ਉਸਨੇ ਕਿਹਾ ਕੇ ਇਸ ਸਾਈਕਲ ਨੂੰ ਬਣਾਉਣ ਤੇ ਕਰੀਬ 7000 ਹਜਾਰ ਰੁਪਏ ਲਾਗਤ ਆਈ ਹੈ,ਉਸਨੇ ਕਿਹਾ ਕੇ ਹਾਲਾਕਿ ਮੇਰੇ ਦੋਨਾਂ ਭਾਣਜਿਆਂ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਵੀ ਬਣਾਉਣ ਵਿੱਚ ਬੜੀ ਸ਼ਿੱਦਤ ਨਾਲ ਮਦਦ ਕੀਤੀ ਹੈ

ਮੋਗਾ,ਹਰਪਾਲ ਸਹਾਰਨ:- ਮੋਗਾ ਦੇ ਸੁਖਦੇਵ ਸਿੰਘ ਸੋਨੂ ਜਿਸਦੀ ਉਮਰ ਅਠੱਤੀ ਸਾਲ ਹੈ,ਦੱਸਵੀ ਤਕ ਪੜੇ ਹੋਏ ਸੋਨੂ ਨੇ ਮਹਿਜ ਸੱਤ ਦੀਨਾ ਵਿੱਚ ਸਾਈਕਲ ਤਿਆਰ ਕਰਕੇ ਲੋਕ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ,ਇਸ ਤਰਾਂ ਦੇ ਅਨੋਖੇ ਸਾਈਕਲ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆ ਰਹੇ ਹਨ ,ਸੋਨੂ ਮੁਤਾਬਿਕ ਉਸਨੂੰ ਇੱਹ ਫੁਰਨਾ ਫੇਸ ਬੁਕ ਤੋਂ ਮਿਲਿਆ ਕਿਉਂ ਉਸਦੇ ਭਾਣਜੇ ਅਜਿਹੇ ਸਾਈਕਲ ਦੀ ਮੋਗੇ ਦੇ ਸੋਨੂ ਨੇ ਬਣਾਇਆਂ ਲੱਕੜ ਦਾ ਸਾਈਕਲ ਕਰ ਰਹੇ ਸਨ ਜਿਸ ਕਰਕੇ ਉਸਨੇ ਸੱਤ ਦੀਨਾ ਵਿੱਚ ਬਣਾ ਕੇ ਤਿਆਰ ਕਰ ਦਿੱਤਾ, ,ਸੋਨੂ ਨੇ ਕਿਹਾ ਕੇ ਜੇ ਸਰਕਾਰ ਸਾਥ ਦੇਵੇ ਤਾ ਬੇਰੋਜਗਾਰ ਨੌਜਵਾਨਾਂ ਨੂੰ ਇਸ ਤਰਾਂ ਦੇ ਕੰਮ ਦੀ ਟਰੇਨਿੰਗ ਦੇ ਕੇ ਪੈਰਾ ਤੇ ਖੜੇ ਕਰ ਸਕਦਾ ਹੈ ਕਿਉਂ ਕੇ ਅਜਿਹੇ ਨਵੇਕਲੇ ਕੰਮਾਂ ਨੂੰ ਨੌਜਵਾਨ ਤੇ ਬਾਹਰਲੇ ਲੋਕ ਪਸੰਦ ਕਰਦੇ ਹਨ






