੇ ਨੇੜਲੇ ਪਿੰਡ ਬੁੱਟਰ ਕਲਾਂ ਵਿਖੇ ਪਿਛਲੇ ਦੋ ਸਾਲਾਂ ਤੋਂ ਮੰਜੇ ਤੇ ਪਏ ਭਿਆਨਕ ਬਿਮਾਰੀ ਦੇ ਸ਼ਿਕਾਰ ਬੰਤ ਸਿੰਘ ਵਾਸੀ ਬੁੱਟਰ ਕਲਾਂ ਦੀ ਪਤਨੀ ਮਨਜੀਤ ਕੌਰ ਨੇ ਆਪਣੇ ਜੇਠ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਆਪਣੇ ਪਤੀ ਦੇ ਇਲਾਜ ਲਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਹੈ । ਜਦੋਂਕਿ ਸਾਡੇ ਕੋਈ ਵੀ ਪੁੱਤਰ ਧੀ ਨਾ ਹੋਣ ਕਾਰਣ ਸਾਡੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਤੇ ਅਸੀਂ ਆਪਣੀ ਜ਼ਮੀਨ ਜਾਂ ਘਰ ਵਿੱਚੋਂ ਕੁਝ ਜਗ੍ਹਾ ਵੇਚ ਕੇ ਹੀ ਇੱਕ ਦੂਸਰੇ ਦਾ ਇਲਾਜ ਕਰਵਾ ਸਕਦੇ ਹਾਂ । ਹੁਣ ਮੇਰੇ ਪਤੀ ਦੀ ਹਾਲਤ ਏਨੀ ਖਰਾਬ ਹੈ ਕਿ ਜੇਕਰ ਉਸ ਦਾ ਇਲਾਜ ਨਾ ਕਰਵਾਇਆ ਤਾਂ ਹੋ ਸਕਦਾ ਇਹ ਉਸ ਦੀ ਜਾਨ ਹੀ ਚਲੀ ਜਾਵੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਤੇ ਮੇਰਾ ਪਤੀ ਘਰ ਦੀ ਕੋਈ ਵੀ ਚੀਜ਼ ਵੇਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਗੁਆਂਢ ਰਹਿੰਦਾ ਮੇਰਾ ਜੇਠ ਉਸੇ ਵਕਤ ਹੀ ਸਾਡੇ ਘਰ ਸਾਡੀ ਕੁੱਟਮਾਰ ਕਰਨ ਲਈ ਆ ਜਾਂਦਾ ਹੈ । ਇਸ ਮੌਕੇ ਬੰਤ ਸਿੰਘ ਨੇ ਕਿਹਾ ਕਿ ਮੇਰਾ ਭਰਾ ਮੇਰੀ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ ਅਤੇ ਜਾਣ ਬੁੱਝ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿ ਮੇਰੇ ਭਰਾ ਨੂੰ ਮੇਰੇ ਪਿਤਾ ਨੇ ਪਹਿਲਾਂ ਹੀ ਵੰਡ ਕੇ ਹਿੱਸਾ ਦੇ ਦਿੱਤਾ ਹੋਇਆ ਹੈ । ਪਰ ਇਹ ਜਾਣ ਬੁੱਝ ਕੇ ਸਾਨੂੰ ਖ਼ਰਾਬ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਤੇ ਮੇਰੀ ਪਤਨੀ ਨੂੰ ਕੁੱਝ ਹੁੰਦਾ ਹੈ ਤਾਂ ਮੇਰਾ ਭਰਾ ਹੀ ਜ਼ਿੰਮੇਵਾਰ ਹੋਵੇਗਾ । ਇਸ ਮੌਕੇ ਤੇ ਬੰਤ ਸਿੰਘ ਨੇ ਕਿਹਾ ਕਿ ਮੈਂ ਤੇ ਮੇਰੀ ਪਤਨੀ ਨੇ ਇਸ ਮਾਮਲੇ ਨੂੰ ਲੈ ਕੇ ਥਾਣਾ ਬੱਧਨੀ ਕਲਾਂ ਨੂੰ ਦੋ ਵਾਰ ਲਿਖਤੀ ਸ਼ਿਕਾਇਤਾ ਦਿੱਤੀਆ ਹਨ ਪਰ ਦਸ ਦਿਨ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਸਾਡੀ ਸਾਰ ਨਹੀਂ ਲਈ ਅਤੇ ਮੇਰਾ ਭਰਾ ਆਏ ਦਿਨ ਮੇਰੇ ਅਤੇ ਮੇਰੀ ਪਤਨੀ ਦੀ ਕੁੱਟਮਾਰ ਕਰ ਜਾਂਦਾ ਹੈ । ਜਿਸ ਕਾਰਨ ਅਸੀਂ ਬਹੁਤ ਹੀ ਪ੍ਰੇਸ਼ਾਨ ਹਾਂ । ਇਸ ਮੌਕੇ ਤੇ ਪੀੜਤ ਬਜ਼ੁਰਗ ਜੋੜੇ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ।

ਕੀ ਕਹਿਣਾ ਹੈ ਜਾਂਚ ਅਧਿਕਾਰੀ ਦਿਲਬਾਗ ਸਿੰਘ ਦਾ : ਇਸ ਮੌਕੇ ਤੇ ਜਦੋਂ ਜਾਂਚ ਅਧਿਕਾਰੀ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਮਨਜੀਤ ਕੌਰ ਪਤਨੀ ਬੰਤ ਸਿੰਘ ਵਾਸੀ ਬੁੱਟਰਾਂ ਵੱਲੋਂ ਲਿਖਤੀ ਸ਼ਿਕਾਇਤ ਆਈ ਹੈ । ਅੱਜ ਉਨ੍ਹਾਂ ਨੂੰ ਕਿਸੇ ਹੋਰ ਕੇਸ ਵਿੱਚ ਲੁਧਿਆਣੇ ਜਾਣਾ ਪੈ ਗਿਆ । ਔਰਤ ਨੂੰ ਕੱਲ੍ਹ ਤੱਕ ਦੋਨੇ ਪਾਰਟੀਆਂ ਨੂੰ ਬੁਲਾ ਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ ਅਤੇ ਪੀੜਤ ਜੋੜੇ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ।

Today Now News

RELATED ARTICLES
- Advertisment -

POPULAR POSTS